ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਦੀ ਮੁਲਾਜ਼ਮ ਕੁਲਵਿੰਦਰ ਕੌਰ ਦਾ ਪਰਿਵਾਰ ਆਇਆ ਕੈਮਰੇ ਸਾਹਮਣੇ

The slapping CISF employee

The slapping CISF employee

ਚੰਡੀਗੜ੍ਹ ਏਅਰਪੋਰਟ ‘ਤੇ ਬੀਤੇ ਦਿਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀ. ਆਈ. ਐੱਸ. ਐੱਫ਼ ਮੁਲਾਜ਼ਮ ਕੁਲਵਿੰਦਰ ਕੌਰ ਦਾ ਪਰਿਵਾਰ ਹੁਣ ਕੈਮਰੇ ਸਾਹਮਣੇ ਆ ਗਿਆ ਹੈ। ਇਸ ਦੌਰਾਨ ਉਨ੍ਹਾਂ ਦੇ ਭਰਾ ਸ਼ੇਰ ਸਿੰਘ ਨੇ ਕਿਹਾ ਕਿ ਸਾਨੂੰ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਕੁਲਵਿੰਦਰ ਕੌਰ ਵੱਲੋਂ ਕੰਗਨਾ ਨੂੰ ਥੱਪੜ ਮਾਰਿਆ ਗਿਆ ਹੈ। ਉਸ ਦੇ ਬਾਅਦ ਅਸੀਂ ਕੁਲਵਿੰਦਰ ਕੌਰ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਫਿਰ ਸਾਨੂੰ ਬਾਅਦ ਵਿਚ ਪਤਾ ਲੱਗਾ ਕਿ ਸਕੈਨਰ ਸਕਿਓਰਿਟੀ ਨੂੰ ਲੈ ਕੇ ਉਥੇ ਕੰਗਨਾ ਦੀ ਬਹਿਸਬਾਜ਼ੀ ਉਸ ਸਮੇਂ ਹੋਈ, ਜਦੋਂ ਕੰਗਨਾ ਨੂੰ ਪਰਸ ਅਤੇ ਫੋਨ ਸਕੈਨ ਕਰਵਾਉਣ ਲਈ ਕਿਹਾ ਗਿਆ। 

ਸ਼ੇਰ ਸਿੰਘ ਨੇ ਸਾਰੀ ਗੱਲ ਦੱਸਦੇ ਹੋਏ ਕਿਹਾ ਕਿ ਕੁਲਵਿੰਦਰ ਕੌਰ ਨੂੰ ਕਰੀਬ ਡੇਢ ਸਾਲ ਚੰਡੀਗੜ੍ਹ ਵਿਚ ਡਿਊਟੀ ਕਰਦੇ ਨੂੰ ਹੋ ਗਏ ਹਨ। ਇਸ ਦੇ ਪਹਿਲਾਂ ਉਸ ਨੇ ਕੇਰਲਾ, ਚੇਨਈ ਵੀ ਡਿਊਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਪਤੀ ਦੀ ਵੀ ਉਥੇ ਹੀ ਡਿਊਟੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਕੁਲਵਿੰਦਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਕੁਲਵਿੰਦਰ ਨਾਲ ਸੰਪਰਕ ਕੀਤਾ ਸੀ ਪਰ ਉਸ ਨਾਲ ਗੱਲਬਾਤ ਨਹੀਂ ਹੋ ਸਕੀ। ਅਸੀਂ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਨਾਲ ਜੁੜੇ ਹੋਏ ਹਾਂ ਫਿਰ ਸਾਡੀ ਸਰਵਣ ਸਿੰਘ ਪੰਧੇਰ ਨਾਲ ਗੱਲਬਾਤ ਹੋਈ ਅਤੇ ਬੱਚਿਆਂ ਬਾਰੇ ਪਤਾ ਲੈਣ ਲਈ ਕਿਹਾ। ਉਸ ਦੇ ਬਾਅਦ ਫਿਰ ਸਾਡੀ ਦੇਰ ਸ਼ਾਮ ਸਰਵਣ ਸਿੰਘ ਪੰਧੇਰ ਨਾਲ ਗੱਲ ਹੋਈ ਅਤੇ ਬੱਚਿਆਂ ਬਾਰੇ ਪਤਾ ਲੱਗਣ ਮਗਰੋਂ ਅਸੀਂ ਉਸ ਦੇ ਬੱਚਿਆਂ ਨੂੰ ਲੈਣ ਲਈ ਉਥੇ ਪਹੁੰਚੇ। ਉਨ੍ਹਾਂ ਕਿਹਾ ਕਿ ਹਰ ਕਈ ਆਪਣੀ ਰੋਜ਼ੀ-ਰੋਟੀ ਲਈ ਸਵੇਰੇ ਕੰਮਾਂ ‘ਤੇ ਚਲਾ ਜਾਂਦਾ ਹੈ ਅਤੇ ਜ਼ਿਆਦਾ ਰੁੱਝੇ ਹੋਣ ਕਰਕੇ ਸੰਪਰਕ ਵਿਚ ਨਹੀਂ ਰਹਿੰਦਾ ਪਰ ਮੀਡੀਆ ਰਾਹੀਂ ਸਭ ਕੁਝ ਪਤਾ ਲੱਗਦਾ ਰਹਿੰਦਾ ਹੈ। The slapping CISF employee

also read ;- ਜਾਣੋ ਤੰਬਾਕੂ ਜਿਗਰ ਨੂੰ ਕਿਵੇਂ ਪਹੁੰਚਾਉਂਦਾ ਹੈ ਨੁਕਸਾਨ ? ਇਨ੍ਹਾਂ ਗੰਭੀਰ ਬਿਮਾਰੀਆਂ ਦਾ ਵੱਧ ਜਾਂਦਾ ਹੈ ਖਤਰਾ

ਉਨ੍ਹਾਂ ਕਿਹਾ ਕਿ ਜਦੋਂ ਕੁਲਵਿੰਦਰ ਦੀ ਕੰਗਨਾ ਨਾਲ ਬਹਿਸਬਾਜ਼ੀ ਹੋਈ ਹੈ ਤਾਂ ਸੁਭਾਵਿਕ ਹੈ ਕਿ ਕੁਲਿਵੰਦਰ ਨੂੰ ਉਹ ਸਭ ਚੇਤੇ ਆਇਆ ਹੋਵੇਗਾ ਕਿ ਇਹ ਉਹੀ ਹੰਕਾਰੀ ਕੰਗਨਾ ਰਣੌਤ ਹੈ, ਜਿਸ ਨੇ ਸਾਡੀਆਂ ਮਾਵਾਂ-ਭੈਣਾਂ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਕੰਗਨਾ ਰਣੌਤ ਨੇ ਹੀ ਕਿਸਾਨੀ ਅੰਦੋਲਨ ਦੌਰਾਨ ਬੀਬੀਆਂ ਨੂੰ ਲੈ ਕੇ 100-100 ਰੁਪਏ ਦਿਹਾੜੀ ‘ਤੇ ਲਿਆਂਦੀਆਂ ਗਈਆਂ ਵਾਲਾ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਸ਼ਬਦਾਂ ਦੀ ਮਰਿਆਦਾ ਬਾਰੇ ਨਹੀਂ ਪਤਾ ਹੈ। ਕੰਗਨਾ ਦੀ ਫ਼ਿਲਮ ਇੰਡਸਟਰੀ ਨਾਲ ਵੀ ਤੂੰ-ਤੂੰ-ਮੈਂ-ਮੈਂ ਹੁੰਦੀ ਰਹਿੰਦੀ ਹੈ। ਅਸੀਂ ਕਹਿਣਾ ਚਾਹੰਦਾ ਹਾਂ ਕਿ ਕੰਗਨਾ ਹੁਣ ਐੱਮ. ਪੀ. ਬਣ ਚੁੱਕੀ ਹੈ ਅਤੇ ਪਹਿਲਾਂ ਵਾਲਾ ਸਿਸਟਮ ਨਹੀਂ ਚੱਲਣਾ। ਕੰਗਣਾ ਨੂੰ ਮਰਿਆਦਾ ਵਿਚ ਰਹਿ ਕੇ ਬੋਲਣਾ ਚਾਹੀਦਾ ਹੈ। ਸਾਨੂੰ ਪ੍ਰਸ਼ਾਸਨ ‘ਤੇ ਭਰੋਸਾ ਹੈ ਕਿ ਪ੍ਰਸ਼ਾਸਨ ਕੁਲਵਿੰਦਰ ਨਾਲ ਧੱਕਾ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਸਕਿਓਰਿਟੀ ਦੌਰਾਨ ਇਕ ਮੁਲਾਜ਼ਮ ਨਾਲ ਬਹਿਸਬਾਜ਼ੀ ਕੀਤੀ ਹੈ ਅਤੇ ਸੀ. ਆਰ. ਪੀ. ਐੱਫ਼. ਨੂੰ ਵੀ ਕੰਗਨਾ ‘ਤੇ ਵੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। The slapping CISF employee

[wpadcenter_ad id='4448' align='none']