ਗੁਰੂ ਨਗਰੀ ’ਚ ਮੌਸਮ ਨੇ ਬਦਲਿਆ ਮਿਜਾਜ਼, ਹਲਕੀ ਬਾਰਿਸ਼ ਨਾਲ ਸ਼ਹਿਰ ਵਾਸੀਆਂ ਦੇ ਖਿੜੇ ਚਿਹਰੇ

The weather changed the mood

The weather changed the mood

ਗੁਰੂ ਨਗਰੀ ਵਿਖੇ ਹੋਈ ਧੜੱਲੇਦਾਰ ਬਾਰਿਸ਼ ਨਾਲ ਸ਼ਹਿਰ ਵਾਸੀਆਂ ਦੇ ਚਿਹਰੇ ਖਿੜੇ ਨਜ਼ਰ ਆਏ। ਦੱਸ ਦੇਈਏ ਸ਼ਹਿਰ ‘ਚ ਬੁੱਧਵਾਰ ਦੀ ਸਵੇਰ ਤੋਂ ਹੀ ਛਾਏ ਬੱਦਲਾਂ ਨੇ ਲੋਕਾਂ ਨੂੰ ਕੁਝ ਰਾਹਤ ਦਿੱਤੀ ਅਤੇ ਬਾਅਦ ਦੁਪਹਿਰ ਤੋਂ ਹੋਈ ਮੁਸਲਾਧਾਰ ਬਾਰਿਸ਼ ਨਾਲ ਸੜਕਾਂ ‘ਤੇ ਛੋਟੇ ਬੱਚਿਆਂ ਤੋਂ ਲੈ ਕੇ ਹਰੇਕ ਵਿਅਕਤੀ ਮੀਂਹ ਨਾਲ ਨਹਾਉਂਦਾ ਦਿਖਾਈ ਦਿੱਤਾ। ਪਿਛਲੇ ਦਿਨਾਂ ਦੀ ਗਰਮੀ ਨੇ ਜਿੱਥੇ ਤਾਪਮਾਨ ਬਹੁਤ ਵਧਾ ਦਿੱਤਾ ਸੀ ਉੱਥੇ ਹੀ ਇਸ ਹੋਈ ਭਾਰੀ ਬਾਰਿਸ਼ ਨੇ ਤਾਪਮਾਨ ਵਿੱਚ ਬਹੁਤ ਜ਼ਿਆਦਾ ਗਿਰਾਵਟ ਲਿਆ ਦਿੱਤੀ।

ਮੌਸਮ ਵਿਭਾਗ ਦੀ ਗੱਲ ਸੁਣੀਏ ਤਾਂ ਕਿਹਾ ਜਾ ਰਿਹਾ ਹੈ ਕਿ ਗੁਰੂ ਨਗਰੀ ਵਿਖੇ ਹੋਈ ਇਹ ਬਰਸਾਤ ਅਗਲੇ 24 ਘੰਟਿਆਂ ਵਿੱਚ ਹੋਰ ਵੀ ਵੱਧ ਪੈ ਸਕਦੀ ਹੈ। ਪਰ ਦੂਸਰੇ ਪਾਸੇ ਸ਼ਹਿਰ ਦੀਆਂ ਅੰਦਰੂਨੀ ਗਲੀਆਂ ਬਾਜ਼ਾਰ ਦੇਖੀਏ ਤਾਂ ਅੱਜ ਕੁਝ ਸਮੇਂ ਦੀ ਹੋਈ ਬਰਸਾਤ ਨੇ ਹੀ ਪਾਣੀ ਪਾਣੀ ਕਰ ਦਿੱਤੀਆਂ ਹਨ।  ਜਿਸ ਨਾਲ ਲੋਕ ਨਿਗਮ ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆ ਰਹੇ ਸਨ। The weather changed the mood

also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (10 ਜੁਲਾਈ 2024)

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਤੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੀ ਘੱਟ ਨਜ਼ਰ ਆਈ । ਗਰਮੀ ਕਰਕੇ ਜਿੱਥੇ ਲੋਕ ਘਰੋਂ ਘੱਟ ਨਿਕਲਣਾ ਪਸੰਦ ਕਰਦੇ ਸਨ ਉੱਥੇ ਹੀ ਅੱਜ ਇਕ ਦਮ ਸ਼ੁਰੂ ਹੋਈ ਬਾਰਿਸ਼ ਨੇ ਇਲਾਕਾ ਨਿਵਾਸੀਆਂ ਨੂੰ ਕਾਫੀ ਰਾਹਤ ਪ੍ਰਦਾਨ ਕੀਤੀ ਪਰ ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਗਿਣਤੀ ਕਾਫੀ ਘੱਟ ਨਜ਼ਰ ਆਈ।The weather changed the mood

[wpadcenter_ad id='4448' align='none']