Friday, December 27, 2024

ਜਿਲ੍ਹਾ ਸ੍ਰੀ  ਮੁਕਤਸਰ ਸਾਹਿਬ ਦੀਆਂ 103 ਮੰਡੀਆਂ ਵਿੱਚ 8 ਕਿਲੋਮੀਟਰ ਤਕ ਦੀ ਲਿਫਟਿੰਗ ਦਾ ਕੰਮ ਆੜਤੀਆਂ ਨੂੰ ਦਿੱਤਾ

Date:

 ਸ੍ਰੀ ਮੁਕਤਸਰ ਸਾਹਿਬ 26 ਅਪ੍ਰੈਲ

 ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਹੈ ਕਿ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੀਆਂ 103 ਮੰਡੀਆਂ / ਖਰੀਦ ਕੇਂਦਰਾਂ ਵਿੱਚ 8 ਕਿਲੋਮੀਟਰ ਤੱਕ ਦੀ ਦੂਰੀ ਤੱਕ ਦੀ ਕਣਕ ਦੀ ਲਿਫਟਿੰਗ ਦਾ ਕੰਮ ਆੜਤੀਆਂ ਨੂੰ ਦੇ ਦਿੱਤਾ ਗਿਆ ਹੈ। ਰੇਲਵੇ ਸਟੇਸ਼ਨ ਕਵਰਡ ਗੋਦਾਮ ਜਾਂ ਖੁੱਲੇ ਗੋਦਾਮ ਕੁਝ ਵੀ ਹੋ ਸਕਦਾ ਹੈ ਜਿੱਥੇ ਕਿਤੇ ਵੀ ਮੰਡੀ ਤੋਂ ਅੱਠ ਕਿਲੋਮੀਟਰ ਤੱਕ ਤੇ ਘੇਰੇ ਵਿੱਚ ਲਿਫਟਿੰਗ ਕਰਨੀ ਹੈ ਉਥੇ ਇਹ ਕੰਮ ਹੁਣ ਆੜਤੀਏ ਕਰਨਗੇ। ਉਹਨਾਂ ਨੇ ਸਪਸ਼ਟ ਕੀਤਾ ਕਿ ਇਥੋਂ ਜੋ ਲਿਫਟਿੰਗ ਕੀਤੀ ਜਾਵੇਗੀ ਉਸਦੀ ਬਣਦੀ ਰਕਮ ਸਿੱਧੀ ਆੜਤੀਆਂ ਦੇ ਖਾਤੇ ਵਿੱਚ ਜਮਾ ਕਰਵਾਈ ਜਾਵੇਗੀ। ਉਹਨਾਂ ਨੇ ਕੁਝ ਲੋਕਾਂ ਵੱਲੋਂ ਇਸ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਕਿ ਇਹ ਰਕਮ ਆੜਤੀਏ ਨੂੰ ਨਹੀਂ ਮਿਲੇਗੀ ਨੂੰ ਝੂਠ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਰਕਮ ਆੜਤੀਏ ਦੇ ਖਾਤੇ ਵਿੱਚ  ਹੀ ਜਾਵੇਗੀ। 

ਉਹਨਾਂ ਨੇ ਕਿਹਾ ਕਿ ਜਿਹੜੇ ਟਰਾਂਸਪੋਰਟਰ/ ਟਰੱਕ ਆਪਰੇਟਰ/ ਟਰੱਕ ਡਰਾਈਵਰ ਇਹਨਾਂ ਮੰਡੀਆਂ ਵਿੱਚ ਕਣਕ ਦੀ ਢੋਆ ਢੁਆਈ ਕਰਨੀ ਚਾਹੁੰਦੇ ਹਨ ਉਹ ਇਹਨਾਂ ਮੰਡੀਆਂ ਵਿੱਚ ਕੰਮ ਕਰ ਰਹੇ ਆੜਤੀਆਂ ਨਾਲ ਸੰਪਰਕ ਕਰਨ ਜਾਂ ਸੰਬੰਧਿਤ ਮਾਰਕੀਟ ਕਮੇਟੀ ਦੇ ਦਫਤਰ ਨਾਲ ਸੰਪਰਕ ਕਰ ਸਕਦੇ ਹਨ। 

ਉਹਨਾਂ ਨੇ ਕਿਹਾ ਕਿ ਇਹਨਾਂ ਮੰਡੀਆਂ ਵਿੱਚ ਢੋਆ ਢੁਆਈ ਦੇ ਖਰਚੇ ਦੀ ਅਦਾਇਗੀ ਕਿਸੇ ਟਰਾਂਸਪੋਰਟਰ ਨੂੰ ਨਹੀਂ ਕੀਤੀ ਜਾਵੇਗੀ ਸਗੋਂ ਆੜਤੀਆਂ ਨੂੰ ਕੀਤੀ ਜਾਵੇਗੀ ਅਤੇ ਆੜਤੀਏ ਹੀ ਅੱਗੋਂ ਇਸ ਦੀ ਅਦਾਇਗੀ ਉਸ ਵਿਅਕਤੀ ਨੂੰ ਕਰਨਗੇ ਜਿਸ ਦੇ ਵਾਹਨ ਰਾਹੀਂ ਉਹ ਕਣਕ ਦੀ ਢੋਆ ਢੁਆਈ ਗੋਦਾਮ ਤੱਕ ਕਰਨਗੇ।

 ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਜਿਨਾਂ ਮੰਡੀਆਂ ਦੀ ਗੋਦਾਮ ਤੋਂ ਦੂਰੀ 8 ਕਿਲੋਮੀਟਰ ਤੋਂ ਘੱਟ ਹੈ ਉੱਥੇ ਟਰੈਕਟਰ ਟਰਾਲੀਆਂ ਨਾਲ ਵੀ ਢੋਆ ਢੁਆਈ ਕਰਨ ਦੀ ਆਗਿਆ ਆੜਤੀਆਂ ਨੂੰ ਦਿੱਤੀ ਗਈ ਹੈ। ਇਸ ਲਈ ਟਰੈਕਟਰ ਟਰਾਲੀਆਂ ਚਲਾਉਣ ਵਾਲੇ ਆਪਰੇਟਰ ਜਾਂ ਕਿਸਾਨ ਜੋ ਆਪਣੀਆਂ ਟਰੈਕਟਰ ਟਰਾਲੀਆਂ ਨਾਲ ਕਣਕ ਦੀ ਲਿਫਟਿੰਗ ਕਰਨਾ ਚਾਹੁੰਦੇ ਹਨ ਉਹ ਵੀ ਆੜਤੀਆਂ ਨਾਲ ਸੰਪਰਕ ਕਰ ਸਕਦੇ ਹਨ। ਇਸ ਕੇਸ ਵਿੱਚ ਵੀ ਅਦਾਇਗੀ ਆੜਤੀਏ ਦੇ ਬੈਂਕ ਖਾਤੇ ਵਿੱਚ ਹੀ ਕੀਤੀ ਜਾਵੇਗੀ।

 ਡਿਪਟੀ ਕਮਿਸ਼ਨਰ ਨੇ ਇਹਨਾਂ ਮੰਡੀਆਂ ਦੀ ਸੂਚੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਿੱਚ ਸ਼੍ਰੀ ਮੁਕਤਸਰ ਸਾਹਿਬ ਦੀ ਮੁੱਖ ਮੰਡੀ ਤੋਂ ਇਲਾਵਾ ਸੰਮੇ ਵਾਲੀ, ਮਹਾਬੱਧਰ, ਗੰਧੜ ਲਖਮੀਰੇਆਣਾ, ਭੰਗਚੜੀ, ਭਾਗਸਰ, ਚੱਕ ਮਦਰਸਾ,   ਖੂਨਣ ਕਲਾਂ, ਚਿਬੜਾਂ ਵਾਲੀ, ਲੱਖੇਵਾਲੀ, ਸੋਥਾ,ਬਰਕੰਦੀ, ਤਾਮਕੋਟ ਮਹਿਰਾਜ ਵਾਲਾ, ਭੁੱਲਰ, ਸੰਘੂ ਧੌਣ, ਕੌਣੀ, ਆਸਾ ਬੁੱਟਰ,ਹਰਾਜ, ਹਰੀਕੇ ਕਲਾ, ਸਮਾਘ, ਸੂਰੇਵਾਲਾ, ਖੋਖਰ, ਥਾਂਦੇਵਾਲਾ, ਕੋਟਲੀ ਸੰਘਰ, ਭੁੱਟੀ ਵਾਲਾ,  ਵਟੂ, ਮਰਾੜ ਕਲਾਂ, ਸੱਕਾਂ ਵਾਲੀ, ਝਬੇਲਵਾਲੀ, ਬੇਰੀ ਵਾਲਾ, ਮਲੋਟ, ਸਰਾਵਾਂ ਬੋਦਲਾ, ਕਬਰਵਾਲਾ, ਗੁਰੂਸਰ ਯੋਧਾ, ਕੱਟਿਆਂਵਾਲੀ, ਚੱਕ ਊਧਮ ਸਿੰਘ ਵਾਲਾ, ਡੱਬ ਵਾਲੀ ਢਾਬ ਕੋਲਿਆਂਵਾਲੀ, ਭਾਈ ਕਾ ਕੇਰਾ, ਸ਼ਾਮ ਕੇਰਾ, ਮਾਣੀ ਖੇੜਾ, ਡੱਬ ਵਾਲੀ, ਰੋਹੜਿਆਂ ਵਾਲੀ, ਫੁਲੂ ਖੇੜਾ, ਦਿਓਣ ਖੇੜਾ, ਤੱਪਾ ਖੇੜਾ, ਅਬਲ ਖੁਰਾਣਾ, ਮਾਹੂਆਣਾ, ਧੌਲਾ ਕਿੰਗਰਾ, ਖਾਨੇ ਕੀ ਢਾਬ, ਕੁਰਾਈ ਵਾਲਾ, ਔਲਖ ,ਈਨਾ ਖੇੜਾ, ਝੋਰੜ, ਵਿਰਕ ਖੇੜਾ, ਬੋਦੀਵਾਲਾ, ਰੱਤਾ ਖੇੜਾ, ਭਲੇਰੀਆਂ , ਆਲਮ ਵਾਲਾ, ਰਾਣੀਵਾਲਾ, ਮਿੱਡਾ, ਪੰਨੀਵਾਲਾ, ਕਰਮ ਪੱਟੀ,  ਬਾਮ, ਉੜਾਂਗ, ਭੀਟੀ ਵਾਲਾ, ਰੋੜਾਵਾਲੀ, ਢਾਣੀ ਤੇਲੀਆਂ ਵਾਲੀ, ਕੰਦੂ ਖੇੜਾ, ਹਾਕੂਵਾਲਾ, ਭੁੱਲਰ ਵਾਲਾ, ਕੱਖਾਂਵਾਲੀ, ਘੁਮਿਆਰਾ, ਕਿੱਲਿਆਂਵਾਲੀ, ਮਿਠੜੀ ਬੁੱਧਗਿਰ, ਵਾਰੀਂ ਖੇੜਾ ਅਤੇ ਮਿੱਡੂ ਖੇੜਾ ਦੀਆਂ ਮੰਡੀਆਂ ਸ਼ਾਮਿਲ ਹਨ। ਇਹਨਾਂ ਸਾਰੀਆਂ ਮੰਡੀਆਂ ਵਿੱਚ ਲਿਫਟਿੰਗ ਦਾ ਕੰਮ ਆੜਤੀਆਂ ਨੂੰ ਦੇ ਦਿੱਤਾ ਗਿਆ ਹੈ।

Share post:

Subscribe

spot_imgspot_img

Popular

More like this
Related

ਮੋਹਾਲੀ ‘ਚ ਅੰਗੀਠੀ ਬਾਲ ਕੇ ਸੁੱਤੇ ਹੋਏ ਮਾਂ-ਪੁੱਤ ਦੀ ਮੌਤ, ਪਿਤਾ ਦੀ ਹਾਲਤ ਗੰਭੀਰ

 Sleeping Mother Son Death ਮੋਹਾਲੀ 'ਚ ਅੰਗੀਠੀ ਬਾਲ ਕੇ ਬੰਦ...

PM ਮੋਦੀ ਨੇ ਡਾ. ਮਨਮੋਹਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ , ਜਾਣੋ ਕਦੋਂ ਹੋਵੇਗਾ ਅੰਤਿਮ ਸਸਕਾਰ

Manmohan Singh Death ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ...

ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, 92 ਦੀ ਉਮਰ ‘ਚ ਲਏ ਆਖਰੀ ਸਾਹ

Manmohan Singh Death  ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 27 ਦਸੰਬਰ 2024

Hukamnama Sri Harmandir Sahib Ji ਸਲੋਕੁ ਮਃ ੩ ॥ ਸਤਿਗੁਰ ਤੇ...