04 ਜੂਨ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਕਾਊਂਟਿੰਗ ਸਟਾਫ ਦੀ ਟਰੇਨਿੰਗ ਕਰਵਾਈ

ਮਾਨਸਾ, 03 ਜੂਨ :
ਲੋਕ ਸਭਾ ਚੋਣਾਂ-2024 ਦੀਆਂ ਵੋਟਾਂ ਦੀ 04 ਜੂਨ ਨੂੰ ਹੋਣ ਵਾਲੀ ਗਿਣਤੀ ਨੂੰ ਮੱਦੇਨਜ਼ਰ ਕਾਊਂਟਿੰਗ ਆਬਜ਼ਰਵਰ ਵਿਧਾਨ ਸਭਾ ਹਲਕਾ 96-ਮਾਨਸਾ, 98 ਬੁਢਲਾਡਾ (ਐਸ.ਸੀ.), ਸ੍ਰੀ ਸਾਜਦ ਹੁਸੈਨ ਗਨਈ ਐਸ.ਸੀ.ਐਸ., ਕਾਊਂਟਿੰਗ ਆਬਜ਼ਰਵਰ ਵਿਧਾਨ ਸਭਾ ਹਲਕਾ 97-ਸਰਦੂਲਗੜ੍ਹ, ਸ੍ਰੀ ਸ਼ੈਲੇਂਦਰ ਦਿਓਰਾ, ਐਸ.ਸੀ.ਐਸ. ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ ਦੀ ਅਗਵਾਈ ਹੇਠ ਨਿਊ ਕਾਨਫਰੰਸ ਰੂਮ, ਜ਼ਿਲ੍ਹਾ ਪ੍ਰੰਬਧਕੀ ਕੰਪਲੈਕਸ ਵਿਖੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਕਾਊਂਟਿੰਗ ਸਟਾਫ ਨੂੰ ਟਰੇਨਿੰਗ ਦਿੱਤੀ ਗਈ।
ਇਸ ਮੌਕੇ ਮਾਸਟਰ ਟਰੇਨਰ ਅਸ਼ੋਕ ਕੁਮਾਰ ਤੇ ਨਰਿੰਦਰ ਸਿੰਘ ਮਾਨਸ਼ਾਹੀਆ ਨੇ ਈ.ਵੀ.ਐਮ. ਅਤੇ ਵੀ.ਵੀ.ਪੈਟ ’ਤੇ ਵੋਟਾਂ ਦੀ ਗਿਣਤੀ ਤੇ ਮਿਲਾਨ ਦੀ ਸਮੁੱਚੀ ਪ੍ਰਕਿਰਿਆ ਦੀ ਸਿਖਲਾਈ ਦਿੱਤੀ।
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ ਨੇ ਸਮੂਹ ਹਲਕਿਆਂ ਦੇ ਕਾਊਟਿੰਗ ਸਟਾਫ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਟਰੇਨਿੰਗ ਦਾ ਉਦੇਸ਼ 04 ਜੂਨ ਨੂੰ ਈ.ਵੀ.ਐੱਮ ਤੇ ਵੀਵੀਪੈਟ ਤੋਂ ਵੋਟਾਂ ਦੀ ਗਿਣਤੀ ਤੇ ਮਿਲਾਣ ਕਿਵੇਂ ਕਰਨਾ ਹੈ, ਇਹ ਸਮਝਾਉਣਾ ਹੈ। ਉਨ੍ਹਾਂ ਕਿਹਾ ਕਿ ਸਮੂਹ ਕਾਊਟਿੰਗ ਸਟਾਫ ਸਾਰੀਆਂ ਬਾਰੀਕੀਆਂ ਨੂੰ ਪੂਰੀ ਤਰ੍ਹਾਂ ਸਮਝ ਲੈਣ ਤਾਂ ਜੋ 4 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਵਿੱਚ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਮਾਸਟਰ ਟਰੇਨਰ ਅਸ਼ੋਕ ਕੁਮਾਰ ਤੇ ਨਰਿੰਦਰ ਸਿੰਘ ਮਾਨਸ਼ਾਹੀਆ ਵੱਲੋਂ ਪੀ.ਪੀ.ਟੀ. ਅਤੇ ਵੀਡੀਓ ਰਾਹੀਂ ਕੰਟਰੋਲ ਯੂਨਿਟ ਅਤੇ ਵੀ.ਵੀ.ਪੈਟ ਦੀ ਵਰਤੋਂ ਨਾਲ ਕਾਊਟਿੰਗ ਸਟਾਫ ਨੂੰ ਵੋਟਾਂ ਦੀ ਗਿਣਤੀ ਬਾਰੇ ਵਿਸਥਾਰ ਪੂਰਵਕ ਸਿਖਲਾਈ ਦਿੱਤੀ ਗਈ।
ਇਸ ਮੌਕੇ ਕਾਊਂਟਿੰਗ ਅਮਲੇ ਨੂੰ ਡਿਊਟੀ ਆਰਡਰ ਅਤੇ ਹਦਾਇਤਾਂ ਦੀਆਂ ਕਾਪੀਆਂ ਸੌਂਪੀਆਂ ਗਈਆਂ। 

[wpadcenter_ad id='4448' align='none']