ਮਲੋਟ / ਸ੍ਰੀ ਮੁਕਤਸਰ ਸਾਹਿਬ 23 ਮਈ
ਮੁੱਖ ਚੋਣ ਅਫਸਰ, ਪੰਜਾਬ ਦਾ ਟੀਚਾ ਸਾਰਥਕ ਕਰਨ ਹਿੱਤ “ਇਸ ਵਾਰ 70% ਪਾਰ” ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਦੀਆਂ ਹਦਾਇਤਾਂ ਤਹਿਤ ਐਸ.ਡੀ.ਐਮ. ਮਲੋਟ ਡਾ. ਸੰਜੀਵ ਕੁਮਾਰ ਨੇ ਸਵੀਪ ਪ੍ਰੋਗਰਾਮ ਤਹਿਤ ਮਲੋਟ ਹਲਕੇ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਹਿੱਤ ਵਿਸ਼ੇਸ਼ ਮੈਰਾਥਨ ਦਾ ਆਯੋਜਨ ਕੀਤਾ ਗਿਆ।
ਇਸ ਮੈਰਾਥਨ ਵਿੱਚ ਡੀ.ਏ.ਵੀ. ਪਬਲਿਕ ਸਕੂਲ, ਜੀ.ਟੀ. ਬੀ. ਪਬਲਿਕ ਸਕੂਲ, ਜੀ.ਟੀ.ਬੀ. ਸੀਨੀਅਰ ਸੈਕੰ. ਸਕੂਲ ਮਲੋਟ ਅਤੇ ਸਰਕਾਰੀ ਕੰ. ਸੀਨੀ.ਸੈਕੰ. ਸਕੂਲ ਮਲੋਟ ਦੇ ਲਗਭਗ 200 ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੈਰਾਥਨ ਵਿੱਚ ਡੀ.ਐਸ.ਪੀ. ਮਲੋਟ ਸ਼੍ਰੀ ਪਵਨਜੀਤ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਐਸ.ਡੀ.ਐਮ. ਮਲੋਟ ਡਾ. ਸੰਜੀਵ ਕੁਮਾਰ ਨੇ ਚੋਣ ਹਲਕਾ 085-ਮਲੋਟ ਦੇ ਵੋਟਰਾਂ ਨੂੰ ਵੋਟ ਦੀ ਮਹੱਤਤਾ ਦੱਸਦੇ ਹੋਏ ਬਿਨ੍ਹਾਂ ਕਿਸੇ ਡਰ ਭੈਅ ਦੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ।
ਗਰਮੀ ਨਾਲ ਨਜਿੱਠਣ ਲਈ ਵੋਟਰਾਂ ਨੂੰ ਬੂਥਾਂ ਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇ ਛਬੀਲ, ਪੱਖੇ ਆਦਿ ਦੇ ਪ੍ਰਬੰਧ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੈਰਾਥਨ ਵਿੱਚ ਸਵੀਪ ਨੋਡਲ ਅਫਸਰ- 085-ਮਲੋਟ ਸ਼੍ਰੀ ਗੌਰਵ ਭਠੇਜਾ, ਸਹਾਇਕ ਸਵੀਪ ਨੋਡਲ ਅਫਸਰ- ਸ਼੍ਰੀ ਬਲਦੇਵ ਕਾਲੜਾ, ਪ੍ਰਿੰਸੀਪਲ ਮੈਡਮ ਸੰਧਿਆ ਬਠਲਾ, ਸ਼੍ਰੀ ਬੰਟੀ ਖੁੰਗਰ ਜੂਨੀਅਰ ਸਹਾਇਕ, ਜਿਲ੍ਹਾ ਯੂਥ ਆਈਕਾਨ ਸ਼੍ਰੀ ਰੁਪੇਸ਼ ਪੁਰੀ, ਭਾਰਤ ਵਿਕਾਸ ਪਰਿਸ਼ਦ ਦੇ ਸਮੂਹ ਮੈਂਬਰ ਅਤੇ ਸਕੂਲ ਦਾ ਸਮੁੱਚਾ ਸਟਾਫ ਹਾਜਰ ਸੀ।