ਨਗਰ ਨਿਗਮ ‘ਚ ਸਫ਼ਾਈ ਸੇਵਾਕਾਂ ਦੀ ਪੱਕੀ ਭਰਤੀ ਅਤੇ ਫਾਇਰ ਬ੍ਰਿਗੇਡ ‘ਚ ਆਉਟਸੋਰਸ ਭਰਤੀ ਫਾਇਰਮੈਨ ਨੂੰ ਭਰਤੀ ‘ਚ ਪਹਿਲ ਦੀ ਮੰਗ ਨੂੰ ਲੈ ਕੇ ਯੂਨੀਅਨਾਂ ਨੇ ਪੀਏਪੀ ਚੌਕ ‘ਚ ਧਰਨਾ ਲਗਾ ਦਿੱਤਾ ਹੈ
- ਨਿਗਮ ਮੁਲਾਜ਼ਮਾਂ ਦੇ PAP ਚੌਕ ‘ਚ ਧਰਨੇ ਕਾਰਨ ਲਿੰਕ ਸੜਕਾਂ ‘ਤੇ ਵੀ ਲੱਗੇ ਜਾਮ
Traffic jam on Delhi National Highway ਜਲੰਧਰ : ਨਗਰ ਨਿਗਮ ‘ਚ ਸਫ਼ਾਈ ਸੇਵਾਕਾਂ ਦੀ ਪੱਕੀ ਭਰਤੀ ਅਤੇ ਫਾਇਰ ਬ੍ਰਿਗੇਡ ‘ਚ ਆਉਟਸੋਰਸ ਭਰਤੀ ਫਾਇਰਮੈਨ ਨੂੰ ਭਰਤੀ ‘ਚ ਪਹਿਲ ਦੀ ਮੰਗ ਨੂੰ ਲੈ ਕੇ ਯੂਨੀਅਨਾਂ ਨੇ ਪੀਏਪੀ ਚੌਕ ‘ਚ ਧਰਨਾ ਲਗਾ ਦਿੱਤਾ ਹੈ। ਪੀਏਪੀ ਚੌਕ ‘ਚ ਹਾਈਵੇਅ ਪੂਰੀ ਤਰ੍ਹਾਂ ਜਾਮ ਹੋ ਗਿਆ ਤੇ 15 ਮਿੰਟਾਂ ‘ਚ ਹੀ ਕੌਮੀ ਮਾਰਗ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਜਲੰਧਰ ਤੋਂ ਲੁਧਿਆਣਾ ਜਾਂਦੀ ਸੜਕ ਪੂਰੀ ਤਰ੍ਹਾਂ ਬੰਦ ਹੈ। ਅਜਿਹੇ ‘ਚ ਜੇਕਰ ਲੋਕ ਨੈਸ਼ਨਲ ਹਾਈਵੇ ਤੋਂ ਲੁਧਿਆਣਾ ਜਾਂ ਅੰਮ੍ਰਿਤਸਰ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜਲੰਧਰ ਕੈਂਟ ਦਾ ਰਸਤਾ ਵਰਤਣਾ ਪਵੇਗਾ। ਨਗਰ ਨਿਗਮ ਦੀਆਂ ਯੂਨੀਅਨਾਂ ਦੀ ਸੋਮਵਾਰ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਫੇਲ੍ਹ ਹੋ ਗਈ ਸੀ ਤੇ ਯੂਨੀਅਨ ਨੇ ਪਹਿਲਾਂ ਕੀਤੇ ਐਲਾਨ ਅਨੁਸਾਰ ਪੀਏਪੀ ਚੌਕ ਵਿੱਚ ਧਰਨਾ ਦੇਣ ਦਾ ਐਲਾਨ ਕੀਤਾ ਸੀ। Traffic jam on Delhi National Highway
ਭਾਵੇਂ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਸਿਰਫ਼ ਧਰਨਾ ਦਿੱਤਾ ਜਾਵੇਗਾ, ਟ੍ਰੈਫਿਕ ਜਾਮ ਨਹੀਂ ਕੀਤਾ ਜਾਵੇਗਾ ਪਰ ਜਦੋਂ ਯੂਨੀਅਨ ਦੇ ਮੈਂਬਰ ਵੱਡੀ ਗਿਣਤੀ ‘ਚ ਪੁੱਜੇ ਤਾਂ ਟ੍ਰੈਫਿਕ ਜਾਮ ਕਰ ਦਿੱਤਾ ਗਿਆ। ਪੁਲਿਸ ਵੀ ਬਦਲਵੇਂ ਪ੍ਰਬੰਧ ਨਹੀਂ ਕਰ ਸਕੀ ਜਿਸ ਕਾਰਨ ਲੋਕ ਟ੍ਰੈਫਿਕ ਜਾਮ ‘ਚ ਫਸੇ ਹੋਏ ਹਨ। ਉਧਰ, ਜੇਕਰ ਦੁਪਹਿਰ 12 ਵਜੇ ਲਤੀਫ਼ਪੁਰਾ ਸੰਘਰਸ਼ ਕਮੇਟੀ ਦਾ ਧਰਨਾ ਵੀ ਅਰਬਨ ਸਟੇਟ ਏਰੀਏ ‘ਚ ਸ਼ੁਰੂ ਹੋਣ ਦੀ ਖ਼ਬਰ ਹੈ ਤਾਂ ਕੈਂਟ ਇਲਾਕੇ ਅਤੇ 66 ਫੁੱਟੀ ਰੋਡ ਵਾਲੇ ਇਲਾਕੇ ਵਿੱਚ ਵੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ। Traffic jam on Delhi National Highway
Also Read : ਸ਼ੇਅਰ ਬਾਜ਼ਾਰ ਜ਼ਬਰਦਸਤ ਵਾਧੇ ਨਾਲ ਖੁੱਲ੍ਹਿਆ, ਸੈਂਸੇਕਸ 300 ਅੰਕ ਵਧਿਆ