ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਵਾਲੀਬਾਲ ਤੇ ਅਥਲੈਟਿਕਸ ਟੀਮਾਂ ਦੇ ਟਰਾਇਲ 14 ਮਾਰਚ ਨੂੰ

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਵਾਲੀਬਾਲ ਤੇ ਅਥਲੈਟਿਕਸ ਟੀਮਾਂ ਦੇ ਟਰਾਇਲ 14 ਮਾਰਚ ਨੂੰ

ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵੱਲੋਂ ਆਲ ਇੰਡੀਆ ਸਰਵਿਸਜ਼ ਵਾਲੀਬਾਲ (ਪੁਰਸ਼ ਤੇ ਮਹਿਲਾ) ਟੂਰਨਾਮੈਂਟ 22 ਤੋਂ 26 ਮਾਰਚ 2023 ਤੱਕ ਸੈਂਟਰਲ ਸਟੇਡੀਅਮ ਤਿਰੁਵੰਤਨਪੁਰਨ (ਕੇਰਲਾ) ਅਤੇ ਅਥਲੈਟਿਕਸ (ਪੁਰਸ਼ ਤੇ ਮਹਿਲਾ) ਟੂਰਨਾਮੈਂਟ 26 ਤੋਂ 28 ਮਾਰਚ 2023 ਤੱਕ ਸ੍ਰੀ ਸ਼ਿਵਛਤਰਪਤੀ ਸਪੋਰਟਸ ਕੰਪਲੈਕਸ, ਬੇਲਵਾੜੀ, ਪੁਣੇ (ਮਹਾਂਰਾਸ਼ਟਰ) ਵਿਖੇ ਕਰਵਾਇਆ ਜਾ ਰਿਹਾ ਹੈ। ਪੰਜਾਬ ਦੀਆਂ ਵਾਲੀਬਾਲ ਤੇ ਅਥਲੈਟਿਕਸ ਟੀਮਾਂ […]

ਟੂਰਨਾਮੈਂਟ 26 ਤੋਂ 28 ਮਾਰਚ 2023

ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵੱਲੋਂ ਆਲ ਇੰਡੀਆ ਸਰਵਿਸਜ਼ ਵਾਲੀਬਾਲ (ਪੁਰਸ਼ ਤੇ ਮਹਿਲਾ) ਟੂਰਨਾਮੈਂਟ 22 ਤੋਂ 26 ਮਾਰਚ 2023 ਤੱਕ ਸੈਂਟਰਲ ਸਟੇਡੀਅਮ ਤਿਰੁਵੰਤਨਪੁਰਨ (ਕੇਰਲਾ) ਅਤੇ ਅਥਲੈਟਿਕਸ (ਪੁਰਸ਼ ਤੇ ਮਹਿਲਾ) ਟੂਰਨਾਮੈਂਟ 26 ਤੋਂ 28 ਮਾਰਚ 2023 ਤੱਕ ਸ੍ਰੀ ਸ਼ਿਵਛਤਰਪਤੀ ਸਪੋਰਟਸ ਕੰਪਲੈਕਸ, ਬੇਲਵਾੜੀ, ਪੁਣੇ (ਮਹਾਂਰਾਸ਼ਟਰ) ਵਿਖੇ ਕਰਵਾਇਆ ਜਾ ਰਿਹਾ ਹੈ।

ਪੰਜਾਬ ਦੀਆਂ ਵਾਲੀਬਾਲ ਤੇ ਅਥਲੈਟਿਕਸ ਟੀਮਾਂ ਦੀ ਚੋਣ ਲਈ ਟਰਾਇਲ 14 ਮਾਰਚ ਨੂੰ ਪੋਲੋ ਗਰਾਊਂਡ ਪਟਿਆਲਾ ਵਿਖੇ ਸਵੇਰੇ 10 ਵਜੇ ਲਏ ਜਾਣਗੇ। TRIALS OF PUNJAB TEAMS

ਖੇਡ ਵਿਭਾਗ ਦੇ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਸੁਰੱਖਿਆ ਸੇਵਾਵਾਂ /ਨੀਮ ਸੁਰੱਖਿਆ ਸੰਸਥਾਵਾਂ/ਕੇਂਦਰੀ ਪੁਲਿਸ ਸੰਸਥਾਵਾਂ/ਪੁਲਿਸ/ਆਰਪੀਐਫ/ਸੀਆਈਐਸਐਫ/ਬੀਐਸ.ਐਫ./ਆਈਟੀਬੀਪੀ ਅਤੇ ਐਨਐਸਜੀ ਆਦਿ ਦੇ ਕਰਮਚਾਰੀ, ਖ਼ੁਦਮੁਖ਼ਤਿਆਰ ਧਿਰਾਂ/ਅੰਡਰਟੇਕਿੰਗ/ਜਨਤਕ ਖੇਤਰ ਦੇ ਬੈਂਕ ਇੱਥੋਂ ਤੱਕ ਕਿ ਕੇਂਦਰੀ ਮੰਤਰਾਲੇ ਵਲੋਂ ਸੰਚਾਲਿਤ ਬੈਂਕ ਵੀ, ਕੱਚੇ /ਦਿਹਾੜੀਦਾਰ ਵਾਲੇ ਕਰਮੀ, ਦਫਤਰਾਂ ਵਿੱਚ ਆਰਜ਼ੀ ਤੌਰ ‘ਤੇ ਕੰਮ ਕਰਦੇ ਕਰਮਚਾਰੀ, ਨਵੇਂ ਭਰਤੀ ਹੋਏ ਕਰਮਚਾਰੀ ,ਜੋ 6 ਮਹੀਨੇ ਤੋਂ  ਘੱਟ ਸਮੇਂ ਤੋਂ ਰੈਗੂਲਰ ਸੇਵਾਵਾਂ ਵਿੱਚ ਕੰਮ ਕਰਦੇ ਹਨ, ਨੂੰ ਛੱਡ ਕੇ ਬਾਕੀ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ (ਰੈਗੂਲਰ) ਆਪਣੇ ਵਿਭਾਗਾਂ ਪਾਸੋਂ ਐਨ.ਓ.ਸੀ. ਪ੍ਰਾਪਤ ਕਰਨ ਉਪਰੰਤ ਹੀ ਭਾਗ ਲੈ ਸਕਦੇ ਹਨ। ਇਸ ਟੂਰਨਾਮੈਂਟ ਵਿੱਚ ਆਉਣ/ਜਾਣ, ਰਹਿਣ ਅਤੇ ਖਾਣ-ਪੀਣ ਤੇ ਆਉਣ ਵਾਲੇ ਖਰਚੇ ਦੀ ਅਦਾਇਗੀ ਖਿਡਾਰੀ ਵੱਲੋਂ ਨਿੱਜੀ ਤੌਰ ਉਤੇ ਕੀਤੀ ਜਾਵੇਗੀ। TRIALS OF PUNJAB TEAMS

Also Read : ਭਗਵੰਤ ਮਾਨ ਸਰਕਾਰ ਨੇ ਆਪਣੇ ਦੂਸਰੇ ਬਜਟ ਰਾਹੀਂ ਹਰ ਵਰਗ ਨੂੰ ਸਨਮਾਨ ਦਿੱਤਾ : ਡਾ. ਬਲਜੀਤ ਕੌਰ

Tags: news punjab