Thursday, December 26, 2024

ਟਮਾਟਰ ਦੇ ਜੂਸ ਨੂੰ ਬਣਾਓ ਆਪਣੀ ਰੋਜ਼ਾਨਾ ਡਾਈਟ ਦਾ ਹਿੱਸਾ , ਇਹ ਹਾਈ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਕਰਦਾ ਹੈ ਮੱਦਦ

Date:

Tomato Juice

ਅੱਜ ਦੇ ਸਮੇਂ ਵਿਚ ਹਾਈ ਕੋਲੈਸਟ੍ਰੋਲ ਇਕ ਪ੍ਰਮੁੱਖ ਸਿਹਤ ਸਮੱਸਿਆ ਬਣ ਗਿਆ ਹੈ। ਹਾਈ ਕੋਲੈਸਟ੍ਰੋਲ ਸਾਡੀ ਦਿਲ ਦੀ ਸਿਹਤ ਲਈ ਬਹੁਤ ਮਾੜਾ ਹੈ। ਇਸਦੇ ਵਧਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ। ਕੋਲੈਸਟ੍ਰੋਲ ਨੂੰ ਕੰਟਰੌਲ ਕਰਨ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਹਨ। ਕੁਝ ਕੁਦਰਤੀ ਤਰੀਕਿਆਂ ਨਾਲ ਵੀ ਤੁਸੀਂ ਆਪਣੇ ਕੋਲੈਸਟ੍ਰੋਲ ਨੂੰ ਠੀਕ ਰੱਖ ਸਕਦੇ ਹਨ। ਇਸਦੇ ਲਈ ਤੁਹਾਨੂੰ ਆਪਣੇ ਖਾਣ ਪੀਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਕੋਲੈਸਟ੍ਰੋਲ ਨੂੰ ਠੀਕ ਰੱਖਣ ਵਾਲਾ ਔਸ਼ਧੀ ਗੁਣਾਂ ਨਾਲ ਭਰਪੂਰ ਜੂਸ ਟਮਾਟਰ ਦਾ ਜੂਸ ਹੈ। ਇਸ ਜੂਸ ਦਾ ਨਿਯਮਿਤ ਰੂਪ ਵਿਚ ਸੇਵਨ ਕਰਨ ਨਾਲ ਤੁਹਾਡਾ ਕੋਲੈਸਟ੍ਰੋਲ ਠੀਕ ਰਹੇਗਾ ਅਤੇ ਇਹ ਤੁਹਾਡੀ ਸਮੁੱਚੀ ਸਿਹਤ ਉੱਤੇ ਕਈ ਤਰ੍ਹਾਂ ਨਾਲ ਗੁਣਕਾਰੀ ਸਾਬਿਤ ਹੋਵੇਗਾ। ਵਧੇਰੇ ਜਾਣਕਾਰੀ ਲਈ ਦੱਸ ਦਈਏ ਕਿ ਟਮਾਟਰ ਵੀ ਇੱਕ ਫ਼ਲ ਹੀ ਹੈ | ਟਮਾਟਰ ਵਿਚ ਫਾਈਬਰ ਅਤੇ ਹੋਰ ਪੌਸ਼ਟਿਕ ਤੱਤ ਵੀ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਆਪਣੇ ਇਨ੍ਹਾਂ ਗੁਣਾ ਕਾਰਨ ਹੀ ਟਮਾਟਰ ਕੋਲੈਸਟ੍ਰੋਲ ਨੂੰ ਕੰਟਰੌਲ ਕਰਨ ਦੇ ਸਮਰੱਥ ਹੁੰਦਾ ਹੈ।

also read :- ਘਰ ਵਿੱਚ ਹੀ ਕਰ ਸਕਦੇ ਹੋ ਆਪਣੇ ਆਈਬ੍ਰੋ ਨੂੰ ਕਾਲਾ ਅਤੇ ਸੰਘਣਾ , ਬਸ ਅਪਣਾਓ ਇਹ ਆਸਾਨ ਉਪਾਅ

ਇਸ ਸੰਦਰਭ ਵਿਚ ਇਕ ਖੋਜ 2019 ਵਿਚ ਵੀ ਹੋਈ ਸੀ। ਇਸ ਖੋਜ ਦੇ ਨਤੀਜਿਆਂ ਦੇ ਅਨੁਸਾਰ ਕੋਲੈਸਟ੍ਰੋਲ ਨੂੰ ਕੰਟਰੌਲ ਕਰਨ ਲਈ ਟਮਾਟਰ ਸਭ ਤੋਂ ਵੱਧ ਕਾਰਗਰ ਹੈ। ਜਿੰਨਾਂ ਲੋਕਾਂ ਨੂੰ ਕੋਲੈਸਟ੍ਰੋਲ ਦੀ ਸਮੱਸਿਆ ਹੈ, ਉਨ੍ਹਾਂ ਨੂੰ ਹਰ ਰੋਜ ਟਮਾਟਰ ਦਾ ਜੂਸ ਪੀਣਾ ਚਾਹੀਦਾ ਹੈ। ਰੋਜ਼ਾਨਾ ਟਮਾਟਰ ਦਾ ਜੂਸ ਪੀਣ ਨਾਲ ਕੌਲੈਸਟ੍ਰੋਲ ਕਾਫ਼ੀ ਹੱਦ ਤੱਕ ਕੰਟਰੌਲ ਵਿਚ ਰਹੇਗਾ। ਇਸਦੇ ਇਲਾਵਾ ਟਮਾਟਰ ਜੂਸ ਦਾ ਸੇਵਨ ਕਰਨ ਨਾਲ ਤੁਾਹਡੀਆਂ ਹੱਡੀਆਂ ਵਿਚ ਮਜ਼ਬੂਤੀ ਆਵੇਗੀ ਅਤੇ ਜੋੜਾਂ ਦਾ ਦਰਦ ਖ਼ਤਮ ਹੋਵੇਗਾ। ਟਮਾਟਰ ਵਿਚ ਕੈਲਸੀਅਮ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਜਿੰਨਾਂ ਲੋਕਾਂ ਨੂੰ ਕੈਲਸੀਅਮ ਦੀ ਕਮੀਂ ਹੈ ਉਹ ਵੀ ਟਮਾਟਰ ਦਾ ਸੇਵਨ ਕਰ ਸਕਦੇ ਹਨ।

ਟਮਾਟਰ ਦੇ ਜੂਸ ਦਾ ਸੇਵਨ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਸਿਹਤ ਮਾਹਿਰਾਂ ਦੇ ਅਨੁਸਾਰ ਕਿਡਨੀ ਸਟੋਨ ਦੀ ਸਮੱਸਿਆਂ ਵਾਲੇ ਲੋਕਾਂ ਨੂੰ ਟਮਾਟਰ ਜੂਸ ਦਾ ਸੇਵਨ ਨੁਕਸਾਨਦਾਇਕ ਹੋ ਸਕਦਾ ਹੈ। ਇਸ ਕਰਕੇ ਉਨ੍ਹਾਂ ਨੂੰ ਟਮਾਟਰ ਜੂਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸਦੇ ਇਲਾਵਾ ਸਕਿਨ ਐਲਰਜੀ ਤੇ ਪੇਟ ਦੀ ਸਮੱਸਿਆ ਦੌਰਾਨ ਵੀ ਟਮਾਟਰ ਜੂਸ ਨਹੀਂ ਪੀਣਾ ਚਾਹੀਦਾ।

Tomato Juice

Share post:

Subscribe

spot_imgspot_img

Popular

More like this
Related