ਦੇਸ਼ ਭਗਤੀ ਦੇ ਜਜ਼ਬੇ ਨੇ ਹਨੀਸ਼ ਕੁਮਾਰ ਦਾ ਸੁਫ਼ਨਾ ਕੀਤਾ ਪੂਰਾ, ਬਣਿਆ ਲੈਫਟੀਨੈਂਟ

The spirit of patriotism fulfilled the dream

The spirit of patriotism fulfilled the dream
ਜ਼ਿਲ੍ਹਾ ਪਠਾਨਕੋਟ ਦੇ ਨੇੜਲੇ ਬਲਾਕ ਧਾਰਕਲਾਂ ਦੇ ਪਿੰਡ ਲਹਿਰੂਨ ਦੇ ਨਵੇਂ ਲੈਫਟੀਨੈਂਟ ਬਣੇ ਹਨੀਸ਼ ਕੁਮਾਰ ਨੇ ਬਚਪਨ ’ਚ ਸੁਫ਼ਨਾ ਵੇਖਿਆ ਸੀ ਕਿ ਉਹ ਫੌਜ ’ਚ ਅਧਿਕਾਰੀ ਬਣ ਕੇ ਦੇਸ਼ ਦੀ ਸੇਵਾ ਕਰੇਗਾ। ਦੇਸ਼ ਭਗਤੀ ਦੇ ਇਸ ਜਜ਼ਬੇ ਅਤੇ ਵਰਦੀ ਪਾਉਣ ਦੇ ਸੁਪਨੇ ਨੇ ਉਸ ਨੂੰ ਲੈਫਟੀਨੈਂਟ ਬਣਾ ਦਿੱਤਾ ਹੈ। ਹਨੀਸ਼ ਕੁਮਾਰ ਨੇ ਦੱਸਿਆ ਕਿ ਉਹ 7 ਸਤੰਬਰ ਨੂੰ ਆਫ਼ਸਰ ਟ੍ਰੇਨਿੰਗ ਅਕੈਡਮੀ ਚੇੱਨਈ ਤੋਂ ਕਮਿਸ਼ਨ ਹੋਇਆ ਹੈ। ਉਸ ਦੇ ਪਿਤਾ ਕੈਪਟਨ ਦੇਵਰਾਜ ਨੇ 30 ਸਾਲਾਂ ਤੱਕ ਡੋਗਰਾ ਰੈਜੀਮੈਂਟ ’ਚ ਸੇਵਾਵਾਂ ਦਿੱਤੀਆਂ ਹਨ ਅਤੇ ਉਨ੍ਹਾਂ ਦੇ ਹੀ ਨਕਸ਼ੇ ਕਦਮ ’ਤੇ ਚੱਲਦੇ ਹੋਏ ਉਸ ਨੇ ਵੀ ਦੇਸ਼ ਦੀ ਸੇਵਾ ਕਰਨ ਦਾ ਠਾਣ ਲਿਆ। ਹਨੀਸ਼ ਕੁਮਾਰ ਦੇ ਇਸ ਮੁਕਾਮ ਤੱਕ ਪਹੁੰਚਣ ਲਈ ਉਨ੍ਹਾਂ ਦੀ ਮਾਂ ਰੰਜੂ ਬਾਲਾ, ਜੋ ਕਿ ਘਰੇਲੂ ਔਰਤ ਹੈ ਅਤੇ ਪਿਤਾ ਕੈਪਟਨ ਦੇਵ ਰਾਜ ਨੇ ਪੂਰਾ ਸਹਿਯੋਗ ਦਿੱਤਾ। ਹੁਣ ਹਨੀਸ਼ ਕੁਮਾਰ ਦੇ ਲੈਫਟੀਨੈਂਟ ਬਣਨ ਨਾਲ ਪਿੰਡ ਲਹਿਰੂਨ ਦੇ ਲੋਕ ਖੁਦ ’ਤੇ ਮਾਣ ਮਹਿਸੂਸ ਕਰ ਰਹੇ ਹਨ।The spirit of patriotism fulfilled the dream

also read :- ਹਰਿਆਣਾ ਵਿਧਾਨਸਭਾ ਚੋਣਾਂ ਲਈ AAP ਨੇ ਛੇਵੀ ਲਿਸਟ ਕੀਤੀ ਜ਼ਾਰੀ , ਦੇਖੋ ਕਿਸਨੂੰ ਕਿੱਥੋਂ ਮਿਲੀ ਟਿਕਟ

ਪੁੱਤਰ ਦੀ ਇਸ ਉਪਲਬਧੀ ਤੋਂ ਖੁਸ਼ ਲੈਫਟੀਨੈਂਟ ਹਨੀਸ਼ ਕੁਮਾਰ ਦੇ ਪਿਤਾ ਕੈਪਟਨ ਦੇਵਰਾਜ ਅਤੇ ਮਾਂ ਰੰਜੂ ਬਾਲਾ ਨੇ ਮਾਣ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਨੀਸ਼ ਕੁਮਾਰ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਮਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਚੇਨਈ ’ਚ ਪੁੱਤਰ ਦੀ ਪਾਸਿੰਗ ਆਉਟ ਪਰੇਡ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੁੱਤਰ ਦੇ ਮੋਢਿਆਂ ’ਤੇ ਲੈਫਟੀਨੈਂਟ ਦੇ ਸਟਾਰ ਲਾਉਣ ਦੀ ਰਸਮ ਅਦਾ ਕੀਤੀ ਤਾਂ ਉਹ ਮਾਣ ਵਾਲੇ ਪਲ ਸਾਡੇ ਜੀਵਨ ਲਈ ਬਹੁਤ ਮਹੱਤਵਪੂਰਨ ਸਨ, ਜਿਨ੍ਹਾਂ ਨੂੰ ਉਹ ਹਮੇਸ਼ਾਂ ਯਾਦ ਰੱਖਣਗੇ। ਜਯੋਤੀ ਬਾਲਾ ਨੇ ਆਪਣੇ ਭਰਾ ਹਨੀਸ਼ ਕੁਮਾਰ ਦੇ ਲੈਫਟੀਨੈਂਟ ਬਣਨ ’ਤੇ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੈਫਟੀਨੈਂਟ ਹਨੀਸ਼ ਕੁਮਾਰ ਦੀ ਕਾਮਯਾਬੀ ਪੰਜਾਬ ਦੇ ਹੋਰ ਬੱਚਿਆਂ ਨੂੰ ਸਰੱਖਿਆ ਸੇਵਾਵਾਂ ’ਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰੇਗੀ।The spirit of patriotism fulfilled the dream

[wpadcenter_ad id='4448' align='none']