1984 ਸਿੱਖ ਵਿਰੋਧੀ ਦੰਗੇ : ਜਗਦੀਸ਼ ਟਾਈਟਲਰ ‘ਤੇ MP-MLA ਕੋਰਟ ‘ਚ ਚੱਲੇਗਾ ਮੁਕੱਦਮਾ

Date:

The trial will go on in the court 1984 ਸਿੱਖ ਵਿਰੋਧੀ ਦੰਗਿਆਂ ‘ਚ ਮੁਲਜ਼ਮ ਕਾਂਗਰਸ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਜਗਦੀਸ਼ ਟਾਈਟਲਰ ਖ਼ਿਲਾਫ਼ ਹੁਣ ਐੱਮ.ਪੀ.-ਐੱਮ.ਐੱਲ.ਏ. ਕੋਰਟ ‘ਚ ਮੁਕੱਦਮਾ ਚੱਲੇਗਾ। ਦਿੱਲੀ ਦੀ ਰਾਊਜ ਐਵੇਨਿਊ ਕੋਰਟ ਨੇ ਟਾਈਟਲਰ ਖ਼ਿਲਾਫ਼ ਸੀ.ਬੀ.ਆਈ. ਦੀ ਸਪਲੀਮੈਂਟ੍ਰੀ ਚਾਰਜਸ਼ੀਟ ਨੂੰ ਮਨਜ਼ੂਰੀ ਨਾਲ ਵਿਸ਼ੇਸ਼ ਐੱਮ.ਪੀ.-ਐੱਮ.ਐੱਲ.ਏ. ਕੋਰਟ ‘ਚ ਮੁਕੱਦਮਾ ਚਲਾਉਣ ਲਈ ਟਰਾਂਸਫਰ ਕਰ ਦਿੱਤਾ ਹੈ। ਕੋਰਟ ਇਸ ਮਾਮਲੇ ਦੀ ਸੁਣਵਾਈ 8 ਜੂਨ ਨੂੰ ਕਰੇਗਾ। ਟਾਈਟਲਰ ‘ਤੇ ਕਤਲ ਕਰਨ ਵਾਲੀ ਭੀੜ ਨੂੰ ਉਕਸਾਉਣ ਦਾ ਦੋਸ਼ ਹੈ। ਸੀ.ਬੀ.ਆਈ. ਨੇ ਪੁਲ ਬੰਗਸ਼ ਇਲਾਕੇ ‘ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਹਾਲ ‘ਚ ਟਾਈਟਲਰ ਦੀ ਆਵਾਜ਼ ਦਾ ਨਮੂਨਾ ਲਿਆ ਸੀ। ਦੰਗਿਆਂ ਦੀ ਜਾਂਚ ਕਰਨ ਵਾਲੇ ਨਾਨਾਵਤੀ ਕਮਿਸ਼ਨ ਦੀ ਰਿਪੋਰਟ ‘ਚ ਟਾਈਟਲਰ ਦਾ ਨਾਮ ਸ਼ਾਮਲ ਸੀ।The trial will go on in the court

also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (02 june,2023) Today Hukamnama Darbar Sahib JI

ਇਹ ਮਾਮਲਾ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਇਕ ਦਿਨ ਬਾਅਦ 1 ਨਵੰਬਰ 1984 ਨੂੰ ਪੁਲ ਬੰਗਸ਼ ਇਲਾਕੇ ਵਿਚ ਇਕ ਗੁਰਦੁਆਰਾ ਸਾਹਿਬ ‘ਚ ਅੱਗ ਲਾਏ ਜਾਣ ਅਤੇ 3 ਲੋਕਾਂ ਦੇ ਕਤਲ ਨਾਲ ਜੁੜਿਆ ਹੈ। CBI ਨੇ ਇੱਥੇ ਇਕ ਵਿਸ਼ੇਸ਼ ਅਦਾਲਤ ਦੇ ਸਾਹਮਣੇ ਦਾਖ਼ਲ ਆਪਣੇ ਦੋਸ਼ ਪੱਤਰ ‘ਚ ਕਿਹਾ ਹੈ ਕਿ ਜਗਦੀਸ਼ ਨੇ 1 ਨਵੰਬਰ 1984 ਨੂੰ ਪੁਲ ਬੰਗਸ਼ ਗੁਰਦੁਆਰਾ ਆਜ਼ਾਦ ਮਾਰਕੀਟ ‘ਚ ਇਕੱਠੀ ਹੋਈ ਭੀੜ ਨੂੰ ਉਕਸਾਇਆ ਅਤੇ ਭੜਕਾਇਆ। ਜਿਸ ਦੇ ਨਤੀਜੇ ਵਜੋਂ ਗੁਰਦੁਆਰੇ ਨੂੰ ਸਾੜ ਦਿੱਤਾ ਗਿਆ ਅਤੇ 3 ਸਿੱਖਾਂ- ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਣ ਸਿੰਘ ਦਾ ਕਤਲ ਕਰ ਦਿੱਤਾ ਗਿਆ।The trial will go on in the court 

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...