ਤੁਰਕੀ-ਸੀਰੀਆ ਦੇ ਭੂਚਾਲ ਪੀੜਤਾਂ ਨੂੰ ਤਿੰਨ ਮਹੀਨਿਆਂ ਦਾ ਐਮਰਜੈਂਸੀ ਵੀਜ਼ਾ ਦੇਵੇਗਾ ਜਰਮਨੀ

  • ਫਾਜ਼ਰ ਨੇ ਕਿਹਾ “ਅਸੀਂ ਜਰਮਨੀ ਵਿੱਚ ਤੁਰਕੀ ਜਾਂ ਸੀਰੀਆਈ ਪਰਿਵਾਰਾਂ ਨੂੰ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਤਬਾਹੀ ਵਾਲੇ ਖੇਤਰ ਤੋਂ ਉਨ੍ਹਾਂ ਦੇ ਘਰਾਂ ਵਿੱਚ ਲਿਆਉਣ ਦੀ ਇਜਾਜ਼ਤ ਦੇਣਾ ਚਾਹੁੰਦੇ ਹਾਂ”।
    •  

ਬਰਲਿਨ, ਏਜੰਸੀ: Turkiye Syria Earthquake  ਜਰਮਨੀ ਦੀ ਗ੍ਰਹਿ ਮੰਤਰੀ ਨੈਨਸੀ ਫੇਜ਼ਰ ਨੇ ਸ਼ਨੀਵਾਰ ਨੂੰ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੇਸ਼ ਤੁਰਕੀ ਅਤੇ ਸੀਰੀਆ ਦੇ ਭੂਚਾਲ ਪੀੜਤਾਂ ਨੂੰ ਤਿੰਨ ਮਹੀਨੇ ਦਾ ਵੀਜ਼ਾ ਦੇਵੇਗਾ। ਫੇਜ਼ਰ ਨੇ ਰੋਜ਼ਾਨਾ ਅਖਬਾਰ ਬਿਲਡ ਨੂੰ ਦੱਸਿਆ ਕਿ ਇਹ ਐਮਰਜੈਂਸੀ ਸਹਾਇਤਾ ਸੀ।

25 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ

ਫਾਜ਼ਰ ਨੇ ਕਿਹਾ “ਅਸੀਂ ਜਰਮਨੀ ਵਿੱਚ ਤੁਰਕੀ ਜਾਂ ਸੀਰੀਆਈ ਪਰਿਵਾਰਾਂ ਨੂੰ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਤਬਾਹੀ ਵਾਲੇ ਖੇਤਰ ਤੋਂ ਉਨ੍ਹਾਂ ਦੇ ਘਰਾਂ ਵਿੱਚ ਲਿਆਉਣ ਦੀ ਇਜਾਜ਼ਤ ਦੇਣਾ ਚਾਹੁੰਦੇ ਹਾਂ”। ਇਸ ਭਿਆਨਕ ਭੂਚਾਲ ਨੇ 25,000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ।

ਵੀਜ਼ਾ ਤਿੰਨ ਮਹੀਨਿਆਂ ਲਈ ਵੈਲਿਡ ਹੋਵੇਗਾ

ਫੇਜ਼ਰ ਨੇ ਕਿਹਾ ਕਿ ਯੋਗ ਵਿਅਕਤੀਆਂ ਕੋਲ “ਤਿੰਨ ਮਹੀਨਿਆਂ ਲਈ ਨਿਯਮਤ ਵੀਜ਼ਾ ਵੈਲਿਡ” ਹੋ ਸਕਦਾ ਹੈ। ਉਸਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨਾਲ ਸਾਂਝੀ ਪਹਿਲਕਦਮੀ ਪੀੜਤਾਂ ਨੂੰ ਜਰਮਨੀ ਵਿੱਚ ‘ਪਨਾਹ ਲੱਭਣ ਅਤੇ ਡਾਕਟਰੀ ਇਲਾਜ ਪ੍ਰਾਪਤ ਕਰਨ’ ਦੀ ਆਗਿਆ ਦੇਵੇਗੀ।

ਜਰਮਨੀ ਵਿੱਚ ਤੁਰਕੀ ਮੂਲ ਦੇ 2.9 ਮਿਲੀਅਨ ਲੋਕ ਰਹਿੰਦੇ ਹਨ

ਤੁਰਕੀ ਮੂਲ ਦੇ ਲਗਪਗ 2.9 ਮਿਲੀਅਨ ਲੋਕ ਜਰਮਨੀ ਵਿੱਚ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਤੁਰਕੀ ਕੌਮੀਅਤ ਰੱਖਦੇ ਹਨ। ਸੀਰੀਆਈ ਭਾਈਚਾਰਾ ਵੀ ਵੱਡਾ ਹੈ ਅਤੇ 924,000 ਹੋਣ ਦਾ ਅਨੁਮਾਨ ਹੈ, ਕਿਉਂਕਿ ਸਾਬਕਾ ਜਰਮਨ ਚਾਂਸਲਰ ਐਂਜੇਲਾ ਮਾਰਕੇਲ ਨੇ 2015 ਅਤੇ 2016 ਵਿੱਚ ਸ਼ਰਨਾਰਥੀਆਂ ਲਈ ਸਰਹੱਦਾਂ ਖੋਲ੍ਹ ਦਿੱਤੀਆਂ ਸਨ। 2014 ਵਿੱਚ ਜਰਮਨੀ ਵਿੱਚ 118,000 ਸੀਰੀਆਈ ਸਨ।

ਮਲਬੇ ‘ਚੋਂ ਵੱਡੀ ਗਿਣਤੀ ‘ਚ ਲਾਸ਼ਾਂ ਬਰਾਮਦ ਕੀਤੀਆਂ ਜਾ ਰਹੀਆਂ ਹਨ।

ਤੁਰਕੀ ਅਤੇ ਸੀਰੀਆ ‘ਚ ਆਏ ਭਿਆਨਕ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ 26 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਸਮਾਂ ਬੀਤਣ ਦੇ ਨਾਲ ਮਲਬੇ ਵਿੱਚ ਦੱਬੇ ਲੋਕਾਂ ਨੂੰ ਜ਼ਿੰਦਾ ਲੱਭਣ ਦੀ ਸੰਭਾਵਨਾ ਘਟਦੀ ਜਾ ਰਹੀ ਹੈ। ਡਿੱਗੀਆਂ ਇਮਾਰਤਾਂ ਦੇ ਮਲਬੇ ‘ਚੋਂ ਵੱਡੀ ਗਿਣਤੀ ‘ਚ ਲਾਸ਼ਾਂ ਮਿਲ ਰਹੀਆਂ ਹਨ।

ਤੁਰਕੀ ਵਿੱਚ 22 ਹਜ਼ਾਰ ਲੋਕਾਂ ਦੀ ਮੌਤ ਹੋ ਗਈ

ਮੰਨਿਆ ਜਾ ਰਿਹਾ ਹੈ ਕਿ 1939 ਦੇ ਭੂਚਾਲ ਤੋਂ ਬਾਅਦ ਤੁਰਕੀ ਵਿੱਚ ਆਇਆ ਭੂਚਾਲ ਦੇਸ਼ ਵਿੱਚ ਸਭ ਤੋਂ ਭਿਆਨਕ ਕੁਦਰਤੀ ਆਫ਼ਤ ਹੈ। ਹੁਣ ਤੱਕ ਕਰੀਬ 22 ਹਜ਼ਾਰ ਲੋਕਾਂ ਦੀ ਮੌਤ ਦੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ।

[wpadcenter_ad id='4448' align='none']