ਪਟਿਆਲਾ ‘ਚ ਚਾਕਲੇਟ ਖਾਣ ਨਾਲ ਬੱਚੀ ਦੀ ਸਿਹਤ ਵਿਗੜਣ ਦੇ ਮਾਮਲੇ ‘ਚ ਆਇਆ ਨਵਾਂ ਮੋੜ

ਪਟਿਆਲਾ ‘ਚ ਚਾਕਲੇਟ ਖਾਣ ਨਾਲ ਬੱਚੀ ਦੀ ਸਿਹਤ ਵਿਗੜਣ ਦੇ ਮਾਮਲੇ ‘ਚ ਆਇਆ ਨਵਾਂ ਮੋੜ

This way is closed

This way is closed

ਬੀਤੇ ਦਿਨੀਂ ਪਟਿਆਲਾ ‘ਚ ਇਕ ਮਾਮਲਾ ਕਾਫੀ ਭੱਖਦਾ ਹੋਇਆ ਨਜ਼ਰ ਆ ਰਿਹਾ ਸੀ, ਜਿਸ ਵਿਚ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਚਾਕਲੇਟ ਖਾਣ ਦੇ ਨਾਲ ਇਕ ਡੇਢ ਸਾਲ ਦੀ ਬੱਚੀ ਰਾਵੀਆ ਦੀ ਸਿਹਤ ਵਿਗੜ ਚੁੱਕੀ ਹੈ ਤੇ ਉਸ ਨੂੰ ਡੀ.ਐੱਮ.ਸੀ. ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਇਸ ਮਾਮਲੇ ਵਿਚ ਹੁਣ ਦੁਕਾਨਦਾਰ ਵੀ ਕੈਮਰੇ ਮੂਹਰੇ ਆਇਆ ਹੈ।

ਜਿਸ ਦੁਕਾਨ ਦੇ ਉੱਪਰ ਇਹ ਸਾਰਾ ਵਿਵਾਦ ਹੋਇਆ ਸੀ, ਉਸ ਦੁਕਾਨਦਾਰ ਨੇ ਕੈਮਰੇ ਸਾਹਮਣੇ ਆ ਕੇ ਇਕੱਲੀ-ਇਕੱਲੀ ਗੱਲ ਦੱਸੀ ਹੈ। ਉਸ ਨੇ ਕਿਹਾ ਕਿ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਨ੍ਹਾਂ ਨੇ ਸਾਡੇ ਤੋਂ ਕੋਈ ਵੀ ਗਿਫਟ ਰੈਪਰ ਖਰੀਦਿਆ ਨਹੀਂ ਸੀ ਅਤੇ ਨਾ ਹੀ ਕੋਈ ਚਾਕਲੇਟ ਇੱਥੋਂ ਲੈ ਕੇ ਗਏ ਹਨ। ਜਿਹੜੀਆਂ ਚਾਕਲੇਟਾਂ ਉਨ੍ਹਾਂ ਦੇ ਕੋਲ ਸੀ ਜਿਸ ਨਾਲ ਉਨ੍ਹਾਂ ਦੀ ਬੱਚੀ ਦੀ ਸਿਹਤ ਵਿਗੜੀ, ਉਹ ਸਾਡੀ ਦੁਕਾਨ ‘ਤੇ ਵਿਕਦੀ ਹੀ ਨਹੀਂ ਹੈ। This way is closed

also read :- ਵਿਆਹ ਵਾਲੇ ਦਿਨ ਲਾੜੀ ਦੀ ਸੜਕ ਹਾਦਸੇ ਵਿਚ ਮੌਤ, ਦੋ ਭਰਾ ਗੰਭੀਰ ਜ਼ਖਮੀ

ਦੁਕਾਨਦਾਰ ਨੇ ਕਿਹਾ ਹੈ ਕਿ ਸਾਡੇ ਤੋਂ ਲਗਾਤਾਰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਤੇ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਤੁਹਾਡੀ ਦੁਕਾਨ ਅਸੀਂ ਖੁੱਲ੍ਹਣ ਨਹੀਂ ਦੇਵਾਂਗੇ। ਉਸ ਨੇ ਕਿਹਾ ਕਿ ਜਦੋਂ ਅਸੀਂ ਦੁਕਾਨ ਖੋਲਦੇ ਹਾਂ ਤਾਂ ਉਹ ਧਰਨਾ ਲਗਾ ਦਿੰਦੇ ਨੇ। ਸਾਡੇ ਵਿਚ ਕਾਫੀ ਡਰ ਦਾ ਮਾਹੌਲ ਹੈ, ਸਾਡਾ ਕਾਰੋਬਾਰ ਬਿਲਕੁਲ ਹੀ ਠੱਪ ਹੋ ਰਿਹਾ ਹੈ। ਉਸ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ।This way is closed

Latest

ਵਿਧਾਇਕਾਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਹਰ ਪਿੰਡ ਲਈ ਰੋਜ਼ਾਨਾ ਜਵਾਬਦੇਹੀ ਯਕੀਨੀ ਬਣਾਉਣੀ ਚਾਹੀਦੀ ਹੈ: ਮਨੀਸ਼ ਸਿਸੋਦੀਆ
ਰਸੂਖ਼ਦਾਰਾਂ ਦਾ ਵਾਰੋ-ਵਾਰੀ ਸੱਤਾ ਵਿੱਚ ਆਉਣ ਦਾ ਦੌਰ ਹੋਇਆ ਖ਼ਤਮ , ਹੁਣ ਲੋਕਾਂ ਦੀ ਵਾਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਭਗਵੰਤ ਸਿੰਘ ਮਾਨ ਸਰਕਾਰ 'ਬੇਅਦਬੀ' ਦੇ ਮਾਮਲੇ ’ਤੇ ਕੋਈ ਲਿਹਾਜ਼ ਨਹੀਂ ਕਰੇਗੀ, 'ਆਪ' ਸਰਕਾਰ 13 ਅਪ੍ਰੈਲ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਸਖਤ ਸਜ਼ਾਵਾਂ ਲਈ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਸੋਧ ਕਰੇਗੀ
ਵਿਆਪਕ ਉਦਯੋਗਿਕ ਨਿਵੇਸ਼ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸ਼ਾਸਨ ਵਿੱਚ ਹੋਏ ਸੁਧਾਰਾਂ ’ਤੇ ਮੋਹਰ ਲਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਸਰਸ ਮੇਲੇ ’ਚ ਪਹਿਰਾਵਾ ਪ੍ਰਦਰਸ਼ਨੀ ਦੇ ਮੁਕਾਬਲੇ ਕਰਵਾਏ