ਜੀ ਪੀ ਐਸ ਲੱਗੀਆਂ ਗੱਡੀਆਂ ਉੱਤੇ ਹੀ ਵੋਟਰ ਮਸ਼ੀਨਾਂ ਦੀ ਹੋਵੇ ਢੋਆ ਢੁਆਈ – ਜਿਲਾ ਚੋਣ ਅਧਿਕਾਰੀ

ਅੰਮਿ੍ਰਤਸਰ, 20 ਮਈ —

ਜਿਲਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ  ਲੋਕ ਸਭਾ ਚੋਣਾਂ ਲਈ ਵੋਟਿੰਗ ਮਸ਼ੀਨਾਂ ਦੀ ਢੋਆ ਢੁਆਈ ਲਈ ਜੀ ਪੀ ਐਸ ਨਾਲ ਲੈਸ ਗੱਡੀਆਂ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਹੈ ਅਤੇ ਇਸ ਕੰਮ ਲਈ ਵਰਤੀ ਜਾਣ ਵਾਲੀ ਹਰੇਕ ਗੱਡੀ ਉੱਤੇ ਜੀ ਪੀ ਐਸ ਲਗਵਾਉਣ ਦੀ ਜਿੰਮੇਵਾਰੀ ਸੈਕਟਰੀ ਆਰ ਟੀ ਏ ਸ ਅਰਸ਼ਦੀਪ ਸਿੰਘ ਨੂੰ ਸੌਂਪੀ ਹੈ। ਸ੍ਰੀ ਥੋਰੀ ਨੇ ਕਿਹਾ ਕਿ ਵੋਟਿੰਗ ਮਸ਼ੀਨਾਂ ਮੂਵਮੈਂਟ ਦਾ ਪਲ ਪਲ ਦਾ ਪਤਾ ਰਹੇ, ਇਸ ਲਈ ਟੈਕਨਾਲੌਜੀ ਦਾ ਸਹਾਰਾ ਲਿਆ ਜਾਵੇ। ਉਨਾਂ ਕਿਹਾ ਕਿ ਚੋਣ ਪਾਰਟੀਆਂ ਨੂੰ ਲੈ ਕੇ ਜਾਣ ਵਾਲੇ ਵਾਹਨ ਜਿੰਨਾ ਕੋਲ ਵੋਟਿੰਗ ਮਸ਼ੀਨਾਂ ਵੀ ਹੋਣਗੀਆਂ, ਦੇ ਨਾਲ ਰਾਖਵੀਆਂ ਮਸ਼ੀਨਾਂ ਰੱਖਣ ਵਾਲੇ ਸੈਕਟਰ ਅਫ਼ਸਰਾਂ ਦੇ ਵਾਹਨ ਅਤੇ ਮਸ਼ੀਨਾਂ ਨੂੰ ਸਟਰਾਂਗ ਰੂਮ ਤੱਕ ਲਿਆਉਣ ਵਾਲੇ ਟਰੱਕ, ਭਾਵ ਕਿ ਹਰੇਕ ਵਾਹਨ ਜਿਸ ਉੱਤੇ ਵੋਟਿੰਗ ਮਸ਼ੀਨ ਜਾਣੀ ਹੈ, ਨੂੰ ਜੀ ਪੀ ਐਸ ਨਾਲ ਲੈਸ ਕਰਨ ਦੀ ਹਦਾਇਤ ਕੀਤੀ ਹੈ।

ਸ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਏ ਆਰ ਓ ਵੱਲੋਂ ਕੀਤੀ ਗਈ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਅੰਮ੍ਰਿਤਸਰ ਜਿਲ੍ਹੇ ਵਿੱਚ ਹਲਕੇ ਵਾਈਜ ਗੱਡੀਆਂ ਵਿੱਚ ਜੀ.ਪੀ.ਐਸ. ਲਗਾ ਦਿੱਤੇ ਹਨ, ਜਿਨ੍ਹਾਂ ਵਿੱਚ ਅਜਨਾਲਾ ਹਲਕੇ ਵਿੱਚ 119 ਗੱਡੀਆਂ ਵਿੱਚ ਜੀ.ਪੀ.ਐਸ, ਰਾਜਾਸਾਂਸੀ ਹਲਕੇ ਵਿੱਚ 120 ਗੱਡੀਆਂ ਵਿੱਚ ਜੀ.ਪੀ.ਐਸ, ਮਜੀਠਾ ਹਲਕੇ ਵਿੱਚ 112 ਗੱਡੀਆਂ ਵਿੱਚ ਜੀ.ਪੀ.ਐਸ, ਜੰਡਿਆਲਾ  ਹਲਕੇ ਵਿੱਚ 72 ਗੱਡੀਆਂ ਵਿੱਚ ਜੀ.ਪੀ.ਐਸ, ਅੰਮ੍ਰਿਤਸਰ ਉੱਤਰੀ ਹਲਕੇ ਵਿੱਚ 62 ਗੱਡੀਆਂ ਵਿੱਚ ਜੀ.ਪੀ.ਐਸ, ਅੰਮ੍ਰਿਤਸਰ ਪੱਛਮੀ ਹਲਕੇ ਵਿੱਚ 61 ਗੱਡੀਆਂ ਵਿੱਚ ਜੀ.ਪੀ.ਐਸ, ਅੰਮ੍ਰਿਤਸਰ ਕੇਂਦਰੀ ਹਲਕੇ ਵਿੱਚ 84 ਗੱਡੀਆਂ ਵਿੱਚ ਜੀ.ਪੀ.ਐਸ, ਅੰਮ੍ਰਿਤਸਰ ਪੂਰਬੀ ਹਲਕੇ ਵਿੱਚ 70 ਗੱਡੀਆਂ ਵਿੱਚ ਜੀ.ਪੀ.ਐਸ, ਅੰਮ੍ਰਿਤਸਰ ਦੱਖਣੀ ਹਲਕੇ ਵਿੱਚ 80 ਗੱਡੀਆਂ ਵਿੱਚ ਜੀ.ਪੀ.ਐਸ, ਅਟਾਰੀ ਹਲਕੇ ਵਿੱਚ 59 ਗੱਡੀਆਂ ਵਿੱਚ ਜੀ.ਪੀ.ਐਸ ਅਤੇ ਬਾਬਾ ਬਕਾਲਾ ਸਾਹਿਬ ਹਲਕੇ ਵਿੱਚ 77 ਗੱਡੀਆਂ ਵਿੱਚ ਜੀ.ਪੀ.ਐਸ ਲਗਾਏ ਗਏ ਹਨ।

[wpadcenter_ad id='4448' align='none']