ਸੂਬੇ ਦੇ ਸੜ੍ਹਕੀ ਢਾਂਚੇ ਨੂੰ ਕੀਤਾ ਜਾਵੇਗਾ ਮਜ਼ਬੂਤ – ਈ.ਟੀ.ਓ.

ਅੰਮ੍ਰਿਤਸਰ 2 ਫਰਵਰੀ 2024–

               ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸੜ੍ਹਕੀ ਢਾਂਚੇ ਨੂੰ ਲੈ ਕੇ ਕਾਫ਼ੀ ਗੰਭੀਰ ਹੈ ਅਤੇ ਸੂਬੇ ਭਰ ਦੇ ਸੜ੍ਹਕੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਨੇਕਾਂ ਕਦਮ ਚੁੱਕੇ ਜਾ ਰਹੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਕਰੀਬ 23 ਕਰੋੜ 86 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਦੋ ਸੜ੍ਹਕਾਂ ਦੇ ਸਪੈਸ਼ਲ ਰਿਪੇਅਰ ਦੇ ਨੀਂਹ ਪੱਥਰ ਰੱਖਣ ਸਮੇਂ ਕੀਤਾ।

               ਲੋਕ ਨਿਰਮਾਣ ਮੰਤਰੀ ਨੇ ਜਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੀ ਤਰਸਿੱਕਾ, ਭੱਟੀਕੇ, ਸੈਦਪੁਰ, ਮਹਿਸਮਪੁਰ ਕਲਾਂ, ਕੋਹਾਟਵਿੰਡ, ਉਦੋਨੰਗਲ, ਸੜ੍ਹਕ ਦੀ ਮੁਰੰਮਤ ਅਤੇ ਮਜ਼ਬੂਤੀ ਲਈ ਕਰੀਬ 11 ਕਰੋੜ ਦੀ ਲਾਗਤ ਨਾਲ ਸਪੈਸ਼ਲ ਰਿਪੇਅਰ ਕੰਮ ਦਾ ਨੀਂਹ ਪੱਥਰ ਰੱਖਿਆ। ਸ: ਈ.ਟੀ.ਓ. ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ 5054 ਆਰ.ਬੀ.-10 ਸਕੀਮ ਅਧੀਨ ਪੈਂਦੀ ਸੜ੍ਹਕ ਦਾ ਸਪੈਸ਼ਲ ਰਿਪੇਅਰ ਦਾ ਕੰਮ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਸੜ੍ਹਕ ਦੀ ਲੰਬਾਈ 14.92 ਕਿਲੋਮੀਟਰ ਅਤੇ ਚੋੜਾਈ 18 ਫੁੱਟ ਹੈ ਅਤੇ ਇਸ ਕੰਮ ਲਈ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਆਉਂਦੇ 9 ਮਹੀਨੇ ਦੇ ਅੰਦਰ ਅੰਦਰ ਕੰਮ ਮੁਕੰਮਲ ਹੋ ਜਾਵੇਗਾ। ਸ: ਈ.ਟੀ.ਓ. ਨੇ ਦੱਸਿਆ ਕਿ ਇਸ ਪੂਰੀ ਸੜ੍ਹਕ ਤੇ 50 ਐਮ.ਐਮ.ਬੀ.ਐਮ. ਅਤੇ 25 ਐਮ.ਐਮ.ਐਸ.ਡੀ.ਬੀ.ਸੀ. ਪਾਈ ਜਾਵੇਗੀ ਅਤੇ ਇਸ ਤੋਂ ਇਲਾਵਾ ਰਿਹਾਇਸ਼ੀ ਇਲਾਕਿਆਂ ਵਿੱਚ ਸੜ੍ਹਕ ਦੇ ਨਾਲ ਨਾਲ ਇੰਟਰਲਾਕਿੰਗ ਟਾਇਲਾਂ ਲਗਾਈਆਂ ਜਾਣਗੀਆਂ ਤੇ ਮਹਿਸਮਪੁਰ, ਸੈਦਪੁਰ ਅਤ ਜਲਾਲ ਉਸਮਾਂ ਵਿਖੇ ਬੱਸ ਸਟਾਪ ਦੀ ਉਸਾਰੀ ਵੀ ਕੀਤੀ ਜਾਵੇਗੀ।

               ਇਸ ਉਪਰੰਤ ਸ: ਈ.ਟੀ.ਓ. ਵਲੋਂ ਨਾਥ ਦੀ ਖੂਹੀ ਤੋਂ ਧਰਮੂਚੱਕ ਤੋਂ ਸੈਦਪੁਰ ਤੋਂ ਤਰਸਿੱਕਾ ਜਬੋਵਾਲ ਸੜ੍ਹਕ ਤੱਕ ਡਿਸਟਰੀਬਿਊਟਰੀ ਦੇ ਨਾਲ ਨਾਲ ਸੜ੍ਹਕ ਦੀ ਅਪਗਰੇਡੇਸ਼ਨ ਦੇ ਕੰਮ ਦਾ ਨੀਂਹ ਪੱਥਰ ਵੀ ਰੱਖਿਆ। ਉਨਾਂ ਦੱਕਿਆ ਕਿ ਇਸ ਸੜ੍ਹਦ ਦੀ ਅਪਗਰੇਡੇਸ਼ਨ ਕਰਨ ਤੇ ਲਗਭਗ 12 ਕਰੋੜ ਰੁਪਏ ਖਰਚ ਆਉਣਗੇ। ਉਨਾਂ ਦੱਸਿਆ ਕਿ ਇਸ ਸੜ੍ਹਕ ਦੀ ਲੰਬਾਈ 10.16 ਕਿਲੋਮੀਟਰ ਹੈ ਅਤੇ ਚੌੜਾਈ 12 ਫੁੱਟ ਹੈ।, ਜਿਸ ਨੂੰ ਕਿ 18 ਫੁੱਟ ਤੱਕ ਚੌੜਾ ਕੀਤਾ ਜਾਵੇਗਾ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਸੜ੍ਹਕ ਦੇ ਨਾਲ ਨਾਲ ਇੰਟਰਲਾਕਿੰਗ ਟਾਇਲਾਂ ਲਗਾਈਆਂ ਜਾਣਗੀਆਂ ਅਤੇ ਇਸ ਤੋਂ ਇਲਾਵਾ ਅੰਮ੍ਰਿਤਸਰ – ਮਹਿਤਾ ਸੜ੍ਹਕ ਉਪਰ ਮੌਜੂਦ ਪਿੰਡ ਨਾਥ ਦੀ ਖੂਹੀ ਵਿਖੇ ਬੱਸ ਸਟਾਪ ਦੀ ਉਸਾਰੀ ਵੀ ਕੀਤੀ ਜਾਵੇਗੀ। ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇਸ ਸਾਰੇ ਕੰਮ ਦੀ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤ ਇਸ ਕੰਮ ਨੂੰ 11 ਮਹੀਨਿਆਂ ਵਿੱਚ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਗੁਣਵੱਤਾ ਦੇ ਕੰਮ ਵਿੱਚ ਕਿਸੇ ਕਿਸਮ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

               ਉਨਾਂ ਦੱਸਿਆ ਕਿ ਇਹ ਦੋਵੇਂ ਸੜ੍ਹਕਾਂ ਦਾ ਕੰਮ ਮੁਕੰਮਲ ਹੋਣ ਨਾਲ ਨੇੜਲੇ ਪਿੰਡਾ ਦੇ ਲੋਕਾਂ ਨੂੰ ਆਵਾਜਾਈ ਵਿੱਚ ਕਾਫ਼ੀ ਰਾਹਤ ਮਿਲੇਗੀ। ਉਨਾਂ ਕਿਹਾ ਕਿ ਸੜ੍ਹਕਾਂ ਦੀ ਮਜ਼ਬੂਤੀ ਨਾਲ ਸੜਕੀ ਦੁਰਘਟਨਾਂਵਾਂ ਵਿੱਚ ਕਮੀ ਆਉਂਦੀ ਹੈ ਅਤੇ ਕਈ ਕੀਮਤੀ ਜਾਨਾਂ ਵੀ ਬਚਦੀਆਂ ਹਨ। ਇਸ ਮੌਕੇ ਪਿੰਡ ਵਾਸੀਆਂ ਵਲੋਂ ਸ: ਈ.ਟੀ.ਓ. ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ ਗਿਆ।

               ਇਸ ਮੌਕੇ ਚੇਅਰਮੈਨ ਸੂਬੇਦਾਰ ਛਨਾਖ ਸਿੰਘ, ਮੈਡਮ ਸੁਹਿੰਦਰ ਕੌਰ, ਚੇਅਰਮੈਨ ਡਾ. ਗੁਰਵਿੰਦਰ ਸਿੰਘ, ਐਸ.ਡੀ.ਐਮ. ਬਾਬਾ ਬਕਾਲਾ ਅਮਨਪ੍ਰੀਤ ਸਿੰਘ, ਬਲਾਕ ਪ੍ਰਧਾਨ ਸ: ਜਰਮਨ ਜੀਤ ਸਿੰਘ ਉਦੋਨੰਗਲ, ਗੁਰਜਿੰਦਰ ਕੋਹਾਟ ਵਿੰਡ, ਲਖਵਿੰਦਰ ਸਿੰਘ , ਰਣਜੀਤ ਸ਼ਾਹ, ਰੁਪਿੰਦਰ ਸਿੰਘ ਰਮਾਨਾ ਚੱਕ, ਦਵਿੰਦਰ ਨੰਗਲੀ, ਅਜੈ ਗਾਂਧੀ, ਪੀ.ਐਸ.ਪੀ.ਸੀ.ਐਲ., ਪੀ.ਡਬਲਯੂ.ਡੀ. ਦੇ ਸਾਰੇ ਐਸ.ਈ ਅਤੇ ਐਕਸੀਐਨ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

[wpadcenter_ad id='4448' align='none']