ਅੰਮ੍ਰਿਤਸਰ ‘ਚ ਤੀਹਰੇ ਕਤਲਕਾਂਡ ਦੇ ਕਾਤਲ ਦੀ ਪਤਨੀ ਆਈ ਸਾਹਮਣੇ, ਰੋਂਦੀ ਹੋਈ ਨੇ ਕੀਤੇ ਵੱਡੇ ਖ਼ੁਲਾਸੇ !

The murderer's wife

The wife came forward

https://nirpakhpost.in/ ਅਜਨਾਲਾ ਅਧੀਨ ਪੈਂਦੇ ਪਿੰਡ ਕੰਦੋਵਾਲੀ ਵਿਖੇ ਆਪਣੀ ਮਾਂ, ਭਰਜਾਈ ਅਤੇ ਢਾਈ ਸਾਲਾ ਭਤੀਜੇ ਦਾ ਕਤਲ ਕਰਨ ਵਾਲੇ ਵਿਅਕਤੀ ਦੀ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਸ ਨੇ ਦੱਸਿਆ ਕਿ ਉਸ ਦਾ ਪਤੀ ਕਿਸੇ ਤਰ੍ਹਾਂ ਦੇ ਮਾਨਸਿਕ ਤਣਾਅ ‘ਚ ਨਹੀਂ ਸੀ ਅਤੇ ਨਸ਼ੇ ਕਰਦਾ ਸੀ, ਜਿਸ ਕਾਰਨ ਉਸ ਨੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ।

ਉਸ ਨੇ ਖ਼ੁਦ ਆਪਣੇ ਪਤੀ ਨੂੰ ਕਈ ਵਾਰ ਨਸ਼ੇ ਕਰਦਿਆਂ ਫੜ੍ਹਿਆ ਹੈ ਅਤੇ ਇਸੇ ਕਾਰਨ ਕਰਕੇ ਉਹ ਆਪਣੀਆਂ 2 ਧੀਆਂ ਨਾਲ ਪਿਛਲੇ ਕਾਫੀ ਸਮੇਂ ਤੋਂ ਪੇਕੇ ਘਰ ਰਹਿ ਰਹੀ ਹੈ। ਪਤਨੀ ਨੇ ਰੋਂਦਿਆਂ ਹੋਇਆ ਕਿਹਾ ਕਿ ਇਹ ਖ਼ੁਦ ਮਰ ਜਾਂਦਾ ਪਰ ਮਾਸੂਮ ਭਤੀਜੇ ਨੂੰ ਨਾ ਮਾਰਦਾ ਕਿਉਂਕਿ ਉਹ ਮੇਰਾ ਪੁੱਤ ਸੀ ਅਤੇ ਮੈਨੂੰ ਮੰਮਾ ਕਹਿੰਦਾ ਹੁੰਦਾ ਸੀ।The wife came forward

also read :- ਕੇਜਰੀਵਾਲ ਨੂੰ ਜੇਲ੍ਹ ‘ਚ ਚਾਹ ਬਣਾਉਣ ਲਈ ਇਲੈਕਟ੍ਰਿਕ ਕੇਤਲੀ ਦੇਣ ਦੇ ਹੁਕਮ

ਉਸ ਨੇ ਕਿਹਾ ਕਿ ਮੇਰੀਆਂ 2 ਧੀਆਂ ਹਨ ਅਤੇ ਮੈਨੂੰ ਆਪਣੇ ਪੁੱਤ ਤੋਂ ਹੀ ਆਸ ਸੀ। ਉਸ ਦਾ ਪਤੀ ਆਪਣੇ ਭਰਾ ਨਾਲ ਰੰਜਿਸ਼ ਰੱਖਦਾ ਸੀ ਕਿ ਉਸ ਦੇ ਘਰ ਮੁੰਡਾ ਹੈ ਅਤੇ ਮਾਤਾ-ਪਿਤਾ ਸਾਰੀ ਜਾਇਦਾਦ ਉਸ ਦੇ ਭਰਾ ਨੂੰ ਦੇ ਦੇਣਗੇ। ਇਸੇ ਰੰਜਿਸ਼ ਕਾਰਨ ਅੱਜ ਉਸ ਨੇ ਤਿੰਨ ਜੀਆਂ ਦਾ ਕਤਲ ਕਰ ਦਿੱਤਾ।The wife came forward

[wpadcenter_ad id='4448' align='none']