ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸਰਕਾਰੀ ਦਫ਼ਤਰਾਂ ਦੇ ਸਮੇਂ ‘ਚ ਬਦਲਾਅ ਕਰਨ ਤੋਂ ਬਾਅਦ ਅੱਜ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਪਿੰਡ ਗਿੱਲ ਸਥਿਤ ਪਟਵਾਰਖ਼ਾਨੇ ਅਤੇ ਤਹਿਸੀਲ ‘ਤੇ ਛਾਪਾ ਮਾਰਿਆ ਗਿਆ। ਵਿਧਾਇਕ ਸਿੱਧੂ ਨੇ ਦੱਸਿਆ ਕਿ ਇਸ ਦੌਰਾਨ ਇਕ ਪਟਵਾਰੀ ਗੈਰ-ਹਾਜ਼ਰ ਪਾਇਆ ਗਿਆ। ਉਸ ਕੋਲ ਇਕ ਪਟਵਾਰਖ਼ਾਨੇ ਦਾ ਵਾਧੂ ਚਾਰਜ ਹੈ।The MLA raided the tehsil
ਜਦੋਂ ਉਸ ਨੂੰ ਫੋਨ ਕੀਤਾ ਗਿਆ ਤਾਂ ਪਟਵਾਰੀ ਨੇ ਕਿਹਾ ਕਿ ਉਹ ਦੂਜੇ ਪਟਵਾਰਖ਼ਾਨੇ ‘ਚ ਹੈ। ਇਸ ਤੋਂ ਬਾਅਦ ਉਸ ਨੂੰ ਆਪਣੀ ਲੁਕੇਸ਼ਨ ਭੇਜਣ ਲਈ ਕਿਹਾ ਗਿਆ ਪਰ ਜਦੋਂ ਕਰੀਬ 15 ਮਿੰਟਾਂ ਬਾਅਦ ਵੀ ਉਸਨੇ ਲੋਕੇਸ਼ਨ ਨਹੀਂ ਭੇਜੀ ਤਾਂ ਮੁੜ ਕੇ ਫੋਨ ਕੀਤਾ ਗਿਆ।The MLA raided the tehsil
also read :- ਨੌਕਰੀਆਂ ‘ਚ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਖਤਮ: PM ਮੋਦੀ
ਉਸਨੇ ਦੱਸਿਆ ਕਿ ਉਹ ਬੀਮਾਰ ਹੋਣ ਕਰਕੇ ਆਪਣੇ ਪਿੰਡ ‘ਚ ਹੈ। ਵਿਧਾਇਕ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਨੂੰ ਪਟਵਾਰੀ ਕੋਲੋਂ ਵਾਧੂ ਚਾਰਜ ਵਾਪਸ ਲਏ ਜਾਣ ਲਈ ਕਹਿਣਗੇ। ਬਾਕੀ ਸਾਰਾ ਸਟਾਫ਼ ਦਫ਼ਤਰ ‘ਚ ਸਮੇਂ ‘ਤੇ ਮੌਜੂਦ ਪਾਇਆ ਗਿਆ। The MLA raided the tehsil