ਵੱਧ ਵੋਟਰ ਪ੍ਰਤੀਸ਼ਤਤਾ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਦੁਕਾਨਾਂ, ਗਲੀ ਮੁਹੱਲਿਆਂ ਅਤੇ ਵੱਖ ਵੱਖ ਸਿਨੇਮਾ ਘਰਾਂ ਵਿਖੇ ਜਾ ਕੇ ਵੋਟਰਾਂ ਨੂੰ ਕੀਤਾ ਜਾਗਰੂਕ

ਜਲਾਲਾਬਾਦ 28 ਮਈ

ਲੋਕ ਸਭਾ ਚੋਣਾਂ 2024 ਦੇ ਮਦੇਨਜਰ ਜ਼ਿਲ੍ਹਾ ਚੋਣ ਅਫਸਰ ਫਾਜ਼ਿਲਕਾ ਕਮ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂ ਦੁੱਗਲ, ਏ ਡੀ ਸੀ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਲਾਲਾਬਾਦ – 079 ਚੋਣ ਅਧਿਕਾਰੀ ਕਮ ਉਪ ਮੰਡਲ ਮਜਿਸਟ੍ਰੇਟ ਸਰਦਾਰ ਬਲਕਰਨ ਸਿੰਘ ਦੀ ਯੋਗ ਅਗਵਾਈ ਹੇਠ ਵੱਧ ਵੋਟਰ ਪ੍ਰਤੀਸ਼ਤਤਾ ਨੂੰ ਯਕੀਨੀ ਬਣਾਉਣ ਲਈ ਸਵੀਪ ਪ੍ਰੋਜੈਕਟ ਅਧੀਨ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

 ਵੋਟਰ ਜਾਗਰੂਕਤਾ ਲਈ  ਜਲਾਲਾਬਾਦ ਦੀ ਟੀਮ ਸਵੀਪ ਦੁਆਰਾ ਲੋਕਸਭਾ ਚੋਣਾਂ 2024 ਲਈ ਵੋਟਰ ਜਾਗਰੁਕਤਾ ਕੈਂਪਾਂ ਦਾ ਆਯੋਜਨ ਡੋਰ ਟੂ ਡੋਰ ਵੱਖ-ਵੱਖ ਦੁਕਾਨਾਂ, ਗਲੀ ਮੁਹੱਲਿਆਂ ਅਤੇ ਵੱਖ ਵੱਖ ਸਿਨੇਮਾ ਘਰਾਂ ਵਿਖੇ ਜਾ ਕੇ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਪੋਲ ਕਰਨ ਲਈ ਜਾਗਰੂਕ ਕੀਤਾ ਗਿਆ। ਕੈਂਪ ਦਾ ਆਯੋਜਨ ਟੀਮ ਇੰਚਾਰਜ ਸ਼੍ਰੀ ਅਮਰਦੀਪ ਬਾਲੀ ਹੈੱਡਮਾਸਟਰ ਦੀ ਅਗਵਾਈ ਹੇਠ ਸ਼੍ਰੀ ਹੁਸ਼ਿਆਰ ਸਿੰਘ ਦਰਗਨ, ਸ਼੍ਰੀ ਸਤਨਾਮ ਸਿੰਘ, ਸ਼੍ਰੀ ਰਮਨਦੀਪ ਸਿੰਘ ਦੇ ਸਹਿਯੋਗ ਨਾਲ ਕੀਤਾ ਗਿਆ।

ਚੋਣ ਸੈੱਲ ਸੁਖਵਿੰਦਰ ਸਿੰਘ, ਸੁਰਿੰਦਰ ਛਿੰਦਾ ਅਤੇ ਰੂਬੀ ਮੈਡਮ ਦਾ ਪੂਰਾ ਸਹਿਯੋਗ ਰਿਹਾ।

[wpadcenter_ad id='4448' align='none']