ਵਿਕਾਸ ਕਾਰਜਾਂ ਦੀ ਲੜੀ ਨਹੀਂ ਟੁੱਟਣ ਦਿੱਤੀ ਜਾਵੇਗੀ -ਸਪੀਕਰ ਸੰਧਵਾਂ

ਕੋਟਕਪੂਰਾ 19 ਫ਼ਰਵਰੀ,2024

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਆਪਣੇ ਗ੍ਰਹਿ ਵਿਖੇ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਦਰਖਾਸਤਾਂ ਦਾ ਮੌਕੇ ਤੇ ਨਿਪਟਾਰਾ ਕਰਨ ਉਪਰੰਤ ਆਪਣੇ ਹਲਕੇ ਦੇ ਕਈ ਇਲਾਕਿਆਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਨਵੇਂ ਕਾਰਜਾਂ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਇਸ ਇਲਾਕੇ ਦੀ ਨੁਹਾਰ ਸਹਿਜੇ-ਸਹਿਜੇ ਬਦਲਣ ਦੇ ਉਪਰਾਲੇ ਤਹਿਤ ਪੰਜਾਬ ਸਰਕਾਰ ਵੱਲੋਂ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ ਹੈ।  ਇਲਾਕਾ ਨਿਵਾਸੀਆਂ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਹੁਣ ਪੰਜਾਬ ਵਿੱਚ ਉਸ ਸਰਕਾਰ ਦਾ ਗਠਨ ਹੋਇਆ ਹੈ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਅਤੇ ਉਸ ਦਾ ਢੁਕਵਾਂ ਹੱਲ ਵੀ ਕਰਨਾ ਵੀ ਜਾਣਦੀ ਹੈ।

 ਪਿੰਡ ਦੇਵੀਵਾਲਾ ਵਿਖੇ ਕੁਝ ਘਰਾਂ ਨੂੰ ਜਾਂਦੀ ਪਹੀ ਤੇ ਇੰਟਰਲਾਕਿੰਗ ਟਾਈਲਾਂ ਲਗਾ ਕੇ ਗਲੀ ਪੱਕੀ ਕਰਨ ਦੇ ਕੰਮ ਦਾ ਉਦਘਾਟਨ ਕਰਨ ਉਪਰੰਤ ਸਪੀਕਰ ਸੰਧਵਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਬੀੜ ਸਿੱਖਾਂ ਵਾਲਾ ਤੋਂ ਇਲਾਵਾ ਕੋਟਕਪੂਰੇ ਦੇ ਹੋਰ ਇਲਾਕਿਆਂ ਵਿੱਚ ਵੀ ਅਜਿਹੇ ਕਾਰਜ ਮੁਕੰਮਲ ਕੀਤੇ ਗਏ ਹਨ। ਉਹਨਾਂ ਕਿਹਾ ਕਿ ਤਕਰੀਬਨ ਸਾਢੇ 5 ਲੱਖ ਰੁਪਏ ਲਗਾ ਕੇ ਇਹਨਾਂ ਇੰਟਰਲਾਕਿੰਗ ਟਾਈਲਾਂ ਸਦਕਾ ਹੁਣ ਲੋਕਾਂ ਨੂੰ ਰਾਤ ਨੂੰ ਜਾਂ ਖਾਸ ਕਰਕੇ ਬਾਰਿਸ਼ ਦੌਰਾਨ ਚੱਲਣ ਅਤੇ ਗੱਡੀਆਂ ਦੀ ਆਵਾਜਾਈ ਸਬੰਧੀ ਦਿੱਕਤ ਨਹੀਂ ਆਵੇਗੀ।

 ਉਹਨਾਂ ਕਿਹਾ ਕਿ ਇਹਨਾਂ ਘਰਾਂ ਦੇ ਵਸਨੀਕ ਪਿਛਲੇ ਲੰਮੇ ਸਮੇਂ ਤੋਂ ਇਸ ਪਹੀ ਨੂੰ ਪੱਕੀ ਕਰਨ ਦੀ ਮੰਗ ਕਰ ਰਹੇ ਸਨ ਜੋ ਕਿ ਹੁਣ ਪੂਰੀ ਕੀਤੀ ਗਈ ਹੈ ਇਸ ਤੋਂ ਇਲਾਵਾ ਸਪੀਕਰ ਸੰਧਵਾਂ ਨੇ ਅੱਜ ਹਲਕੇ ਦੇ ਉਹਨਾਂ ਸ਼ਹਿਰੀ ਅਤੇ ਪਿੰਡੂ ਇਲਾਕਿਆਂ ਦਾ ਵੀ ਦੌਰਾ ਕੀਤਾ ਜਿੱਥੇ ਵਿਕਾਸ ਕਾਰਜ ਪਿਛਲੇ ਦਿਨੀ ਆਰੰਭੇ ਗਏ ਸਨ।

ਇਸ ਮੌਕੇ ਸ੍ਰੀ ਅਭਿਨਵ ਗੋਇਲ, ਬੀ.ਡੀ.ਪੀ.ਓ, ਮਹਿੰਦਰ ਸਿੰਘ, ਗੁਲਜਿੰਦਰ ਸਿੰਘ, ਹਰਪਾਲ ਸਿੰਘ, ਸੁਖਵਿੰਦਰ ਸਿੰਘ ਬੱਬੂ, ਗੁਰਮੇਲ ਸਿੰਘ, ਸੋਨੀ ਢਿਲੋਂ, ਬਲਵਿੰਦਰ ਸਿੰਘ, ਪ੍ਰਨਾਮ ਸਿੰਘ, ਸੁਦਾਗਰ ਸਿੰਘ, ਹਰਨੇਕ ਸਿੰਘ,ਦਰਸ਼ਨ ਸਿੰਘ, ਦਵਿੰਦਰ ਸਿੰਘ, ਅੰਗਰੇਜ ਸਿੰਘ, ਸੁੱਖੀ ਢਿੱਲੋਂ, ਬਿੱਕਰ ਸਿੰਘ, ਨਾਜਰ ਸਿੰਘ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

[wpadcenter_ad id='4448' align='none']