ਪੀ ਐਮ ਵਿਸਵਕਰਮਾ ਸਕੀਮ ਦੇ ਲਾਭਪਾਤਰੀਆਂ ਨੂੰ ਟ੍ਰੇਨਿੰਗ ਸਰਟੀਫਿਕੇਟ ਤੇ ਲੋਨ ਮੰਜੂਰੀ ਪੱਤਰ ਵੰਡੇ

ਫਾਜ਼ਿਲਕਾ 20 ਸਤੰਬਰ

ਅੱਜ ਇੱਥੇ ਹੋਏ ਇਕ ਸਮਾਗਮ ਦੌਰਾਨ ਪੀਐਮ ਵਿਸਵਕਰਮਾ ਸਕੀਮ ਦੇ ਲਾਭਪਾਤਰੀਆਂ ਨੂੰ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਟ੍ਰੇਨਿੰਗ ਸਰਟੀਫਿਕੇਟ ਅਤੇ ਲੋਨ ਮੰਜੂਰੀ ਪੱਤਰ ਵੰਡੇ। ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਵੀ ਵਿਸੇਸ਼ ਤੌਰ ਤੇ ਉਨ੍ਹਾਂ ਦੇ ਨਾਲ ਹਾਜਰ ਸਨ।

ਇਸ ਮੌਕੇ ਵੱਖ ਵੱਖ ਪ੍ਰਕਾਰ ਦੇ ਦਸਤਕਾਰੀ ਨਾਲ ਜੁੜੇ ਲੋਕਾਂ ਵੱਲੋਂ ਤਿਆਰ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਇਸ ਮੌਕੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਲੋਕਾਂ ਨੂੰ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਵੀ ਦਿੱਤਾ।

ਇਸ ਸਕੀਮ ਤਹਿਤ 18 ਪ੍ਰਕਾਰ ਦੇ ਦਸਤਕਾਰੀ ਕਿੱਤਿਆਂ ਨਾਲ ਸਬੰਧਤ ਲੋਕਾਂ ਨੂੰ ਰਜਿਸਟੇ੍ਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਦੀ ਹੁਨਰ ਸਿਖਲਾਈ, ਹੁਨਰ ਸਿਖਲਾਈ ਦੌਰਾਨ ਵਜੀਫਾ ਅਤੇ ਟੂਲ ਕਿੱਟ ਦਿੱਤੀ ਜਾਂਦੀ ਹੈ। ਜਦ ਕਿ ਅਜਿਹੇ ਲੋਕਾਂ ਨੂੰ ਆਪਣੇ ਕੰਮ ਵਿਚ ਵਾਧੇ ਲਈ ਬਹੁਤ ਹੀ ਘੱਟ ਵਿਆਜ ਦਰਾਂ ਤੇ ਬਿਨ੍ਹਾਂ ਕਿਸੇ ਗਰੰਟੀ ਦੇ 3 ਲੱਖ ਰੁਪਏ ਤੱਕ ਦਾ ਲੌਨ ਵੀ ਮਿਲ ਸਕਦਾ ਹੈ।

ਇਸ ਮੌਕੇ ਸਰਕਾਰੀ ਆਈਟੀਆਈ ਫਾਜ਼ਿਲਕਾ ਜਿੰਨ੍ਹਾਂ ਵੱਲੋਂ ਇਹ ਸਮਾਗਮ ਕਰਵਾਇਆ ਗਿਆ ਦੇ ਪ੍ਰਿੰਸੀਪਲ ਅੰਗਰੇਜ ਸਿੰਘ ਵੱਲੋਂ ਸਮੂਹ ਮਹਿਮਾਨਾਂ ਨੂੰ ਜੀ ਆਇਆ ਨੂੰ ਆਖਿਆ ਗਿਆ। ਇਸ ਮੌਕੇ ਐਲਡੀਐਮ ਵੱਲੋਂ ਬੈਕਿੰਗ ਸਕੀਮਾਂ ਦੀ ਜਾਣਕਾਰੀ ਵੀ ਦਿੱਤੀ ਗਈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ, ਐਸਡੀਐਮ ਸ੍ਰੀ ਬਲਕਰਨ ਸਿੰਘ, ਤਹਿਸੀਲਦਾਰ ਸ੍ਰੀ ਨਵਜੀਵਨ ਛਾਬੜਾ, ਅਸਿਸਟੈਂਟ ਡਾਇਰੈਕਟਰ ਇੰਦਰਪਾਲ, ਡੀਆਈਸੀ ਤੋਂ ਨਿਰਵੈਰ ਸਿੰਘ, ਡਿਪਟੀ ਡਾਇਰੈਕਟਰ ਗੁਰਪ੍ਰੀਤ ਕੌਰ, ਅਸਿਸਟੈਂਟ ਡਾਇਰੈਕਟਰ ਵਜੀਰ, ਆਈ.ਐਮ.ਸੀ. ਵਿਕਰਮ ਆਦਿਤਿਆ ਆਹੁਜਾ, ਐਨ.ਆਈ.ਸੀ. ਤੋਂ ਰਜਤ ਧਈਆ, ਵਾਸੂ ਸਰ਼ਮਾ, ਭਰਤ, ਅਨਮੋਲ, ਪ੍ਰੋਗਰਾਮ ਅਫਸਰ/ਸਟੇਜ ਸਕੱਤਰ ਗੁਰਜੰਤ ਸਿੰਘ ਆਦਿ ਵੀ ਹਾਜਰ ਸਨ।

[wpadcenter_ad id='4448' align='none']