ਸਕੂਲੀ ਵਿਦਿਆਰਥੀਆਂ ਨੂੰ ਖੇਤਰੀ ਖੋਜ ਕੇਂਦਰ ਅਬੋਹਰ ਦਾ ਕਰਵਾਇਆ ਦੌਰਾ, ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਵਾਤਾਵਰਣ ਦੀ ਸੰਭਾਲ ਦਾ ਦਿੱਤਾ ਸੁਨੇਹਾ

ਅਬੋਹਰ 19 ਦਸੰਬਰ

ਵਣ ਮੰਡਲ ਅਫ਼ਸਰ ਵਿਸਥਾਰ ਸ੍ਰੀ ਪਵਨ ਸ੍ਰੀਧਰ ਦੀ ਰਹਿਨੁਮਾਈ ਹੇਠ ਵਣ ਵਿਸਥਾਰ ਰੇਂਜ ਸ਼੍ਰੀ ਮੁਕਤਸਰ ਸਾਹਿਥ ਵੱਲੋ ਰੀਜਨਲ ਰੀਸਰਚ ਸਟੇਸ਼ਨ (ਪੀ. ਏ. ਯੂ) ਅਬੋਹਰ ਜਿਲਾ ਫਾਜ਼ਿਲਕਾ ਵਿਖੇ ਇਕ ਰੋਜਾ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਵਿਭਾਗ ਵੱਲੋਂ ਬੱਚਿਆਂ ਦੇ ਭਾਸ਼ਣ ਮੁਕਾਬਲੇ, ਕਵਿਤਾ ਮੁਕਾਬਲੇ, ਚਿਤਰਕਲਾ ਮੁਕਾਬਲੇ ਅਤੇ ਪ੍ਰਸ਼ਨਓਤਰੀ ਮੁਕਾਬਲੇ ਕਰਵਾਏ ਗਏ।

ਇਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਅਤੇ ਗੋਬਿੰਦਗੜ੍ਹ, ਅਬੋਹਰ ਦੇ ਸਕੂਲ ਵਿਦਿਅਰਥੀਆਂ ਨੇ ਭਾਗ ਲਿਆ। ਇਸ ਮੌਕੇ ਬੱਚਿਆ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਡਾ. ਜੇ.ਸੀ. ਬਕਸ਼ੀ ਨੇ ਖੇਤਰੀ ਖੋਜ ਕੇਂਦਰ –ਅਬੋਹਰ ਦਾ ਦੌਰਾ ਕਰਵਾਇਆ ਗਿਆ। ਡਾ. ਮਨਪ੍ਰੀਤ ਸਿੰਘ ਪੀ.ਏ. ਯੂ ਅਬੋਹਰ, ਡਾ ਕ੍ਰਿਸ਼ਨ ਕੁਮਾਰ ਨੇ ਹੌਰਟੀਕਲਜ਼ਰ ਦੇ ਪੌਦਿਆ ਬਾਰੇ ਜਾਣਕਾਰੀ ਦਿਤੀ। ਸ਼੍ਰੀਮਤੀ ਨੀਰਜਾ ਗੁਪਤਾ ਐਸ.ਐਮ. ਓ ਅਬੋਹਰ ਨੇ ਸਿਹਤ ਸਬੰਧੀ ਜਾਣਕਾਰੀ ਦਿਤੀ। ਡੀ ਜੰਗੀਰ ਸਿੰਘ ਰਿਟਾਇਰਡ ਟਰੈਫਿਕ ਇੰਚਾਰਜ ਨੇ ਟਰੈਫਿਕ ਰੂਲਾ ਬਾਰੇ ਜਾਣਕਾਰੀ ਦਿਤੀ। ਪ੍ਰਿੰਸੀਪਲ ਸ਼੍ਰੀਮਤੀ ਦੀਪਿਕਾ ਠਾਕੁਰ ਕੇਰਾ ਖੇੜਾ, ਪ੍ਰਿੰਸੀਪਲ ਮਹਿੰਦਰ ਕੁਮਾਰ ਗੋਬਿੰਦਗੜ੍ਹ  ਨੇ ਇਸ ਪ੍ਰੋਗਰਾਮ ਦੀ ਸਲਾਘਾ ਕੀਤੀ ਅਤੇ ਭਵਿਖ ਵਿੱਚ ਸਕੂਲਾ ਵਿੱਚ ਅਜੇਹੇ ਪ੍ਰੋਗਰਾਮ ਕਰਾਉਣ ਦੀ ਸਲਾਹ ਦਿਤੀ।

ਸ੍ਰੀ ਸੁੰਦਰ ਲਾਲ ਬਲਾਕ ਖੇਤੀਬਾੜੀ ਅਫਸਰ ਅਬੋਹਰ ਨੇ ਖੇਤੀਬਾੜੀ ਬਾਰੇ ਜਾਣਕਾਰੀ ਦਿੱਤੀ। ਸ੍ਰੀ ਮਨਬੀਰ ਸਿੰਘ ਸਟੇਜ ਸੈਕਟਰੀ ਅਤੇ ਸ਼੍ਰੀ ਗੁਰਜੰਗ ਸਿੰਘ ਰੇਂਜ ਅਫਸਰ ਵਿਸਥਾਰ ਨੇ ਵਾਤਾਵਰਣ ਸਬੰਧੀ ਜਾਣਕਾਰੀ ਦਿਤੀ। ਵਣ ਮੰਡਲ ਅਫਸਰ ਪਵਨ ਸ੍ਰੀਧਰ ਵਿਸਥਾਰ ਬਠਿੰਡਾ ਨੇ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਵਾਤਾਵਰਣ ਨੂੰ ਬਚਾਉਣ ਲਈ ਬੱਚਿਆਂ ਨੂੰ ਅਪੀਲ ਕੀਤੀ। ਵਣ ਰੇਂਜ ਅਫਸਰ –ਅਬੋਹਰ -ਸ਼੍ਰੀ ਹੇਮੰਤ ਮੱਲੀ ਅਤੇ ਸਟਾਫ, ਜੰਗਲੀ ਜੀਵ ਵਣ ਰੇਂਜ ਅਫਸਰ ਸ਼੍ਰੀ ਮੰਗਤ ਰਾਮ ਅਤੇ ਸਟਾਫ ਹਾਜਿਰ ਹੋਏ। ਬੱਚਿਆ ਨੂੰ ਕਲੀਅਰ ਬੈਗ, ਸਰਟੀਫਿਕੇਟ, ਟੈਗ, ਪੌਦੇ ਅਤੇ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆ ਨੂੰ ਸਨਮਾਨ ਚਿੰਨ ਦਿਤੇ ਗਏ।

ਵਣ ਮੰਡਲ ਵਿਸਥਾਰ ਬਠਿੰਡਾ ਦਾ ਸਮੂਹ ਸਟਾਫ, ਹਰਪ੍ਰੀਤ ਕੌਰ, ਕੰਚਨ, ਡਾ. ਸੰਦੀਪ ਪੀ.ਏ.ਯੂ,ਅਬੋਹਰ ਸ਼ਾਮਿਲ ਹੋਏ।

[wpadcenter_ad id='4448' align='none']