ਗਾਂਧੀ ਗਰਾਊਡ ਵਿਖੇ ਹੋਣਗੇ ਅੰਡਰ-19 ਅਤੇ ਅੰਡਰ-23 ਲੜਕਿਆਂ ਦੇ ਟਰਾਇਲ

ਅੰਮ੍ਰਿਤਸਰ 12 ਅਪੈ੍ਰਲ:–   ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਵਲੋ ਅੰਡਰ-19 ਅਤੇ ਅੰਡਰ-23 ਲੜਕਿਆਂ ਦੇ  ਕ੍ਰਿਕਟ ਦੇ ਟਰਾਇਲ ਗਾਂਧੀ ਗਰਾਊਡ ਵਿਖੇ  ਕਰਵਾਏ ਜਾ ਰਹੇ ਹਨ।

                              ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਦੇ ਆਨਰੇਰੀ  ਸਕੱਤਰ ਸ: ਆਈ.ਐਸ ਬਾਜਵਾ ਨੇ ਦੱਸਿਆ ਕਿ 18 ਅਪੈ੍ਰਲ 2024  ਨੂੰ ਬਾਅਦ ਦੁਪਿਹਰ 2 ਵਜੇ ਅੰਡਰ-23 ਲੜਕੇ ਦੇ ਟਰਾਇਲ ਹੋਣਗੇ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਖਿਡਾਰੀਆਂ ਨੇ ਇੰਨ੍ਹਾਂ ਟਰਾਇਲਾਂ ਦੇ ਵਿਚ ਭਾਗ ਲੈਣਾ ਹੈ ਦੀ ਜਨਮ ਤਰੀਕ ਦੀ ਕੱਟ ਆਫ ਮਿਤੀ 1 ਸਤੰੰਬਰ 2001 ਹੋਵੇਗੀ।

               ਸ: ਬਾਜਵਾ ਨੇ  ਦੱਸਿਆ ਕਿ ਇਸੇ ਤਰ੍ਹਾਂ 19 ਅਪੈ੍ਰਲ 2024 ਨੂੰ ਬਾਅਦ ਦੁਪਿਹਰ 2 ਵਜੇ ਅੰਡਰ –19 ਲੜਕੇ ਦੇ ਟਰਾਇਲ ਕਰਵਾਏ ਜਾਣਗੇ ਅਤੇ ਇੰਨ੍ਹਾਂ ਖਿਡਾਰੀਆਂ ਦੀ ਜਨਮ ਤਰੀਕ ਦੀ ਕੱਟ ਆਫ ਮਿਤੀ 1 ਸਤੰਬਰ 2005 ਹੋਵੇਗੀ।

ਉਨ੍ਹਾਂ ਦੱਸਿਆ ਕਿ ਟਰਾਇਲ ਦੇਣ ਵਾਲੇ ਖਿਡਾਰੀ ਆਪਣੇ ਨਾਲ ਡਿਜੀਟਲ ਜਨਮ ਸਰਟੀਫਿਕੇਟ, ਪਾਸਪੋਰਟ/ਵੋਟਰ ਕਾਰਡ ਰਿਹਾਇਸ਼ ਸਬੂਤ ਵਜੋ, ਪਾਸਪੋਰਟ ਸਾਈਜ਼ ਨਵੀ ਫੋਟੋ ਅਤੇ ਆਧਾਰ ਕਾਰਡ ਜ਼ਰੂਰ ਨਾਲ ਲੈ ਕੇ ਆਉਣ।

[wpadcenter_ad id='4448' align='none']