ਪੰਜਾਬ ‘ਚ 20 ਜੂਨ ਤੋਂ ਬਦਲੇਗਾ ਮੌਸਮ, ਇਨ੍ਹਾਂ ਇਲਾਕਿਆਂ ‘ਚ ਮੀਂਹ

The weather will change in Punjab from June 20

The weather will change in Punjab from June 20
ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿਚ ਅਗਲੇ ਹਫ਼ਤੇ ਤੱਕ ਗਰਮੀ ਦਾ ਕਹਿਰ ਜਾਰੀ ਰਹਿਣ ਵਾਲਾ ਹੈ। ਮੌਸਮ ਵਿਭਾਗ ਵੱਲੋਂ ਇੱਕ ਹਫ਼ਤੇ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਅਨੁਸਾਰ ਮਾਨਸੂਨ 27 ਜੂਨ ਤੱਕ ਪੰਜਾਬ ‘ਚ ਦਸਤਕ ਦੇਵੇਗਾ। ਮਾਨਸੂਨ ਆਪਣੇ ਪੂਰੇ ਸਮੇਂ ਉਤੇ ਪਹੁੰਚ ਰਿਹਾ ਹੈ ਅਤੇ ਵਿਭਾਗ ਦੇ ਅਨੁਮਾਨ ਅਨੁਸਾਰ 27 ਤੋਂ ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ‘ਚ ਮਾਨਸੂਨ ਦੇ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉਤਰੀ ਭਾਰਤ ਵਿਚ 20 ਜੂਨ ਪ੍ਰੀ-ਮਾਨਸੂਨ ਆਪਣਾ ਅਸਰ ਵਿਖਾਏਗਾ। ਇਸ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਵਿਚ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।

ਦੱਸ ਦਈਏ ਕਿ ਹੁਣ ਤੱਕ ਮਾਨਸੂਨ ਆਪਣੇ ਤੈਅ ਸਮੇਂ ਤੋਂ ਪਹਿਲਾਂ ਹੀ ਪਹੁੰਚ ਰਿਹਾ ਹੈ। ਕੇਰਲਾ ਵਿਚ ਮਾਨਸੂਨ ਨੇ ਦੋ ਦਿਨ ਪਹਿਲਾਂ ਐਂਟਰੀ ਮਾਰੀ ਸੀ। ਇਸ ਤੋਂ ਬਾਅਦ ਮੁੰਬਈ ਵਿਚ ਸਮੇਂ ਤੋਂ ਪਹਿਲਾਂ ਦਾਖਲ ਹੋ ਕੇ ਭਾਰੀ ਤਬਾਹੀ ਮਚਾਈ।The weather will change in Punjab from June 20

ਮੌਸਮ ਵਿਭਾਗ ਨੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਮੋਗਾ, ਪਟਿਆਲਾ, ਮੋਹਾਲੀ, ਮਲੇਰਕੋਟਲਾ ਤੇ ਫਤਿਹਗੜ੍ਹ ਲਈ ਯੈਲੋ ਜਦਕਿ ਸੰਗਰੂਰ, ਮਾਨਸਾ, ਬਰਨਾਲਾ, ਲੁਧਿਆਣਾ, ਬਠਿੰਡਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ALSO READ:-  ਹਰਿਆਣਾ ‘ਚ ਖਾਲਿਸਤਾਨੀ ਕਹਿ ਕੇ ਸਿੱਖ ਨੌਜਵਾਨ ਨੂੰ ਇੱਟਾਂ ਮਾਰ ਕੀਤਾ ਲਹੂ-ਲੁਹਾਣ, 1984 ਦੰਗਿਆਂ ਦਾ ਕੀਤਾ ਜ਼ਿਕਰ

ਇਧਰ, ਰਾਜਸਥਾਨ ਵਿਚ ਮੌਸਮ ਦੇ ਵਿਗੜੇ ਮਿਜਾਜ਼ ਨੇ ਮਾਨਸੂਨ ਤੋਂ ਪਹਿਲਾਂ ਗਦਰ ਮਚਾ ਦਿੱਤਾ ਹੈ। ਉਦੈਪੁਰ ‘ਚ ਮੰਗਲਵਾਰ ਨੂੰ ਭਾਰੀ ਮੀਂਹ ਪਿਆ। ਇਸ ਦੇ ਨਾਲ ਹੀ ਭੀਲਵਾੜਾ, ਚਿਤੌੜਗੜ੍ਹ, ਜੋਧਪੁਰ ਅਤੇ ਮਾਊਂਟ ਆਬੂ ‘ਚ ਬਾਰਿਸ਼ ਤੋਂ ਪਹਿਲਾਂ ਆਏ ਤੂਫਾਨ ਨੇ ਕਾਫੀ ਨੁਕਸਾਨ ਕੀਤਾ ਹੈ। ਤੂਫਾਨ ਕਾਰਨ ਬਿਜਲੀ ਦੇ ਖੰਭੇ ਡਿੱਗ ਗਏ। ਕਈ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਦੇ ਟੀਨ ਉੱਡ ਗਏ। ਕਈ ਥਾਵਾਂ ‘ਤੇ ਵੱਡੇ-ਵੱਡੇ ਦਰੱਖਤ ਉਖੜ ਗਏ। ਮੌਸਮ ਵਿਭਾਗ ਨੇ ਬੀਕਾਨੇਰ ਅਤੇ ਜੋਧਪੁਰ ਡਿਵੀਜ਼ਨਾਂ ਸਮੇਤ ਸੂਬੇ ਦੇ ਇੱਕ ਦਰਜਨ ਜ਼ਿਲ੍ਹਿਆਂ ਵਿੱਚ ਤੂਫ਼ਾਨ ਅਤੇ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ।The weather will change in Punjab from June 20

[wpadcenter_ad id='4448' align='none']