ਸੈਕਟਰ 17 ਦੇ ਬੱਸ ਸਟੈਂਡ ਦੇ ਨੇੜ੍ਹੇ ਇਨਸਾਫ਼ ਲਈ ਟਾਵਰ ‘ਤੇ ਚੜ੍ਹਿਆ ਨੌਜਵਾਨ

The young man climbed the tower

The young man climbed the tower

ਚੰਡੀਗੜ੍ਹ ਦੇ ਸੈਕਟਰ 17 ਦੇ ਬੱਸ ਸਟੈਂਡ ਦੇ ਪਿੱਛੇ ਇਕ ਪ੍ਰਾਈਵੇਟ ਕੰਪਨੀ ਦੇ ਟਾਵਰ ‘ਤੇ ਇਕ ਨੌਜਵਾਨ ਚੜ੍ਹ ਗਿਆ ਹੈ। ਇਹ ਨੌਜਵਾਨ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਨੌਜਵਾਨ ਦੀ ਪਛਾਣ ਵਿਕਰਮ ਢਿੱਲੋਂ ਵਜੋਂ ਹੋਈ ਹੈ। ਮੌਕੇ ਉੱਤੇ ਚੰਡੀਗੜ੍ਹ ਪੁਲਿਸ ਅਤੇ ਪ੍ਰਸ਼ਾਸਨ ਪਹੁੰਚ ਗਿਆ ਹੈ। ਪੁਲਿਸ ਵੀ ਸਪੀਕਰ ਰਾਹੀਂ ਉਸ ਨਾਸ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਨੌਜਵਾਨ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਸ ਦੀ ਸੁਣਵਾਈ ਨਹੀਂ ਹੁੰਦੀ ਤਾਂ ਟਾਵਰ ਤੋਂ ਛਾਲ ਮਾਰ ਦੇਵੇਗਾ। ਪੁਲਿਸ ਲਗਾਤਾਰ ਡਰੋਨ ਰਾਹੀਂ ਨੌਜਵਾਨਾਂ ਦੀ ਸਥਿਤੀ ਦਾ ਪਤਾ ਲਗਾ ਰਹੀ ਹੈ।The young man climbed the tower

also read :- ਪੰਜਾਬ ਨੂੰ ਗਰਮੀ ਤੋਂ ਮਿਲਣ ਵਾਲੀ ਹੈ ਜਲਦ ਹੀ ਰਾਹਤ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਨੌਜਵਾਨ ਨੇ ਪੰਜਾਬ ਦੇ ਮਾਨਸਾ ਵਿਖੇ ਦੋ ਏਕੜ ਜ਼ਮੀਨ ਖਰੀਦੀ ਸੀ। ਪਰ ਹੁਣ ਤੱਕ ਇਸ ਦੀ ਮਲਕੀਅਤ ਨਹੀਂ ਮਿਲੀ ਹੈ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੰਜਾਬ ਸੀਐਮ ਵਿੰਡੋ ਦੇ ਨਾਲ-ਨਾਲ ਕਈ ਉੱਚ ਅਧਿਕਾਰੀਆਂ ਨੂੰ ਵੀ ਕੀਤੀ ਹੈ। ਦੋਸ਼ ਹੈ ਕਿ ਕੋਈ ਵੀ ਅਧਿਕਾਰੀ ਇਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਇਸ ਕਾਰਨ ਉਹ ਮੋਬਾਈਲ ਟਾਵਰ ‘ਤੇ ਚੜ੍ਹ ਗਿਆ ਹੈ।The young man climbed the tower

[wpadcenter_ad id='4448' align='none']