Friday, December 27, 2024

ਪੰਜਾਬ ਸਰਕਾਰ ਬੁਨਿਆਦੀ ਢਾਂਚੇ ਦੀ ਮਜਬੂਤੀ ਵੱਲ ਦੇ ਰਹੀ ਹੈ ਵਿਸ਼ੇਸ਼ ਧਿਆਨ- ਈਟੀਓ

Date:

ਅੰਮ੍ਰਿਤਸਰ 4 ਫਰਵਰੀ
 ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਨੇ ਅੱਜ ਆਪਣੇ ਇਲਾਕੇ ਵਿੱਚ 15 ਕਰੋੜ ਰੁਪਏ ਦੀ ਲਾਗਤ ਨਾਲ ਦੋ ਵੱਡੀਆਂ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ,  ਜਿਸ ਵਿੱਚ ਖੁਜਾਲਾ ਤੋਂ ਤਰਸਿੱਕਾ , ਡੇਹਰੀਵਾਲ ਸੜਕ ਅਤੇ ਜਬੋਵਾਲ ਤੋਂ ਟਾਂਗਰਾ- ਏਕਲਗੱਡਾ ਸੜਕ ਸ਼ਾਮਿਲ ਹੈ। ਇਸ ਮੌਕੇ ਸੰਬੋਧਨ ਕਰਦੇ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਨੇ ਕਿਹਾ ਕਿ ਰਾਜ ਦੇ ਵਿਕਾਸ ਵਿੱਚ ਸੜਕਾਂ ਦਾ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਸੜਕਾਂ ਦਾ ਮਾਰਗ ਰਾਜ ਵਿੱਚ ਕਿਸਾਨਾਂ, ਵਪਾਰੀਆਂ ਅਤੇ ਉਦਯੋਗਪਤੀਆਂ ਦੀ ਸਹੂਲਤ ਲਈ ਲੋੜੀਂਦਾ ਹੈ।  

ਸ ਹਰਭਜਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ, ਜਿਸ ਵਿੱਚ ਸਿਹਤ, ਸਿੱਖਿਆ ਦੇ ਨਾਲ ਨਾਲ ਸੜਕਾਂ ਨੂੰ ਵੀ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਅੰਮ੍ਰਿਤਸਰ ਤੋਂ ਤਰਨ ਤਰਨ ਨੂੰ ਮਿਲਾਉਂਦੀ ਇਤਿਹਾਸਿਕ ਸੜਕ ਜਿਸ ਦੀ 30 ਸਾਲ ਕਿਸੇ ਸਰਕਾਰ ਨੇ ਸਾਰ ਨਹੀਂ ਸੀ ਲਈ ਨੂੰ ਮੁੱਖ ਮੰਤਰੀ ਸ ਮਾਨ ਨੇ 70 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕਰਨ ਦੀ ਆਗਿਆ ਦਿੱਤੀ ਸੀ ਅਤੇ ਉਸ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ।ਉਹਨਾਂ ਦੱਸਿਆ ਕਿ ਅੱਜ ਜਿੰਨਾ ਸੜਕਾਂ ਦੀ ਮਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਉਹਨਾਂ ਵਿੱਚ ਖਜਾਲਾ ਤੋਂ ਤਰਸਿੱਕਾ ਡੇਹਰੀਵਾਲ ਨੂੰ ਮਿਲਾਉਂਦੀ ਅੱਠ ਕਿਲੋਮੀਟਰ ਲੰਮੀ ਤੇ 18 ਫੁੱਟ ਚੌੜੀ ਸੜਕ ਪੰਜ ਕਰੋੜ ਦੀ ਲਾਗਤ ਨਾਲ ਪੂਰੀ ਹੋਵੇਗੀ,  ਜਿਸ ਵਿੱਚ ਰਿਹਾਇਸ਼ੀ ਇਲਾਕਿਆਂ ਨੇੜੇ ਇੰਟਰਲਾਕ ਅਤੇ ਖੁਜਾਲਾ , ਤਰਸਿੱਕਾ ਤੇ ਡੇਰੀਵਾਲ ਵਿਖੇ ਬਸ ਅੱਡੇ ਵੀ ਵੀ ਉਸਾਰੇ ਜਾਣਗੇ । ਇਸੇ ਤਰ੍ਹਾਂ ਜੱਬੋਵਾਲ ਟਾਂਗਰਾ ਏਕਲਗੱਡਾ ਦੀ 16 ਕਿਲੋਮੀਟਰ ਲੰਮੀ ਸੜਕ ਅਗਲੇ 11 ਮਹੀਨਿਆਂ ਵਿੱਚ ਪੂਰੀ ਕੀਤੀ ਜਾਵੇਗੀ,  ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

Share post:

Subscribe

spot_imgspot_img

Popular

More like this
Related