TV SHOW TMKOC
ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸਟਾਰ ‘ਬਬੀਤਾ ਜੀ’ ਯਾਨੀ ਮੁਨਮੁਨ ਦੱਤਾ ਅਤੇ ‘ਜੇਠਾਲਾਲ ਦੇ ਬੇਟੇ ਟੱਪੂ’ ਰਾਜ ਅੰਡਕਟ ਦਾ ਕਿਰਦਾਰ ਨਿਭਾਉਣ ਵਾਲੇ ਨੂੰ ਲੈ ਕੇ ਖਬਰਾਂ ਸਨ ਕਿ ਦੋਹਾਂ ਨੇ ਆਪਣੇ ਪਰਿਵਾਰ ਦੀ ਮੌਜੂਦਗੀ ‘ਚ ਮੰਗਣੀ ਕਰ ਲਈ ਹੈ ਅਤੇ ਜਲਦ ਹੀ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਜਾਣਗੇ। ਜਦੋ ਤੇਜ਼ੀ ਨਾਲ ਇਹ ਗੱਲਾਂ ਫੈਲੀਆ ਤਾਂ ਰਾਜ ਅੰਦਕਟ ਨੇ 36 ਸਾਲਾ ਮੁਨਮੁਨ ਦੱਤਾ ਨਾਲ ਆਪਣੇ ਰਿਸ਼ਤੇ ‘ਤੇ ਚੁੱਪੀ ਤੋੜ ਦਿੱਤੀ। ਇਸ ਖਬਰ ‘ਤੇ ਚੁੱਪੀ ਤੋੜਦੇ ਹੋਏ ਰਾਜ ਅੰਦਕਟ ਨੇ ਇਸ ਖਬਰ ਦਾ ਸੱਚ ਲੋਕਾਂ ਸਾਹਮਣੇ ਰੱਖਿਆ ਹੈ। ਸਾਲ 2021 ‘ਚ ਪਹਿਲੀ ਵਾਰ ਮੁਨਮੁਨ ਦੱਤਾ ਅਤੇ ਰਾਜ ਅਂਡਕਟ ਦੀ ਡੇਟਿੰਗ ਦੀ ਖਬਰ ਸਾਹਮਣੇ ਆਈ ਸੀ, ਜਿਸ ਦੇ ਕੁਝ ਦਿਨਾਂ ਬਾਅਦ ਹੀ ਰਾਜ ਅਂਡਕਟ ਨੇ ‘ਤਾਰਕ ਮਹਿਤਾ ਕਾ ਉਲਟ ਚਸ਼ਮਾ’ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ। 13 ਮਾਰਚ ਨੂੰ ਉਨ੍ਹਾਂ ਦੀ ਮੰਗਣੀ ਦੀ ਖਬਰ ਵਾਇਰਲ ਹੋਈ ਸੀ।
also read :- ਕਾਲੀ ਚਾਹ ਪੀਣ ਦੇ ਹਨ ਅਣਗਿਣਤ ਫ਼ਾਇਦੇ ਜਾਣ ਗਏ ਤਾਂ ਛੱਡ ਦਿਓਗੇ ਦੁੱਧ ਵਾਲੀ ਚਾਹ
ਰਾਜ ਅਂਡਕਟ ਨੇ ਮੁਨਮੁਨ ਦੱਤਾ ਨਾਲ ਆਪਣੀ ਮੰਗਣੀ ਦੀਆਂ ਖਬਰਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤਾ ਅਤੇ ਲਿਖਿਆ – ‘ਹੈਲੋ, ਸਿਰਫ ਚੀਜ਼ਾਂ ਨੂੰ ਸਪੱਸ਼ਟ ਕਰਨ ਲਈ, ਜੋ ਖਬਰ ਤੁਸੀਂ ਸੋਸ਼ਲ ਮੀਡੀਆ ‘ਤੇ ਦੇਖ ਰਹੇ ਹੋ, ਉਹ ਝੂਠੀ ਅਤੇ ਬੇਬੁਨਿਆਦ ਹੈ। ਇਸ ਖਬਰ ਦਾ ਮੁਨਮੁਨ ਦੱਤਾ ਦੀ ਟੀਮ ਨੇ ਵੀ ਖੰਡਨ ਕੀਤਾ ਹੈ। ਅਦਾਕਾਰਾ ਦੀ ਟੀਮ ਨੇ ਕਿਹਾ ਕਿ ਮੰਗਣੀ ਨੂੰ ਲੈ ਕੇ ਜੋ ਵੀ ਖਬਰਾਂ ਆ ਰਹੀਆਂ ਹਨ, ਉਹ ਸਿਰਫ ਅਫਵਾਹ ਹੈ ਅਤੇ ਪੂਰੀ ਤਰ੍ਹਾਂ ਝੂਠ ਹੈ। ਮੁਨਮੁਨ ਨੇ ਇੱਕ ਇੰਸਟਾ ਸਟੋਰੀ ਵੀ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਫਰਜ਼ੀ ਖਬਰਾਂ ਜਾਰੀ ਰਹਿਣਗੀਆਂ। ਦਰਅਸਲ, ਇੱਕ ਖਬਰ ਵਾਇਰਲ ਹੋਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਦੋਵਾਂ ਨੇ ਮੁੰਬਈ ਤੋਂ ਬਾਹਰ ਗੁਜਰਾਤ ਦੇ ਵਡੋਦਰਾ ਵਿੱਚ ਆਪਣੇ ਪਰਿਵਾਰ ਦੀ ਮੌਜੂਦਗੀ ਵਿੱਚ ਹਾਲ ਹੀ ਵਿੱਚ ਮੰਗਣੀ ਕੀਤੀ ਹੈ। ਇਹ ਖਬਰ ਦੋਹਾਂ ਦੇ ਕਰੀਬੀ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਹੈ।
TV SHOW TMKOC