ਮਾਨਸਾ, 29 ਦਸੰਬਰ:
ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਮਾਨਸਾ ਸ੍ਰੀਮਤੀ ਰੂਬੀ ਬਾਂਸਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰ ਅਮਨਦੀਪ ਸਿੰਘ ਦੀ ਅਗਵਾਈ ਵਿੱਚ ਸਰਵ ਸਿੱਖਿਆ ਅਭਿਆਨ ਦੇ ਆਈ.ਈ.ਡੀ. ਕੰਪੋਨੈਂਟ ਤਹਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਅਲਿਮਕੋ ਕਾਨਪੁਰ ਦੇ ਸਹਿਯੋਗ ਨਾਲ ਦਫਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੁਢਲਾਡਾ ਵਿਖੇ ਕੈਂਪ ਲਗਾਇਆ ਗਿਆ ਜਿੱਥੇ ਬਲਾਕ ਬਰੇਟਾ ਅਤੇ ਬੁਢਲਾਡਾ ਦੇ 111 ਬੱਚਿਆਂ ਨੂੰ 4 ਟਰਾਈਸਾਈਕਲ, 23 ਵਹੀਲਚੇਅਰ, 3 ਸੀਪੀ ਚੇਅਰ, 6 ਫੋਹੜ੍ਹੀਆਂ, 20 ਬੂਟ, 22 ਕੰਨਾਂ ਦੀਆਂ ਮਸ਼ੀਨਾਂ, 55 ਐਮ.ਆਰ ਕਿੱਟਾਂ, 3 ਬਰੇਲ ਕਿੱਟਾਂ, 1 ਸਮਾਰਟ ਕੇਨ ਅਤੇ 5 ਰੋਲੇਟਰ ਆਦਿ ਸਮਾਨ ਦੀ ਵੰਡ ਅਲਿਮਕੋ ਕਾਨਪੁਰ ਤੋਂ ਆਏ ਆਡਿਓਲੋਜਿਸਟ ਸ੍ਰੀ ਅਰੂਨ ਪਾਲ, ਰਬੀਨਾ ਸਵੈਂ ਤੋਂ ਸ੍ਰੀ ਅਮਨ ਕੁਮਾਰ ਵੱਲੋਂ ਕੀਤੀ ਗਈ।
ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰ ਅਮਨਦੀਪ ਸਿੰਘ ਨੇ ਇਸ ਉਪਰਾਲੇ ਲਈ ਆਈ ਈ ਡੀ ਕੰਪੋਨੈਂਟ ਅਤੇ ਇਸ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਕੈਂਪ ਦਾ ਪ੍ਰਬੰਧ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਬੁਢਲਾਡਾ ਦੇ ਸਟਾਫ ਮੈਂਬਰਾਂ ਮੈਡਮ ਨਿਰਮਲਾਂ ਦੇਵੀ, ਕੰਚਨ ਰਾਨੀ, ਅਜੇ ਕੈਂਥ, ਗੁਰਪ੍ਰੀਤ ਦਾਸ ਅਤੇ ਸੰਦੀਪ ਕੁਮਾਰ ਵੱਲੋਂ ਕੀਤਾ ਗਿਆ। ਕੈਂਪ ਵਿੱਚ ਆਉਣ ਵਾਲੇ ਸਾਰੇ ਬੱਚਿਆਂ ਅਤੇ ਮਾਪਿਆ ਨੂੰ ਆਉਣ ਜਾਣ ਦਾ ਕਿਰਾਇਆ ਅਤੇ ਰਿਫਰੈਸ਼ਮੈਂਟ ਦਿੱਤੀ ਗਈ।
ਜ਼ਿਲ੍ਹਾ ਸਪੈਸ਼ਲ ਐਜੂਕੇਟਰ ਸ੍ਰੀ ਰਕੇਸ਼ ਕੁਮਾਰ ਨੇ ਬੱਚਿਆਂ ਦੇ ਮਾਪਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਦਿਵਿਆਂਗ ਬੱਚਿਆਂ ਦੀ ਸਹਾਇਤਾ ਅਤੇ ਹੌਂਸਲਾ ਅਫਜ਼ਾਈ ਜ਼ਰੂਰੀ ਹੈ। ਇਸ ਮੌਕੇ ਬਲਾਕ ਬਰੇਟਾ ਅਤੇ ਬੁਢਲਾਡਾ ਦੇ ਸਮੂਹ ਆਈ ਈ ਏ ਟੀਜ਼ ਹਾਜਰ ਸਨ।
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਟਰਾਈਸਾਈਕਲ, ਵਹੀਲਚੇਅਰ, ਕੰਨਾਂ ਦੀਆਂ ਮਸ਼ੀਨਾਂ, ਬੂਟ ਅਤੇ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ
[wpadcenter_ad id='4448' align='none']