ਆ ਗਿਆ ਲੰਬਾ ਵੀਕਐਂਡ, ਇਸ ਹਫਤੇ ਲਗਾਤਾਰ ਤਿੰਨ ਦਿਨ ਛੁੱਟੀਆਂ!

 ਆ ਗਿਆ ਲੰਬਾ ਵੀਕਐਂਡ, ਇਸ ਹਫਤੇ ਲਗਾਤਾਰ ਤਿੰਨ ਦਿਨ ਛੁੱਟੀਆਂ!

The long weekend is here

The long weekend is here

ਅੱਤ ਦੀ ਗਰਮੀ ਵਿਚ ਸਕੂਲੀ ਬੱਚਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਗਰਮੀਆਂ ਦੀਆਂ ਛੁੱਟੀਆਂ ਦਾ ਇੰਤਜਾਰ ਕੀਤਾ ਜਾ ਰਿਹਾ ਹੈ। ਪੰਜਾਬ ਵਿਚ 20 ਮਈ ਤੋਂ ਬਾਅਦ ਕਦੇ ਵੀ ਛੁੱਟੀਆਂ ਦਾ ਐਲਾਨ ਹੋ ਸਕਦਾ ਹੈ। ਹਾਲਾਂਕਿ ਇਸ ਹਫਤੇ ਵੀ ਵਿਦਿਆਰਥੀਆਂ ਦੀਆਂ ਮੌਜਾਂ ਹਨ।

ਪੰਜਾਬ ਸਰਕਾਰ ਵੱਲੋਂ ਜਾਰੀ ਕਲੰਡਰ ਮੁਤਾਬਕ ਸੂਬੇ ਵਿਚ 10 ਮਈ 2024 ਦਿਨ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਰਹੇਗੀ। ਇਸ ਤੋਂ ਇਲਾਵਾ ਅਗਲੇ ਦਿਨ ਮਹੀਨੇ ਦਾ ਦੂਜਾ ਸ਼ਨੀਵਾਰ ਹੈ। ਇਸ ਦਿਨ ਕਈ ਪ੍ਰਾਈਵੇਟ ਸਕੂਲ ਅਤੇ ਕਈ ਅਦਾਰੇ ਵੀ ਬੰਦ ਰਹਿੰਦੇ ਹਨ। ਇਸ ਤੋਂ ਅੱਗੇ ਐਤਵਾਰ, ਮਤਲਬ ਤਿੰਨ ਦਿਨ ਛੁੱਟੀ ਦਾ ਪ੍ਰੋਗਰਾਮ ਬਣ ਸਕਦਾ ਹੈ।The long weekend is here

also read :- ਨਾਮਜ਼ਦਗੀ ਭਰਨ ਲਈ ਊਠ ਗੱਡੀ ‘ਤੇ ਹਰਿਆਣਾ ਪਹੁੰਚੇ ਉਮੀਦਵਾਰ

ਦਰਅਸਲ 10 ਮਈ ਨੂੰ ਭਗਵਾਨ ਪਰਸ਼ੂ ਰਾਮ ਜੈਅੰਤੀ ਹੈ ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਇਸ ਦਿਨ ਦੀ ਸਰਕਾਰੀ ਛੁੱਟੀ ਐਲਾਨੀ ਗਈ ਹੈ।The long weekend is here