ਸਾਡੀ ਸਿਹਤ ਦੇ ਲਈ ਸਵੇਰ ਦਾ ਨਾਸ਼ਤਾ ਬੇਹੱਦ ਜ਼ਰੂਰੀ ਹੈ। ਇਹ ਸਾਡੀ ਦਿਨ ਦੀ ਪਹਿਲੀ ਖ਼ੁਰਾਕ ਹੈ। ਸਾਰਾ ਦਿਨ ਕੰਮ ਕਰਨ ਲਈ ਸਾਡੇ ਸਰੀਰ ਨੂੰ ਊਰਜਾ ਦੀ ਲੋੜ ਹੁੰਦੀ ਹੈ, ਜੋ ਪੌਸ਼ਟਿਕ ਸਿਹਤਮੰਦ ਨਾਸ਼ਤੇ ਤੋਂ ਮਿਲਦੀ ਹੈ। ਅੱਜ ਦੇ ਸਮੇਂ ‘ਚ ਲੋਕ ਭੱਜ-ਦੌੜ ਕਾਰਨ ਨਾਸ਼ਤਾ ਨਹੀਂ ਕਰਦੇ, ਜਿਸ ਨਾਲ ਕਈ ਬੀਮਾਰੀਆਂ ਲੱਗ ਜਾਂਦੀਆਂ ਹਨ। ਨਾਸ਼ਤਾ ਉਹ ਚੀਜ਼ ਹੈ, ਜਿਸ ਨੂੰ ਤੁਸੀਂ ਸਵੇਰੇ ਖਾ ਕੇ ਆਪਣੇ ਦਿਨ ਦੀ ਸ਼ੁਰੂਆਤ ਕਰ ਸਕਦੇ ਹੋ। ਨਾਸ਼ਤਾ ਕਰਨ ਨਾਲ ਮੋਟਾਪਾ, ਕਾਰਡੀਓਵੈਸਕੁਲਰ ਰੋਗ, ਟਾਈਪ-2 ਸ਼ੂਗਰ ਦਾ ਖ਼ਤਰਾ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਬੱਚਿਆਂ ਦੀ ਯਾਦਦਾਸ਼ਤ ਨੂੰ ਤੇਜ਼ ਅਤੇ ਸਕੂਲ ‘ਚ ਊਰਜਾਵਾਨ ਦਿਨ ਦੀ ਸ਼ੁਰੂਆਤ ਕਰਨ ਲਈ ਨਾਸ਼ਤਾ ਬਹੁਤ ਜ਼ਰੂਰੀ ਹੈ। This is our first meal of the day
ਕਿਹੋ ਜਿਹਾ ਹੋਣਾ ਚਾਹੀਦਾ ਹੈ ਸਵੇਰ ਦਾ ਨਾਸ਼ਤਾ
ਯੂ.ਐੱਸ. ਖੁਰਾਕ ਮਾਹਿਰਾਂ ਅਨੁਸਾਰ ਨਾਸ਼ਤਾ ਹਮੇਸ਼ਾ 20 ਗ੍ਰਾਮ ਪ੍ਰੋਟੀਨ, 10 ਗ੍ਰਾਮ ਫਾਈਬਰ ਅਤੇ 10-15 ਗ੍ਰਾਮ ਅਸੰਤ੍ਰਿਪਤ ਚਰਬੀ ਵਾਲਾ ਹੋਣਾ ਚਾਹੀਦਾ ਹੈ। ਨਾਸ਼ਤੇ ‘ਚ ਕਰੀਬ 300-350 ਕੈਲੋਰੀ ਜ਼ਰੂਰ ਖਾਓ। ਨਾਸ਼ਤੇ ‘ਚ ਇਸ ਤੋਂ ਜ਼ਿਆਦਾ ਚੀਜ਼ਾਂ ਖਾਣ ਨਾਲ ਨੁਕਸਾਨ ਹੋ ਸਕਦਾ ਹੈ। ਨਾਸ਼ਤੇ ‘ਚ ਤੁਸੀਂ ਕਿੰਨਾ ਨਿਊਟ੍ਰੀਸ਼ੰਸ ਲੈਣਾ ਹੈ, ਇਹ ਤੁਹਾਡੀ ਉਮਰ, ਲਿੰਗ, ਭਾਰ ਅਤੇ ਗਤੀਵਿਧੀ ਦੇ ਪੱਧਰ ‘ਤੇ ਨਿਰਭਰ ਕਰਦਾ ਹੈ। ਕਿਹੜੀਆਂ ਚੀਜ਼ਾਂ ਤੁਹਾਡੇ ਸਰੀਰ ਨੂੰ ਊਰਜਾ ਦਿੰਦੀਆਂ ਹਨ ਅਤੇ ਕਿਹੜੀਆਂ ਚੀਜ਼ਾਂ ਖਾਣ ਨਾਲ ਤੁਸੀਂ ਆਨੰਦ ਲੈਂਦੇ ਹੋ, ਇਸ ਨਾਲ ਤੁਹਾਡੀ ਸਿਹਤ ਬਹੁਤ ਪ੍ਰਭਾਵਿਤ ਹੋਵੇਗੀ। This is our first meal of the day
also read :- ਸਵੇਰੇ ਖਾਲੀ ਢਿੱਡ ਖਾਓ ਭਿੱਜੇ ਹੋਏ 4 ਬਦਾਮ
ਪ੍ਰੋਟੀਨ
ਤੁਸੀਂ ਨਾਸ਼ਤੇ ਵਿਚ ਕਿੰਨਾ ਪ੍ਰੋਟੀਨ ਖਾਂਦੇ ਹੋ, ਇਹ ਤੁਹਾਡੀ ਸਿਹਤ ‘ਤੇ ਨਿਰਭਰ ਕਰਦਾ ਹੈ। ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਦਿਨ ਭਰ ਪ੍ਰੋਟੀਨ ਖਾਂਦੇ ਹਨ ਪਰ ਨਾਸ਼ਤੇ ‘ਚ ਪ੍ਰੋਟੀਨ ਬਿਲਕੁਲ ਨਹੀਂ ਖਾਂਦੇ। ਸਰੀਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੈ। ਆਪਣੇ ਭੋਜਨ ਵਿੱਚ ਘੱਟੋ-ਘੱਟ 25-35 ਗ੍ਰਾਮ ਪ੍ਰੋਟੀਨ ਜ਼ਰੂਰੀ ਲਓ। ਜੇਕਰ ਤੁਸੀਂ ਜ਼ਿਆਦਾ ਪ੍ਰੋਟੀਨ ਦਾ ਸੇਵਨ ਕਰਦੇ ਹੋ, ਤਾਂ ਤੁਹਾਡਾ ਸਰੀਰ ਇਸ ਨੂੰ ਚਰਬੀ ਦੇ ਰੂਪ ਵਿੱਚ ਸਟੋਰ ਕਰਦਾ ਹੈ।This is our first meal of the day