ਤੜਕੇ ਮੂੰਹ-ਹਨ੍ਹੇਰੇ ਪੁਲਿਸ ਨੇ ਕੀਤਾ ਐਨਕਾਊਂਟਰ

The police had an encounter

The police had an encounter

ਪੰਜਾਬ ਦੇ ਲੁਧਿਆਣਾ ‘ਚ ਬੀਤੀ ਰਾਤ ਕਰੀਬ 3.30 ਵਜੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਬਦਮਾਸ਼ਾਂ ਨੇ ਪੁਲਸ ‘ਤੇ ਗੋਲੀਬਾਰੀ ਕੀਤੀ ਜਿਸਦੀ ਜਵਾਬੀ ਕਾਰਵਾਈ ‘ਚ ਪੁਲਿਸ ਨੇ ਦੋ ਨੌਜਵਾਨਾਂ ਦੀਆਂ ਲੱਤਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਫਿਲਹਾਲ ਕਿਸੇ ਅਧਿਕਾਰੀ ਨੇ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਹੈ।

ਦੱਸ ਦੇਈਏ ਕਿ ਬੀਤੀ ਰਾਤ ਕਰੀਬ 3.30 ਵਜੇ ਥਾਣਾ ਹੈਬੋਵਾਲ ਦੀ ਪੁਲਿਸ ਨੂੰ ਕਿਸੇ ਮੁਖਬਰ ਨੇ ਗੁਪਤ ਸੂਚਨਾ ਦਿੱਤੀ ਸੀ ਕਿ ਇਰਾਦਾ ਕਤਲ ਦੇ ਦੋ ਮੁਲਜ਼ਮ ਰਾਮ ਇਨਕਲੈਵ ਵਿੱਚ ਲੁਕੇ ਹੋਏ ਹਨ। ਪੁਲਿਸ ਨੇ ਛਾਪਾ ਮਾਰਿਆ ਤਾਂ ਪੁਲਿਸ ਨੂੰ ਦੇਖ ਕੇ ਬਦਮਾਸ਼ ਆਪਣਾ ਟਿਕਾਣਾ ਬਦਲਣ ਲੱਗੇ। ਪੁਲਿਸ ਨੇ ਘੇਰਾਬੰਦੀ ਕਰਕੇ ਬਦਮਾਸ਼ਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਸ ਨੇ ਕਾਰਵਾਈ ਕਰਦੇ ਹੋਏ ਬਦਮਾਸ਼ਾਂ ‘ਤੇ ਫਾਇਰਿੰਗ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ।The police had an encounter

also read :- ਹਰਿਆਣਾ ਦੀ ਸਿਆਸਤ ‘ਚ ਹੋਣ ਜਾ ਰਿਹਾ ਵੱਡਾ ਧਮਾਕਾ , ਥੋੜੇ ਸਮੇਂ ਵਿੱਚ ਬੀਜੇਪੀ ਚ ਸ਼ਾਮਲ ਹੋਵੇਗੀ ਕਾਂਗਰਸ ਦੀ ਇਹ MLA..

ਦੋਵਾਂ ਮੁਲਜ਼ਮਾਂ ਦੇ ਨਾਂ ਰਵਿੰਦਰ ਅਤੇ ਸਤਿੰਦਰ ਹਨ, ਜਿਨ੍ਹਾਂ ਨੂੰ ਪੁਲੀਸ ਨੇ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਹੈ। ਪਤਾ ਲੱਗਾ ਹੈ ਕਿ ਰਵਿੰਦਰ ਦੀ ਸੱਜੀ ਲੱਤ ‘ਤੇ ਅਤੇ ਸਤਿੰਦਰ ਦੀ ਖੱਬੀ ਲੱਤ ‘ਤੇ ਸੱਟ ਲੱਗੀ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਹੈਬੋਵਾਲ ਵਿੱਚ 18 ਜੂਨ 2024 ਨੂੰ ਕੇਸ ਦਰਜ ਹੈ। ਇਸ ਮਾਮਲੇ ‘ਚ ਪੁਲਸ ਬਦਮਾਸ਼ਾਂ ਨੂੰ ਫੜਨ ਲਈ ਰਾਮ ਇਨਕਲੇਵ ਗਈ ਸੀ।The police had an encounter

[wpadcenter_ad id='4448' align='none']