Friday, December 27, 2024

ਘਰ ਵਿੱਚ ਹੀ ਕਰ ਸਕਦੇ ਹੋ ਆਪਣੇ ਆਈਬ੍ਰੋ ਨੂੰ ਕਾਲਾ ਅਤੇ ਸੰਘਣਾ , ਬਸ ਅਪਣਾਓ ਇਹ ਆਸਾਨ ਉਪਾਅ

Date:

Thick Eyebrows

ਅੱਜ ਕੱਲ ਹਰ ਇੱਕ ਇਨਸਾਨ ਇਹੀ ਚਾਹੁੰਦਾ ਹੈ ਕਿ ਉਹ ਖੂਬਸੂਰਤ ਨਜ਼ਰ ਆਵੇ ਅਤੇ ਖੂਬਸੂਰਤ ਲੱਗਣਾ ਹਰ ਕਿਸੇ ਦਾ ਹੱਕ ਵੀ ਹੈ | ਚਿਹਰੇ ਦੀ ਖੂਬਸੂਰਤੀ ‘ਚ ਜੇਕਰ ਕੋਈ ਚੀਜ਼ ਦੀ ਕਮੀ ਹੈ ਤਾਂ ਉਹ ਅਧੂਰੀ ਮਹਿਸੂਸ ਹੁੰਦੀ ਹੈ ਤੇ ਫਿਰ ਜੇਕਰ ਸਾਡੀਆਂ ਅੱਖਾਂ ਖੂਬਸੂਰਤ ਹੋਣ ਤਾਂ ਇਹ ਖੂਬਸੂਰਤੀ ‘ਚ ਚਾਰ ਚੰਨ ਲਗਾ ਦਿੰਦੀ ਹੈ। ਅਜਿਹੇ ‘ਚ ਜੇਕਰ ਸਾਡੇ ਆਈਬ੍ਰੋ ਤੇ ਪਲਕਾਂ ਹਲਕੀਆਂ ਜਾਂ ਬਹੁਤ ਛੋਟੀਆਂ ਹੋਣ ਤਾਂ ਸਾਡੀਆਂ ਅੱਖਾਂ ਦੀ ਖੂਬਸੂਰਤੀ ‘ਚ ਕਮੀ ਆਉਣਾ ਸੁਭਾਵਿਕ ਹੈ। ਕੁਝ ਔਰਤਾਂ ਦੀ ਥ੍ਰੈਂਡਿੰਗ ਤੇ ਪਲੱਕਿੰਗ ਦੀ ਵਜ੍ਹਾ ਨਾਲ ਆਈਬ੍ਰੋ ਤੇ ਪਲਕਾਂ ‘ਤੇ ਵਾਲ ਘੱਟ ਜਾਂਦੇ ਹਨ ਜਾਂ ਫਿਰ ਕੁਝ ਘੱਟ ਵਾਲਾਂ ਨਾਲ ਜਨਮ ਲੈਂਦੇ ਹਨ। ਅਜਿਹੇ ‘ਚ ਉਹ ਪੈਨਸਿਲ ਨਾਲ ਉਨ੍ਹਾਂ ਨੂੰ ਡਾਰਕ ਕਰਦੇ ਹਨ ਪਰ ਕਈ ਵਾਰ ਇਹ ਬਹੁਤ ਹੀ ਗੈਰ-ਕੁਦਰਤੀ ਲੱਗਦੇ ਹਨ ਤੇ ਚਿਹਰੇ ਦੀ ਖੂਬਸੂਰਤੀ ਵਧਾਉਣ ਦੀ ਬਜਾਏ ਵਿਗਾੜ ਦਿੰਦੇ ਹਨ।

also read :- ਕੀ ਤੁਹਾਨੂੰ ਵੀ ਹੈ ਅਮਰੂਦ ਖਾਣਾ ਪਸੰਦ ਪਰ ਕੀ ਜਾਂਦੇ ਹੋ ਕਿ ਇਸਦੀ ਚਾਹ ਵੀ ਹੈ ਸਿਹਤ ਲਈ ਕਿੰਨੀ ਲਾਭਕਾਰੀ

  1. ਪਿਆਜ਼ ‘ਚ ਮੌਜੂਦ ਸਲਫਰ ਵਾਲਾਂ ਨੂੰ ਕੁਦਰਤੀ ਤੌਰ ‘ਤੇ ਪੋਸ਼ਣ ਦੇ ਕੇ ਲੰਬਾ, ਕਾਲਾ ਤੇ ਘਣਾ ਬਣਾਉਂਦਾ ਹੈ। ਇਸ ਲਈ ਇਸ ਦੇ ਰਸ ਨੂੰ ਕਾਟਨ ਬਾਲ ‘ਚ ਮਿਲਾ ਕੇ ਆਪਣੀਆਂ ਆਈਬ੍ਰੋ ਤੇ ਪਲਕਾਂ ‘ਤੇ ਲਗਾਓ। ਤੁਸੀਂ ਦੋ ਹਫ਼ਤਿਆਂ ‘ਚ ਫਰਕ ਮਹਿਸੂਸ ਕਰੋਗੇ।
  2. ਕੱਚੇ ਐਲੋਵੇਰਾ ਦੀ ਜੈੱਲ ਕੱਢ ਲਓ ਤੇ ਇਸ ਨੂੰ ਕਾਟਨ ਬਾਲ ਦੀ ਮਦਦ ਨਾਲ ਆਪਣੀਆਂ ਆਈਬ੍ਰੋ ਤੇ ਪਲਕਾਂ ‘ਤੇ ਲਗਾਓ। ਇਸ ਨੂੰ ਕਰੀਬ ਇਕ ਘੰਟੇ ਲਈ ਛੱਡ ਦਿਓ ਤੇ ਫਿਰ ਸਾਧਾਰਨ ਪਾਣੀ ਨਾਲ ਧੋ ਲਓ। ਤੁਹਾਡੀਆਂ ਪਲਕਾਂ ਅਤੇ ਭਰਵੱਟੇ ਬਹੁਤ ਜਲਦੀ ਕਾਲੇ ਅਤੇ ਸੰਘਣੇ ਹੋ ਜਾਣਗੇ।
  3. ਕਾਟਨ ਬਾਲ ਦੀ ਮਦਦ ਨਾਲ ਪਲਕਾਂ ਤੇ ਆਈਬ੍ਰੋਜ਼ ‘ਤੇ ਕੱਚੇ ਦੁੱਧ ਨੂੰ ਹਲਕਾ ਜਿਹਾ ਰਗੜੋ। 15-20 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ।
  4. ਗ੍ਰੀਨ ਟੀ ‘ਚ ਮੌਜੂਦ ਐਂਟੀ-ਆਕਸੀਡੈਂਟ ਪਲਕਾਂ ਤੇ ਆਈਬ੍ਰੋਜ਼ ਨੂੰ ਭਰਪੂਰ ਪੋਸ਼ਣ ਦੇ ਕੇ ਉਨ੍ਹਾਂ ਦੇ ਵਾਧੇ ‘ਚ ਮਦਦ ਕਰਦਾ ਹੈ, ਇਸ ਲਈ ਇਸ ਨੂੰ ਤਿਆਰ ਕਰਨ ਤੋਂ ਬਾਅਦ ਇਸ ਨੂੰ ਕਾਟਨ ਬਾਲ ਦੀ ਮਦਦ ਨਾਲ ਲਗਾਓ।
  5. ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਬਰੱਸ਼ ਦੀ ਮਦਦ ਨਾਲ ਆਪਣੇ ਆਈਬ੍ਰੋਜ਼ ਤੇ ਪਲਕਾਂ ‘ਤੇ ਲਾਓ। ਇਸ ਨਾਲ ਇਹ ਮੋਟੇ ਤੇ ਕਾਲੇ ਬਹੁਤ ਹੀ ਜਲਦ ਹੋਣ ਲੱਗਣਗੇ।
  6. ਇਸ ਵਿਚ ਮੌਜੂਦ ਰਿਕਿਨੋਇਲਿਕ ਐਸਿਡ, ਐਂਟੀ-ਬੈਕਟੀਰੀਅਲ ਤੇ ਐਂਟੀ-ਇੰਫਲੇਮੇਟਰੀ ਗੁਣ ਵਾਲਾਂ ਦੀ ਗ੍ਰੋਥ ‘ਚ ਮਦਦ ਕਰਦਾ ਹੈ, ਇਸ ਲਈ ਇਸ ਨੂੰ ਜ਼ਰੂਰ ਟਰਾਈ ਕਰੋ।
  7. ਮੇਥੀ ਦਾਣਿਆਂ ਨੂੰ ਰਾਤ ਨੂੰ ਭਿਉਂ ਕੇ ਰੱਖੋ ਤੇ ਸਵੇਰੇ ਇਸ ਨੂੰ ਪੀਸ ਕੇ ਪੇਸਟ ਬਣਾ ਲਓ ਤੇ ਮਾਸਕ ਦੀ ਤਰ੍ਹਾਂ ਆਪਣੀਆਂ ਭਰਵੀਆਂ ਤੇ ਪਲਕਾਂ ‘ਤੇ ਲਗਾਓ ਤੇ ਫਿਰ 15 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ। ਤੁਸੀਂ ਕੁਝ ਦਿਨਾਂ ‘ਚ ਨਤੀਜੇ ਵੇਖੋਗੇ।

Thick Eyebrows

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...