ਵਧਦੇ ਭਾਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਜ਼ਰੂਰ ਖਾਣ ‘ਅੰਬ’, ਹੋਣਗੇ ਕਈ ਫ਼ਾਇਦੇ

Troubled by weight problems

ਅੱਜ ਦੇ ਦੌਰ ‘ਚ ਬਹੁਤ ਸਾਰੇ ਲੋਕ ਆਪਣੇ ਜ਼ਿਆਦਾ ਵੱਧ ਰਹੇ ਭਾਰ ਤੋਂ ਪ੍ਰੇਸ਼ਾਨ ਰਹਿੰਦੇ ਹਨ। ਅੱਜ ਦੀ ਗ਼ਲਤ ਜੀਵਨ ਸ਼ੈਲੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਜਨਮ ਦੇ ਰਹੀ ਹੈ। ਅਜਿਹੇ ‘ਚ ਮੋਟਾਪਾ ਸਭ ਤੋਂ ਵੱਡੀ ਸਮੱਸਿਆ ਹੈ। ਭਾਰਤ ਵਿੱਚ ਬਹੁਤ ਸਾਰੇ ਲੋਕ ਮੋਟਾਪੇ ਦੇ ਸ਼ਿਕਾਰ ਹਨ। ਲੋਕ ਮੋਟਾਪਾ ਘੱਟ ਕਰਨ ਲਈ ਬਹੁਤ ਸਾਰੇ ਤਰੀਕਿਆਂ ਦੀ ਵਰਤੋਂ ਕਰਦੇ ਹਨ। ਜੇਕਰ ਤੁਸੀਂ ਵੀ ਮੋਟਾਪੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਅੰਬ ਖਾਣ ਦੀ ਸਲਾਹ ਦੇਵਾਂਗੇ, ਕਿਉਂਕਿ ਇਹ ਭਾਰ ਨੂੰ ਘੱਟ ਕਰਨ ‘ਚ ਬਹੁਤ ਮਦਦ ਕਰਦਾ ਹੈ। ਫਲਾਂ ਦਾ ਰਾਜਾ ਅੰਬ ਗਰਮੀਆਂ ਦੇ ਮੌਸਮ ਵਿੱਚ ਬਾਜ਼ਾਰ ‘ਚੋਂ ਮਿਲ ਜਾਂਦਾ ਹੈ। ਅੰਬ ਖਾਣ ‘ਚ ਸੁਆਦ ਹੀ ਨਹੀਂ ਸਗੋਂ ਸਰੀਰ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਵੱਧਦੇ ਭਾਰ ਨੂੰ ਘੱਟ ਅਤੇ ਇਮਿਊਨਿਟੀ ਨੂੰ ਮਜ਼ਬੂਤ ​​ਕਰਦਾ ਹੈ ਅੰਬ 

ਦੱਸ ਦੇਈਏ ਕਿ ਅੰਬ ਖਾਣ ਨਾਲ ਕਦੇ ਵੀ ਤੁਹਾਡਾ ਭਾਰ ਨਹੀਂ ਵਧਦਾ ਸਗੋਂ ਅੰਬ ਖਾਣ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਅੰਬ ਵਿੱਚ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਇਮਿਊਨਿਟੀ ਨੂੰ ਮਜ਼ਬੂਤ ​​ਬਣਾਉਂਦੇ ਹਨ ਅਤੇ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ। ਅੰਬ ਕੈਂਸਰ ਵਰਗੀਆਂ ਕਈ ਵੱਡੀਆਂ ਬੀਮਾਰੀਆਂ ਤੋਂ ਵੀ ਬਚਾਉਣ ਦਾ ਕੰਮ ਕਰਦਾ ਹੈ। Troubled by weight problems

ਪਾਚਨ ਕਿਰਿਆ ਠੀਕ ਰੱਖਦਾ ਹੈ ਅੰਬ

ਅੰਬ ਭਾਰ ਘਟਾਉਣ ਦੇ ਨਾਲ-ਨਾਲ ਅੱਖਾਂ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਅੰਬ ‘ਚ ਕੈਲੋਰੀ ਘੱਟ ਮਾਤਰਾ ਵਿੱਚ ਪਾਈ ਜਾਂਦੀ ਹੈ, ਜਿਸ ਨਾਲ ਤੁਹਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ। ਜ਼ਿਆਦਾ ਫਾਈਬਰ ਵਾਲੇ ਭੋਜਨ ਭਾਰ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਅੰਬ ਦਿਲ ਨਾਲ ਜੁੜੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਅੰਬ ਵਿੱਚ ਵਿਟਾਮਿਨ-ਸੀ ਹੁੰਦਾ ਹੈ, ਜੋ ਤੁਹਾਡੇ ਇਮਿਊਨ ਸਿਸਟਮ ਲਈ ਚੰਗਾ ਹੈ। Troubled by weight problems 

ਕਿਵੇਂ ਕਰੀਏ ਅੰਬ ਦਾ ਸੇਵਨ 

. ਫਰਿੱਜ ‘ਚ ਰੱਖੇ ਅੰਬ ਦੇ ਕੁਝ ਟੁਕੜਿਆਂ ਨੂੰ ਦਹੀਂ ‘ਚ ਮਿਲਾ ਕੇ ਖਾ ਸਕਦੇ ਹੋ।
. ਅੰਬ ਨੂੰ ਫਰੂਟ ਸਲਾਦ ‘ਚ ਸ਼ਾਮਲ ਕਰੋ।
. ਇੱਕ ਗਲਾਸ ਆਈਸਡ ਚਾਹ ਜਾਂ ਨਿੰਬੂ ਪਾਣੀ ‘ਚ ਤੁਸੀਂ ਅੰਬ ਦਾ ਇੱਕ ਟੁਕੜਾ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹੋ।Troubled by weight problems

also read :- ਬੇਅਦਬੀ ਮਾਮਲੇ ਵਿੱਚ ਅਦਲਾਤ ਨੇ ਬਲਾਤਕਾਰੀ ਰਾਮ ਰਹੀਮ ਦੀ ਅਰਜੀ ਕੀਤੀ ਰੱਦ

ਅੰਬ ਕਦੋਂ ਖਾਓ

ਤੁਸੀਂ ਅੰਬ ਨੂੰ ਨਾਸ਼ਤੇ ਵਿੱਚ ਅਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਖਾ ਸਕਦੇ ਹੋ। ਰਾਤ ਨੂੰ ਸੌਣ ਤੋਂ ਪਹਿਲਾਂ ਜਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਅੰਬ ਖਾਣ ਤੋਂ ਪਰਹੇਜ਼ ਕਰੋ। ਅੰਬ ਨੂੰ ਭੋਜਨ ਕਰਨ ਤੋਂ 1 ਘੰਟਾ ਪਹਿਲਾਂ ਜਾਂ ਭੋਜਨ ਤੋਂ 2 ਘੰਟੇ ਬਾਅਦ ਖਾਣਾ ਚਾਹੀਦਾ ਹੈ।

[wpadcenter_ad id='4448' align='none']