ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦਾ ਬਦਲ ਗਿਆ ਹੁਣ ਸਮਾਂ !

punjab school

Time has changed now
ਪੰਜਾਬ ਦੇ ਸਕੂਲਾਂ ‘ਚ ਅਪ੍ਰੈਲ ਤੋਂ ਸ਼ੁਰੂ ਹੋ ਰਹੇ ਨਵੇਂ ਸੈਸ਼ਨ ਲਈ ਸਿੱਖਿਆ ਵਿਭਾਗ ਨੇ ਪੂਰੀ ਤਿਆਰੀ ਕਰ ਲਈ ਹੈ। ਜਿੱਥੇ 28 ਮਾਰਚ ਨੂੰ ਸੂਬੇ ਦੇ ਸਕੂਲਾਂ ‘ਚ ਪੀ. ਟੀ. ਐੱਮ. ਹੋਵੇਗੀ, ਉੱਥੇ ਹੀ 1 ਅਪ੍ਰੈਲ ਦਿਨ ਸੋਮਵਾਰ ਤੋਂ ਸਕੂਲਾਂ ਦਾ ਸਮਾਂ ਬਦਲ ਜਾਵੇਗਾ। ਸਿੱਖਿਆ ਵਿਭਾਗ ਦੇ ਅਕਾਦਮਿਕ ਕੈਲੰਡਰ ਮੁਤਾਬਕ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ, ਜਦੋਂ ਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2.00 ਵਜੇ ਤੱਕ ਹੋਵੇਗਾ।

ਦੱਸਿਆ ਜਾ ਰਿਹਾ ਹੈ ਕਿ ਸਤੰਬਰ ਮਹੀਨੇ ਤੱਕ ਸਕੂਲਾਂ ਦਾ ਸਮਾਂ ਇਹ ਹੀ ਰਹੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2.30 ਤੱਕ ਹੁੰਦਾ ਸੀ, ਜਦੋਂ ਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8.30 ਵਜੇ ਤੋਂ ਦੁਪਹਿਰ 2.50 ਵਜੇ ਤੱਕ ਹੁੰਦਾ ਸੀ।

also read :- ਪੁਲਿਸ ਐਨਕਾਊਂਟਰ ਵਿਚ ਮਾਰਿਆ ਗਿਆ ਸੁੱਚਾ ਸਿੰਘ

ਫਿਲਹਾਲ ਸਿੱਖਿਆ ਵਿਭਾਗ ਵਲੋਂ 20 ਮਾਰਚ ਤੱਕ ਸਕੂਲਾਂ ਨੂੰ ਨਤੀਜੇ ਤਿਆਰ ਕਰਨ ਲਈ ਕਿਹਾ ਗਿਆ ਸੀ। ਹੁਣ 28 ਮਾਰਚ ਨੂੰ ਮੈਗਾ ਪੀ. ਟੀ. ਐੱਮ. ਰੱਖੀ ਗਈ ਹੈ, ਜਿਸ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ।Time has changed now

[wpadcenter_ad id='4448' align='none']