Saturday, January 18, 2025

ਚੈਂਪੀਅਨ ਖਿਡਾਰੀ ਉਸੈਨ ਬੋਲਟ ਨਾਲ ਧੋਖਾਧੜੀ, ਖਾਤੇ ‘ਚੋਂ ਗਾਇਬ ਹੋਏ 103 ਕਰੋੜ ਰੁਪਏ

Date:

ਸਾਨ ਜੁਆਨ (ਪੋਰਟੋ ਰੀਕੋ)- ਜਮਾਇਕਾ ਦੇ ਦੌੜਾਕ ਉਸੈਨ ਬੋਲਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹਨ ਕਿ ਉਨ੍ਹਾਂ ਦੇ 12.7 ਮਿਲੀਅਨ ਡਾਲਰ ਇੱਕ ਨਿੱਜੀ ਨਿਵੇਸ਼ ਕੰਪਨੀ ਤੋਂ ਕਿਵੇਂ ਗਾਇਬ ਹੋ ਗਏ। ਇਹ ਇੱਕ ਦਹਾਕਾ ਪਹਿਲਾਂ ਜਮਾਇਕਾ ਵਿੱਚ ਹੋਏ ਧੋਖਾਧੜੀ ਦੇ ਮਾਮਲਿਆਂ ਨਾਲ ਸਬੰਧਤ ਹੈ। ਧੋਖਾਧੜੀ ਦੇ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਬੋਲਟ ਨੇ ਇਹ ਵੀ ਕਿਹਾ ਕਿ ਉਨ੍ਹਾਂ ਆਪਣੇ ਕਾਰੋਬਾਰੀ ਮੈਨੇਜਰ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਆਪਸੀ ਸਹਿਮਤੀ ਨਾਲ ਵੱਖ ਨਹੀਂ ਹੋਏ ਹਨ। ਬੋਲਟ ਤੋਂ ਪੁੱਛਿਆ ਗਿਆ ਕਿ ਕੀ ਉਹ ਇਸ ਧੋਖਾਧੜੀ ਨਾਲ ਟੁੱਟ ਗਿਆ ਹੈ ਤਾਂ ਇਹ ਸਟਾਰ ਅਥਲੀਟ ਹੱਸਣ ਲੱਗ ਪਿਆ। ਉਨ੍ਹਾਂ ਕਿਹਾ, ‘ਮੈਂ ਟੁੱਟਿਆ ਨਹੀਂ ਹਾਂ ਪਰ ਯਕੀਨਨ ਮੇਰਾ ਵੱਡਾ ਨੁਕਸਾਨ ਹੋਇਆ ਹੈ। ਇਹ ਪੈਸਾ ਮੇਰੇ ਭਵਿੱਖ ਲਈ ਸੀ। ਹਰ ਕੋਈ ਜਾਣਦਾ ਹੈ ਕਿ ਮੇਰੇ ਤਿੰਨ ਬੱਚੇ ਹਨ ਅਤੇ ਮੈਂ ਆਪਣੇ ਮਾਤਾ-ਪਿਤਾ ਦੀ ਦੇਖਭਾਲ ਵੀ ਕਰਦਾ ਹਾਂ ਅਤੇ ਮੈਂ ਅਜੇ ਵੀ ਚੰਗੀ ਜ਼ਿੰਦਗੀ ਜੀਣਾ ਚਾਹੁੰਦਾ ਹਾਂ।

ਬੋਲਟ ਦੇ ਵਕੀਲ ਨੇ ਕਿਹਾ ਕਿ ਐਥਲੀਟ ਕੋਲ ਕਿੰਗਸਟਨ ਸਥਿਤ ਸਟਾਕਸ ਐਂਡ ਸਕਿਓਰਿਟੀਜ਼ ਲਿਮਟਿਡ ‘ਚ ਲਗਭਗ 12.8 ਮਿਲੀਅਨ ਡਾਲਰ ਦੀ ਜਮ੍ਹਾ ਰਾਸ਼ੀ ਸੀ, ਜੋ ਹੁਣ ਘੱਟ ਕੇ 12,000 ਡਾਲਰ ‘ਤੇ ਆ ਗਈ ਹੈ। ਉਸ ਨੇ ਕੰਪਨੀ ਨੂੰ ਪੈਸੇ ਵਾਪਸ ਕਰਨ ਜਾਂ ਸਿਵਲ ਅਤੇ ਫੌਜਦਾਰੀ ਕਾਰਵਾਈ ਦਾ ਸਾਹਮਣਾ ਕਰਨ ਲਈ ਸ਼ੁੱਕਰਵਾਰ ਤੱਕ ਦਾ ਸਮਾਂ ਦਿੱਤਾ ਸੀ। ਇਹ ਸਪੱਸ਼ਟ ਨਹੀਂ ਸੀ ਕਿ ਸ਼ੁੱਕਰਵਾਰ ਰਾਤ ਨੂੰ ਕੋਈ ਕਾਰਵਾਈ ਕੀਤੀ ਗਈ ਸੀ ਜਾਂ ਨਹੀਂ। ਜਦੋਂ ਬੋਲਟ ਦੇ ਵਕੀਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਜਮਾਇਕਾ ਕਾਂਸਟੇਬੁਲਰੀ ਫੋਰਸ ਨੇ ਕਿਹਾ ਕਿ ਉਨ੍ਹਾਂ ਦੀ ਧੋਖਾਧੜੀ ਅਤੇ ਵਿੱਤੀ ਜਾਂਚ ਟੀਮ ਬੋਲਟ ਨਾਲ ਜੁੜੇ ਕਥਿਤ ਧੋਖਾਧੜੀ ਦੀ ਜਾਂਚ ਕਰ ਰਹੀ ਹੈ। ਬੋਲਟ ਹੀ ਨਹੀਂ, ਇਸ ਕੰਪਨੀ ਨੇ ਹੋਰ ਵੀ ਕਈ ਲੋਕਾਂ ਦੇ ਖਾਤਿਆਂ ‘ਚ ਜਮ੍ਹਾ ਪੈਸਿਆਂ ਦੀ ਹੇਰਾਫੇਰੀ ਕੀਤੀ ਹੈ।

Share post:

Subscribe

spot_imgspot_img

Popular

More like this
Related

ਪੰਜਾਬ ਪੁਲਿਸ ਨੇ ਭਾਰਤੀ ਸੰਵਿਧਾਨ ਦੀ ਧਾਰਾ  21 ’ਤੇ ਸਿਖਲਾਈ ਵਰਕਸ਼ਾਪ ਕਰਵਾਈ

ਚੰਡੀਗੜ੍ਹ, 17 ਜਨਵਰੀ: ਪੰਜਾਬ ਪੁਲਿਸ ਨੇ ਸੋਮਵਾਰ ਨੂੰ ਭਾਰਤੀ ਸੰਵਿਧਾਨ...

ਸੌਂਦ ਵੱਲੋਂ ਫੋਕਲ ਪੁਆਇੰਟਾਂ ਦੀ ਜਲਦ ਕਾਇਆ ਕਲਪ ਲਈ ਸਬੰਧਿਤ ਵਿਭਾਗਾਂ ਨੂੰ ਸਖ਼ਤ ਨਿਰਦੇਸ਼ ਜਾਰੀ

ਚੰਡੀਗੜ੍ਹ, 17 ਜਨਵਰੀ: ਪੰਜਾਬ ਦੇ ਉਦਯੋਗ ਤੇ ਵਣਜ ਅਤੇ ਨਿਵੇਸ਼...