ਅੱਜ 7ਵੇਂ ਦਿਨ ਸੱਤ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ-ਜ਼ਿਲ੍ਹਾ ਚੋਣ ਅਫ਼ਸਰ

ਅੱਜ 7ਵੇਂ ਦਿਨ ਸੱਤ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ-ਜ਼ਿਲ੍ਹਾ ਚੋਣ ਅਫ਼ਸਰ

ਫ਼ਰੀਦਕੋਟ 13 ਮਈ,2024              ਆਗਾਮੀ ਲੋਕ ਸਭਾ ਚੋਣਾਂ ਲਈ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਨਾਮਜ਼ਦਗੀਆਂ ਭਰਨ ਦੇ ਸੱਤਵੇ ਦਿਨ 7 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਜਿਸ ਵਿੱਚ ਰਾਸ਼ਟਰੀ ਪਾਰਟੀ(ਕਾਂਗਰਸ) ਦੇ 2 ਉਮੀਦਵਾਰ ਅਮਰਜੀਤ ਕੌਰ ਸਾਹੋਕੇ ਅਤੇ ਭੁਪਿੰਦਰ ਸਿੰਘ ਸਾਹੋਕੇ, ਖੇਤਰੀ ਪਾਰਟੀ (ਸ਼੍ਰੋਮਣੀ ਅਕਾਲੀ ਦਲ) ਦੇ 2 ਉਮੀਦਵਾਰ ਬਲਦੇਵ ਸਿੰਘ […]

ਫ਼ਰੀਦਕੋਟ 13 ਮਈ,2024    
          ਆਗਾਮੀ ਲੋਕ ਸਭਾ ਚੋਣਾਂ ਲਈ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਨਾਮਜ਼ਦਗੀਆਂ ਭਰਨ ਦੇ ਸੱਤਵੇ ਦਿਨ 7 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਜਿਸ ਵਿੱਚ ਰਾਸ਼ਟਰੀ ਪਾਰਟੀ(ਕਾਂਗਰਸ) ਦੇ 2 ਉਮੀਦਵਾਰ ਅਮਰਜੀਤ ਕੌਰ ਸਾਹੋਕੇ ਅਤੇ ਭੁਪਿੰਦਰ ਸਿੰਘ ਸਾਹੋਕੇ, ਖੇਤਰੀ ਪਾਰਟੀ (ਸ਼੍ਰੋਮਣੀ ਅਕਾਲੀ ਦਲ) ਦੇ 2 ਉਮੀਦਵਾਰ ਬਲਦੇਵ ਸਿੰਘ ਅਤੇ ਮਨਜੀਤ ਕੌਰ ਅਤੇ 3 ਆਜ਼ਾਦ ਉਮੀਦਵਾਰਾਂ ਸੰਦੀਪ ਕੌਰ, ਅਵਤਾਰ ਸਿੰਘ ਅਤੇ ਮੇਜਰ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।

ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਰੀਦਕੋਟ ਲੋਕ ਸਭਾ ਹਲਕੇ ਲਈ ਇਸ ਤੋਂ ਪਹਿਲਾਂ ਕੁੱਲ 14 ਉਮੀਦਵਾਰਾਂ ਵਲੋਂ ਕਾਗਜ਼ ਦਾਖ਼ਲ ਕੀਤੇ ਗਏ ਹਨ ਜਿਸ ਵਿੱਚ ਬਹਾਦਰ ਸਿੰਘ (ਆਜ਼ਾਦ)  ਗੁਰਬਖਸ਼ ਸਿੰਘ ਚੌਹਾਨ, (ਬਹੁਜਨ ਸਮਾਜ ਪਾਰਟੀ)  ਸ੍ਰੀ ਪ੍ਰੇਮ ਲਾਲ ਡੈਮੋਕਰੇਟਿਕ (ਭਾਰਤੀਯ ਸਮਾਜ ਪਾਰਟੀ) ਹੰਸ ਰਾਜ ਹੰਸ (ਭਾਰਤੀ ਜਨਤਾ ਪਾਰਟੀ), ਰੁਪਿੰਦਰ ਸਿੰਘ (ਨੈਸ਼ਨਲਿਸਟ ਜਸਟਿਸ ਪਾਰਟੀ) ਗੁਰਚਰਨ ਸਿੰਘ (ਸੀ.ਪੀ.ਆਈ ) ਉਮ ਪ੍ਰਕਾਸ਼ (ਆਜ਼ਾਦ),ਸਰਬਜੀਤ ਸਿੰਘ (ਆਜ਼ਾਦ), ਰਾਜਵਿੰਦਰ ਸਿੰਘ ਰੰਧਾਵਾ (ਸ਼ੋਮਣੀ ਅਕਾਲੀ ਦਲ),ਪ੍ਰੀਤਮ ਸਿੰਘ (ਬਹੁਜਨ ਮੁਕਤੀ ਪਾਰਟੀ), ਕਿੱਕਰ ਸਿੰਘ (ਆਜ਼ਾਦ ),ਬਲਜਿੰਦਰ ਸਿੰਘ (ਆਜ਼ਾਦ),ਬਾਦਲ ਸਿੰਘ (ਭਾਰਤੀਯਾ ਰਾਸ਼ਟਰੀਯਾ ਦਲ), ਕਰਮ ਸਿੰਘ (ਆਜ਼ਾਦ) ਆਦਿ ਸ਼ਾਮਿਲ ਹਨ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਉਸ ਦਾ ਨੁਮਾਇੰਦਾ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 7 ਮਈ ਤੋਂ ਨਾਮਜ਼ਦਗੀਆਂ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਜੋ ਕਿ 14 ਮਈ ਤੱਕ ਜਾਰੀ ਰਹੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 15 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਉਮੀਦਵਾਰ 17 ਮਈ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ। ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ ।

Tags:

Latest

ਮੋਹਾਲੀ ਦੀ ਧਰਤੀ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਨੇਹਾ: ਆਪਣਾ ਕਾਰੋਬਾਰ ਸ਼ੁਰੂ ਕਰੋ, ਸਰਕਾਰ ਹਰ ਸੰਭਵ ਮਦਦ ਕਰੇਗੀ
ਮਾਨ ਸਰਕਾਰ ਦੇ ਇਮਾਨਦਾਰ ਸ਼ਾਸਨ ਸਦਕਾ ਪੰਜਾਬ ਦੇ ਮਾਲੀਏ ਵਿੱਚ ਰਿਕਾਰਡ ਵਾਧਾ- ਕੇਜਰੀਵਾਲ
ਪੰਜਾਬ ਵੱਲੋਂ ਨਵਾਂ ਮੀਲ ਪੱਥਰ ਕਾਇਮ: ਸ਼ੁਰੂਆਤ ਤੋਂ ਹੁਣ ਤੱਕ ਦੀ ਸਭ ਤੋਂ ਵੱਧ ਜੀ.ਐਸ.ਟੀ. ਪ੍ਰਾਪਤੀ, ਵਿਕਾਸ ਦਰ ਵਿੱਚ ਭਾਰਤ 'ਚ ਸੱਭ ਤੋਂ ਅੱਗੇ: ਹਰਪਾਲ ਸਿੰਘ ਚੀਮਾ
‘ਆਪ’ ਦੀ ਟਰੇਡ ਵਿੰਗ ਵਲੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਵਾਧੇ ਵਿਰੁਧ ਘੰਟਾ ਘਰ ਵਿਖੇ ਰੋਸ਼ ਪ੍ਰਦਰਸ਼ਨ
ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਡਿਜੀਟਲ ਜਨਗਣਨਾ 2027 ਤਹਿਤ ਆਪਣੀ ਸਵੈ-ਗਣਨਾ ਪੂਰੀ ਕਰਕੇ ਨਾਗਰਿਕਾਂ ਨੂੰ ਵੀ ਇਸ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ