ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਤਾਮਿਲਨਾਡੂ ਦੇ ਬਿਜਲੀ ਮੰਤਰੀ ਵੀ ਸੇਂਥਿਲ ਬਾਲਾਜੀ ਨੂੰ ਹਿਰਾਸਤ ਵਿੱਚ ਲੈ ਲਿਆ। ਮੰਗਲਵਾਰ ਸਵੇਰ ਤੋਂ ਜਾਰੀ ਛਾਪੇਮਾਰੀ ਤੋਂ ਬਾਅਦ ਈਡੀ ਨੇ ਦੇਰ ਰਾਤ ਕਾਰਵਾਈ ਕੀਤੀ।The power minister started crying loudly
ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਮੰਤਰੀ ਵੀ ਸੇਂਥਿਲ ਬਾਲਾਜੀ ਨੂੰ ਮੈਡੀਕਲ ਜਾਂਚ ਲਈ ਚੇਨਈ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਇਸ ਦੌਰਾਨ ਮੰਤਰੀ ਸੇਂਥਿਲ ਉੱਚੀ ਉੱਚੀ ਰੋਣ ਲੱਗ ਪਿਆ। ਮੰਤਰੀ ਦੇ ਨਾਲ ਹੀ ਈਡੀ ਨੇ ਉਨ੍ਹਾਂ ਦੇ ਕਰੀਬੀਆਂ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ।The power minister started crying loudly
also read :- ਤਬਾਹੀ ਮਚਾਉਂਦਾ ਆ ਰਿਹੈ ਚੱਕਰਵਾਤੀ ਤੂਫਾਨ Biparjoy, ਜਾਣੋ ਪੰਜਾਬ ਦਾ ਮੌਸਮ…
ਇਸ ਦੇ ਨਾਲ ਹੀ ਹਸਪਤਾਲ ਦੇ ਬਾਹਰ ਕਾਫੀ ਡਰਾਮਾ ਹੋਇਆ। ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਬਿਜਲੀ ਮੰਤਰੀ ਆਪਣੇ ਸਮਰਥਕਾਂ ਨੂੰ ਇਕੱਠੇ ਹੁੰਦੇ ਦੇਖ ਕੇ ਰੋਣ ਲੱਗ ਪਏ। ਇਸ ਦੇ ਨਾਲ ਹੀ ਡੀਐਮਕੇ ਦੇ ਸੰਸਦ ਮੈਂਬਰ ਅਤੇ ਵਕੀਲ ਐਨਆਰ ਏਲਾਂਗੋ ਨੇ ਕਿਹਾ ਕਿ ਸੇਂਥਿਲ ਨੂੰ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਡਾਕਟਰ ਉਸ ਦੀ ਸਿਹਤ ਦੀ ਜਾਂਚ ਕਰ ਰਹੇ ਹਨ।The power minister started crying loudly