*ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ*
(ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਅਰਪਣ ਕਰਦਿਆਂ….)
(The Martyr of Saka Nankana Sahib ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਨੂੰ, ਆਚਰਣ-ਹੀਣ ਮਹੰਤ ਨਰੈਣੂ ਅਤੇ ਉਸਦੇ ਸ਼ਰਾਬੀ-ਕਬਾਬੀ ਗੁਰਗਿਆਂ ਤੋਂ ਆਜ਼ਾਦ ਕਰਵਾਉਣ ਲਈ ਗਏ ਸ਼ਾਂਤਮਈ ਸਿੱਖਾਂ ਦੇ ਜਥੇ ਨੂੰ, 21 ਫਰਵਰੀ 1921 ਵਾਲੇ ਦਿਨ, ਗੋਲੀਆਂ ਨਾਲ ਭੁੰਨ ਕੇ, ਤਲਵਾਰਾਂ, ਬਰਛਿਆਂ-ਛਵੀਆਂ ਨਾਲ ਕੋਹ ਕੇ, ਸ਼ਹੀਦ ਕਰ ਦਿੱਤਾ ਗਿਆ ਅਤੇ ਭਾਈ ਲਛਮਣ ਸਿੰਘ ਧੀਰੋਵਾਲੀ ਜੋ ਕਿ ਇਸ ਸ਼ਹੀਦੀ ਜਥੇ ਦੀ ਅਗਵਾਈ ਕਰ ਰਹੇ ਸਨ ਨੂੰ ਜੰਡ ਨਾਲ ਬੰਨ ਕੇ ਜਿਊਂਦਿਆਂ ਸਾੜ ਦਿੱਤਾ ਗਿਆ। ਭਾਈ ਦਲੀਪ ਸਿੰਘ ਜੋ ਜੱਥੇ ਤੋਂ ਅਲੱਗ, ਬਾਅਦ ਵਿਚ ਪਹੁੰਚੇ ਸਨ, ਨੂੰ ਬਲਦੀ ਭੱਠੀ ਚ ਸੁੱਟ ਕੇ ਜਲਾ ਦਿਂਤਾ ਗਿਆ। (The Martyr of Saka Nankana Sahib
ਸ਼ਹੀਦ ਹੋਣ ਵਾਲੇ ਸਾਰੇ ਸਿੰਘ, ਤਕੜੇ ਜੁਸਿਆਂ ਵਾਲੇ ਕਿਰਤੀ ਅਤੇ ਕਿਸਾਨ ਲੋਕ ਸਨ ਅਤੇ ਮਾਰਸ਼ਲ ਆਰਟਸ (ਗਤਕਾ ਆਦਿ) ਦੇ ਜਾਣੂੰ ਸਨ. ਫਿਰ ਵੀ ਸ਼ਹੀਦ ਹੋਣ ਵਾਲੇ ਕਿਸੇ ਵੀ ਸਿੰਘ ਨੇ ਅੱਗੋਂ ਹੱਥ ਨਹੀਂ ਚੁੱਕਿਆ, ਨਾ ਹੀ ਮਿੰਨਤ ਤਰਲਾ ਕੱਢਿਆ, ਨਾ ਹੀ ਬਚਾਅ ਦੀ ਕੋਈ ਹੋਰ ਕੋਸ਼ਿਸ਼ ਕੀਤੀ। ਉਨ੍ਹਾਂ ਨਾਮ-ਰੱਤੇ ਮਰਜੀਵੜਿਆਂ ਨੇ ਸਾਰੇ ਤਸ਼ਦਦ ਨੂੰ ਆਪਣੇ ਪਿੰਡੇ ਤੇ ਝੱਲ ਕੇ ਵੱਖਰੀ ਕਿਸਮ ਦੀ ਜਦੋਜਹਿਦ ਦਾ ਇਤਿਹਾਸ ਸਿਰਜਿਆ ਜੋ ਬਿਲਕੁਲ ਸ਼ਾਂਤਮਈ ਸੀ ਅਤੇ ਜਿਸ ਦੀ ਮਿਸਾਲ ਕੁਲ ਦੁਨੀਆ ਵਿਚ ਕੋਈ ਹੋਰ ਨਹੀਂ ਮਿਲਦੀ। ਮਿਤੀ 23 ਫਰਵਰੀ ਨੂੰ ਇਨ੍ਹਾਂ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ।(The Martyr of Saka Nankana Sahib
ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਨਤਮਸਤਕ ਪ੍ਰਣਾਮ। ਇਹ ਸਾਡੇ ਚਾਨਣ ਮੁਨਾਰੇ ਹਨ, ਸਾਡੀਆਂ ਜ਼ਿੰਦਗੀਆਂ ਨੂੰ ਯੁਗਾਂ ਯੁਗਾਂ ਤਕ ਰੁਸ਼ਨਾਉਂਦੇ ਰਹਿਣਗੇ।
Also read : ਭੂਚਾਲ ਦੇ ਲਗਾਤਾਰ ਦੋ ਝਟਕਿਆਂ ਨਾਲ ਫਿਰ ਹਿੱਲਿਆ ਤੁਰਕੀ, ਕਈ ਇਮਾਰਤਾਂ ਢਹਿਣ ਕਾਰਨ 3 ਦੀ ਮੌਤ, 213 ਜ਼ਖ਼ਮੀ