ਥਰਡ ਜੈਂਡਰ ਵੋਟਰ ਸਮਾਜ ਦਾ ਅਹਿਮ ਅੰਗ, ਵੋਟਾਂ ਵਿੱਚ ਸ਼ਮੂਲੀਅਤ ਬਣਾਈ ਜਾਵੇਗੀ ਯਕੀਨੀ- ਐਸ ਡੀ ਐਮ ਸਵਾਤੀ

ਮੋਗਾ 27 ਅਪ੍ਰੈਲ:
ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰ ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ (ਜ) ਕਮ ਸਵੀਪ ਸ਼ੁਭੀ ਆਂਗਰਾ ਦੇ  ਦਿਸ਼ਾ ਨਿਰਦੇਸ਼ਾਂ ਤਹਿਤ, ਸਹਾਇਕ ਰਿਟਰਨਿੰਗ ਅਫਸਰ ਕਮ ਐਸ.ਡੀ.ਐੱਮ. ਨਿਹਾਲ ਸਿੰਘ ਵਾਲਾ ਸਵਾਤੀ ਦੀਆਂ ਹਦਾਇਤਾਂ ਅਨੁਸਾਰ ਸਵੀਪ ਗਤੀਵਿਧੀਆਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਐਸ ਡੀ ਐਮ ਸਵਾਤੀ ਨੇ ਦੱਸਿਆ ਕਿ ਗਤੀਵਿਧੀਆਂ ਦੀ ਲੜੀ ਤਹਿਤ ਬਲਾਕ ਸਵੀਪ ਨੋਡਲ ਅਫ਼ਸਰ ਕੁਲਵਿੰਦਰ ਸਿੰਘ ਧਾਲੀਵਾਲ ਵੱਲੋਂ ਟਰਾਸਜ਼ੈਂਡਰ ਭਾਈਚਾਰੇ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ  ਸੰਬੰਧੀ ਡੇਰੇ ਦੇ ਮਹੰਤ ਸਰਬਜੀਤ ਕੌਰ ਦੇ ਨਿਵਾਸ ਸਥਾਨ ਦੀਨਾ ਸਾਹਿਬ ਵਿਖੇ ਜਾ ਕੇ ਵੋਟ ਪਾਉਣ ਲਈ ਜਾਗਰੂਕ ਕੀਤਾ। ਉਹਨਾਂ ਕਿਹਾ ਕਿ ਟਰਾਂਸਜੈਂਡਰ ਭਾਈਚਾਰੇ ਨੂਂ ਸਮਾਜ ਦਾ ਅਹਿਮ ਹਿੱਸਾ ਕਰਾਰ ਦਿੱਤਾ ਗਿਆ ਹੈ ਅਤੇ  ਸਮੂਹ ਕਰਮਚਾਰੀ ਟਰਾਂਸਜੈਂਡਰ ਭਾਈਚਾਰੇ ਨੂੰ ਪਛਾਣ ਪੱਤਰ ਬਣਾਉਣ ਵਿੱਚ,ਵੋਟ ਪਾਉਣ ਵਿਚ ਪੂਰੀ ਮਦਦ ਕਰਨਗੇ ਅਤੇ ਉਨ੍ਹਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਵੀ ਕਰ ਰਹੇ ਹਨ। ਟਰਾਂਸਜੈਂਡਰਾਂ ਨੂੰ ਆਪਣੇ ਵੋਟਰ ਆਈਡੀ ਕਾਰਡ ਬਣਾਉਣਵਿੱਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ  ਆਵੇਗੀ ਕਿਉਂਕਿ ਚੋਣ ਕਮਿਸ਼ਨ ਨੇ ਦਸਤਾਵੇਜ਼ਾਂ ਦੀ ਪ੍ਰਕਿਰਿਆ ਨੂੰ  ਬਹੁਤ ਸਰਲ ਬਣਾਇਆ ਹੈ।
ਉਹਨਾ ਅੱਗੇ ਦੱਸਿਆ ਕਿ ਇਸ ਵਾਰ ਉਹ ਤੀਜੇ ਲਿੰਗ ਦੇ ਵੋਟਰਾਂ ਨੂੰ ਆਪਣੀ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ “ਮਹਿਲਾ, ਪੁਰਸ਼ ਅਤੇ ਟਰਾਂਸਜੈਂਡਰ, ਲੋਕ ਤੰਤਰ ਵਿੱਚ ਸਭ ਬਰਾਬਰ” ਦੇ ਨਾਅਰੇ ਹੇਠ ਟਰਾਂਸਜੈਂਡਰ ਵੋਟਰਾਂ ਵਿੱਚ ਜਾਗਰੂਕਤਾ ਪੈਦਾ ਕਰ ਰਹੇ ਹਨ।  ਸਵੀਪ ਟੀਮ ਨਿਹਾਲ ਸਿੰਘ ਵਾਲਾ ਦੀ ਟੀਮ ਪੁਰਜ਼ੋਰ ਕੋਸ਼ਿਸ਼ ਕਰ ਕਰ ਰਹੀ ਹੈ  ਕਿ ਹੈ ਕਿ  ਹਰ ਯੋਗ ਟਰਾਂਸਜੈਂਡਰ ਵੋਟਰ  4 ਮਈ 2024 ਤੱਕ ਆਪਣੀ ਵੋਟ ਜਰੂਰ ਬਣਵਾ ਲੈਣ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਵਿੱਚ ਆਪਣੀ ਵੋਟ ਦਾ ਇਸਤੇਮਾਲ  ਜਰੂਰ ਕਰਨ।
ਉਹਨਾਂ ਦੱਸਿਆ ਕਿ ਹਰੇਕ ਵਰਗ ਦੇ ਵੋਟਰਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ  ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਨਵੇਂ ਨਵੇਂ ਉਪਰਾਲੇ ਕਰ ਰਿਹਾ ਹੈ ਤਾਂ ਕਿ ਇਸ ਵਾਰ ਵੋਟ ਫ਼ੀਸਦੀ ਵਿੱਚ ਵੱਡਾ ਵਾਧਾ ਕੀਤਾ ਜਾ ਸਕੇ।

[wpadcenter_ad id='4448' align='none']