ਪ੍ਰਕਾਸ਼ਕ ਪੁਸਤਕ ਪ੍ਰਕਾਸ਼ਨਾ ਕਰਨ ਮੌਕੇ ਉਸਦੀਆਂ ਕਾਪੀਆਂ ਸਰਕਾਰ ਨੂੰ ਭੇਜਣੀਆਂ ਯਕੀਨੀ ਬਣਾਉਣ

ਫਾਜ਼ਿਲਕਾ, 24 ਜੂਨ
ਜ਼ਿਲ੍ਹਾ ਮੈਜਿਸਟ੍ਰੇਟ ਡਾ: ਸੇਨੂ ਦੁੱਗਲ ਨੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੀਆਂ ਹਦਾਇਤਾਂ ਦੇ ਮੱਦੇਨਜਰ ਆਖਿਆ ਹੈ ਕਿ ਜਦੋਂ ਵੀ ਕੋਈ ਵੀ ਪ੍ਰਕਾਸ਼ਕ ਪੁਸਤਕ ਦੀ ਪ੍ਰਕਾਸ਼ਨਾਂ ਕਰਦਾ ਹੈ ਤਾਂ ਉਸ ਲਈ ਪ੍ਰੈਸ ਅਤੇ ਰਜਿਸਟ੍ਰੇਸ਼ਨ ਐਕਟ 1867 ਦੀ ਧਾਰਾ 9 ਅਧੀਨ ਲਾਜਮੀ ਹੈ ਕਿ ਉਹ ਕਿਤਾਬ ਦੀਆਂ ਦੋ ਦੋ ਕਾਪੀਆਂ ਬਿਨ੍ਹਾਂ ਕਿਸੇ ਕੀਮਤ ਦੇ ਪ੍ਰਕਾਸ਼ਨਾਂ ਦੇ ਇਕ ਮਹੀਨੇ ਦੇ ਅੰਦਰ ਅੰਦਰ ਪੰਜਾਬ ਸਰਕਾਰ ਨੂੰ ਭੇਜੇ। ਇਸ ਤੋਂ ਬਿਨ੍ਹਾਂ ਲੋਕ ਸਭਾ ਸੱਕਤਰੇਤ ਦੇ ਪੱਤਰ ਦੇ ਹਵਾਲੇ ਨਾਲ ਉਨ੍ਹਾਂ ਨੇ ਦੱਸਿਆ ਕਿ ਜੇਕਰ ਕੋਈ ਕਾਨੂੰਨ, ਰਾਜਨੀਤੀ, ਸਰਕਾਰ ਤੇ ਰਾਜ ਕਾਨੂੰਨ, ਸੰਵਿਧਾਨ, ਸੰਵਿਧਾਨਕ ਇਤਿਹਾਸ, ਅੰਤਰਰਾਸ਼ਟਰੀ ਸਬੰਧ, ਖੇਤੀ, ਜੀਵਨੀ, ਚੋਣਾਂ, ਸਿੱਖਿਆ, ਊਰਜਾ, ਲੇਬਰ ਦੀਆਂ ਮੁਸਕਿਲਾਂ ਅਤੇ ਸਾਹਿਤ ਸਬੰਧੀ ਕੋਈ ਪੁਸਤਕ ਪ੍ਰਕਾਸ਼ਤ ਕੀਤੀ ਜਾਂਦੀ ਹੈ ਤਾਂ ਉਸਦੀ ਇਕ ਕਾਪੀ ਵਧੀਕ ਸੱਕਤਰ, ਲੋਕ ਸਭਾ ਸੱਕਤਰੇਤ (ਪਾਰਲੀਮੈਂਟ ਹਾਊਸ) ਨਵੀਂ ਦਿੱਲੀ ਨੂੰ ਅਤੇ ਇਕ ਕਾਪੀ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, (ਪ੍ਰੈਸ -1 ਸ਼ਾਖਾ) ਚੌਥੀ ਮਜਿੰਲ, ਕਮਰਾ ਨੰਬਰ 39, ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਨੂੰ ਵੀ ਭੇਜੀ ਜਾਵੇ।

[wpadcenter_ad id='4448' align='none']