Tough decision of the education department
ਚੰਡੀਗੜ੍ਹ ਸਿੱਖਿਆ ਵਿਭਾਗ ਨੇ ਵੱਧ ਰਹੀ ਗਰਮੀ ਕਾਰਨ ਨਿੱਜੀ, ਏਡਿਡ ਅਤੇ ਸਰਕਾਰੀ ਸਕੂਲਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਬਿੰਦੂ ਅਰਾਦੋ ਨੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਗਰਮੀ ਕਾਰਨ ਸਕੂਲਾਂ ’ਚ ਸਵੇਰ ਦੀ ਅਸੈਂਬਲੀ ਵਿਚ ਮੌਸਮ ਅਨੁਸਾਰ ਸਿਹਤ ਸਬੰਧੀ ਜਾਣਕਾਰੀ ਦਿੱਤੀ ਜਾਵੇ। ਬੱਚਿਆਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੇ ਹੀਟ ਵੇਵ ਤੋਂ ਬਚਾਉਣ ਦੇ ਤਰੀਕੇ ਬਾਰੇ ਜਾਗਰੂਕ ਕੀਤਾ ਜਾਵੇ।
ਕਲਾਸ ਰੂਮ ’ਚ ਸਵੇਰ ਦੀ ਅਸੈਂਬਲੀ ਕਰਨ ਦੀ ਸਲਾਹ ਦਿੱਤੀ ਗਈ ਹੈ। ਸਕੂਲ ਸਮੇਂ ਦੌਰਾਨ ਸਰੀਰਕ ਗਤੀਵਿਧੀਆਂ ਤੋਂ ਬਚਣਾ ਯਕੀਨੀ ਬਣਾਇਆ ਜਾਵੇ। ਸਕੂਲ ਇਹ ਯਕੀਨੀ ਬਣਾਏਗਾ ਕਿ ਸਾਰੇ ਕਮਰਿਆਂ ਅਤੇ ਗਲਿਆਰਿਆਂ ’ਚ ਪੱਖੇ ਕੰਮ ਕਰਦੇ ਹਨ ਜਾਂ ਨਹੀਂ। ਜੇਕਰ ਕੋਈ ਪੱਖਾ ਠੀਕ ਤਰ੍ਹਾਂ ਕੰਮ ਨਹੀਂ ਕਰਦਾ ਹੈ ਤਾਂ ਉਸ ਨੂੰ ਠੀਕ ਕਰਵਾਇਆ ਜਾਵੇ। ਬੱਚਿਆਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਗਲੂਕੋਜ਼ ਸਮੇਤ ਫਸਟ ਏਡ ਕਿੱਟਾਂ ਨੂੰ ਢੁੱਕਵੀਂ ਥਾਂ ’ਤੇ ਰੱਖਿਆ ਜਾਵੇ ਤਾਂ ਜੋ ਜ਼ਿਆਦਾ ਗਰਮੀ ਕਾਰਨ ਦਵਾਈਆਂ ਖ਼ਰਾਬ ਨਾ ਹੋਣ। ਕਿਸੇ ਵੀ ਕਿਸਮ ਦੀ ਮੈਡੀਕਲ ਐਮਰਜੈਂਸੀ ਨਾਲ ਨਜਿੱਠਣ ਲਈ ਕਮਰਿਆਂ ਦਾ ਪ੍ਰਬੰਧ ਕੀਤਾ ਜਾਵੇ। ਵਾਟਰ ਸਟੇਸ਼ਨਾਂ ਨਾਲ ਪਾਣੀ ਦੀ ਸਹੂਲਤ ਦੀ ਉਪਲਬੱਧਤਾ ਯਕੀਨੀ ਹੋਵੇ। ਬੱਚੇ ਜੇਕਰ ਪਾਣੀ ਦੀ ਬੋਤਲ ਲੈ ਕੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਜਮਾਤ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਬਾਅਦ ’ਚ ਬੋਤਲ ਭਰਨ ਦਾ ਸਮਾਂ ਦਿੱਤਾ ਜਾਵੇ।Tough decision of the education department
also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (18 ਮਈ 2024)
ਮਾਪਿਆਂ ਨੇ ਛੋਟੇ ਬੱਚਿਆਂ ਨੂੰ ਗਰਮੀ ਤੋਂ ਰਾਹਤ ਦੇਣ ਦੀ ਮੰਗ ਸਿੱਖਿਆ ਵਿਭਾਗ ਨੂੰ ਕੀਤੀ ਹੈ। ਸੁਰਿੰਦਰ ਪਾਲ ਧੀਮਾਨ ਨੇ ਵਿਭਾਗ ਤੋਂ ਸਕੂਲਾਂ ਦਾ ਸਮਾਂ ਬਦਲਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਸਕੂਲ ਤੋਂ ਘਰ ਪਹੁੰਚਣ ’ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਸਕੂਲ ਸਮੇਂ ’ਚ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਰਾਹਤ ਮਿਲ ਸਕਦੀ ਹੈ।Tough decision of the education department