Saturday, December 28, 2024

ਫੌਜ ਦੇ ਸੂਬੇਦਾਰ ਤੋਂ 1,30,000 ਰੁਪਏ ਦੀ ਰਿਸ਼ਵਤ ਲੈਂਦੇ ਦੋ ਆਡੀਟਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

Date:

ਚੰਡੀਗੜ੍ਹ, 24 ਅਗਸਤ, 2024 –
ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਵਿੱਢੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ, ਸ਼ਨੀਵਾਰ ਨੂੰ ਫਿਰੋਜ਼ਪੁਰ ਵਿਖੇ ਤਾਇਨਾਤ ਦੋ ਆਡੀਟਰਾਂ, ਜਗਜੀਤ ਸਿੰਘ ਅਤੇ ਅਮਿਤ, ਨੂੰ 1,30,000 ਰੁਪਏ ਦੀ ਰਿਸ਼ਵਤ ਲੈਂਦੇ ਸਮੇਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।

ਇਸ ਬਾਰੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਆਡੀਟਰਾਂ ਦੀ ਇਹ ਗ੍ਰਿਫਤਾਰੀ ਫਿਰੋਜ਼ਪੁਰ ਛਾਉਣੀ ਵਿੱਚ 17ਵੀਂ ਰਾਜਪੂਤ ਰੈਜੀਮੈਂਟ ਵਿੱਚ ਤਾਇਨਾਤ ਫੌਜ ਦੇ ਨਾਇਬ ਸੂਬੇਦਾਰ ਸਤਿਆ ਪ੍ਰਕਾਸ਼ (ਨੰਬਰ J34829875Y) ਦੀ ਸ਼ਿਕਾਇਤ ਦੇ ਅਧਾਰ ’ਤੇ ਕੀਤੀ ਗਈ ਹੈ।
ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨਾਲ ਸੰਪਰਕ ਕਰਕੇ ਦੱਸਿਆ ਕਿ ਉਕਤ ਆਡੀਟਰਾਂ ਨੂੰ ਉਨ੍ਹਾਂ ਦੇ ਵਿਭਾਗ ਵੱਲੋਂ ਸਾਲ 2023-2024 ਲਈ ਉਸਦੀ ਯੂਨਿਟ ਦੇ ਰਿਕਾਰਡ ਦਾ ਆਡਿਟ ਕਰਨ ਦੀ ਡਿਊਟੀ ਸੌਂਪੀ ਗਈ ਹੈ ਪਰ ਇੰਨਾਂ ਆਡੀਟਰਾਂ ਨੇ ਪਿਛਲੇ ਸਾਲ ਦੇ ਆਡਿਟ ਇਤਰਾਜ਼ਾਂ ਨੂੰ ਠੀਕ ਕਰਨ ਅਤੇ ਇਸ ਸਾਲ ਦੇ ਆਡਿਟ ਦੀ ਮਨਜ਼ੂਰੀ ਦੇਣ ਲਈ 1,50,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ।
ਸ਼ਿਕਾਇਤਕਰਤਾ ਨੇ ਹੋਰ ਦੱਸਿਆ ਕਿ ਆਡੀਟਰ ਜਗਜੀਤ ਸਿੰਘ ਨੇ ਆਪਣੇ ਦਫਤਰ ਬੁਲਾ ਕੇ ਉਸਦੇ ਸਾਥੀ ਧਰਮਰਾਜ ਦੀ ਮੌਜੂਦਗੀ ਵਿੱਚ ਰਿਸ਼ਵਤ ਦੀ ਰਕਮ ਅਦਾ ਕਰਨ ਦੀ ਮੰਗ ਦੁਹਰਾਈ ਅਤੇ ਉਸਨੇ ਇਸ ਗੱਲਬਾਤ ਨੂੰ ਆਪਣੇ ਮੋਬਾਇਲ ਫੋਨ ’ਤੇ ਰਿਕਾਰਡ ਕਰ ਲਿਆ ਹੈ।
ਬੁਲਾਰੇ ਨੇ ਹੋਰ ਦੱਸਿਆ ਕਿ ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ, ਵਿਜੀਲੈਂਸ ਬਿਊਰੋ ਦੀ ਫਿਰੋਜ਼ਪੁਰ ਰੇਂਜ ਦੀ ਟੀਮ ਨੇ ਇੱਕ ਜਾਲ ਵਿਛਾ ਕੇ ਦੋਵੇਂ ਆਡੀਟਰਾਂ ਨੂੰ ਸ਼ਿਕਾਇਤਕਰਤਾ ਕੋਲ਼ੋਂ 1,30,000 ਰੁਪਏ ਦੀ ਰਿਸ਼ਵਤ ਲੈਂਦਿਆਂ ਦੋ ਸਰਕਾਰੀ ਗਵਾਹ ਮੌਜੂਦਗੀ ਵਿੱਚ ਗ੍ਰਿਫਤਾਰ ਕਰ ਲਿਆ।
ਇਸ ਸੰਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਰੇਂਜ ਵਿੱਚ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਹੋਰ ਅਧਿਕਾਰੀਆਂ/ਕਰਮਚਾਰੀਆਂ ਦੀ ਭੂਮਿਕਾ ਵੀ ਵਿਚਾਰੀ ਜਾਵੇਗੀ।

Share post:

Subscribe

spot_imgspot_img

Popular

More like this
Related

ਪੰਜਾਬ ,ਚੰਡੀਗੜ੍ਹ ਸਣੇ ਹਰਿਆਣਾ ਚ ਪੈ ਰਿਹਾ ਲਗਾਤਾਰ ਮੀਂਹ , 11 ਜ਼ਿਲਿਆਂ ਚ ਧੁੰਦ ਦਾ ਅਲਰਟ ਜ਼ਾਰੀ

Punjab Weather Update  ਵੈਸਟਰਨ ਡਿਸਟਰਬੈਂਸ ਹੋਣ ਕਰਕੇ ਪੰਜਾਬ-ਚੰਡੀਗੜ੍ਹ ਵਿੱਚ ਹੋਈ...

ਅਮਨਦੀਪ ਕੌਰ ਵਿਕਸਤ ਭਾਰਤ ਯੰਗ ਲੀਡਰਜ਼ ਡਾਈਲਾਗ-ਐਨ.ਵਾਈ.ਐਫ 2025 ਦੀ ਰਾਸ਼ਟਰੀ ਪੱਧਰ ਦੀ   ਚੈਂਪਿਅਨਸ਼ਿਪ ਲਈ ਹੋਈ ਚੋਣ”

ਫ਼ਰੀਦਕੋਟ 28 ਦਸੰਬਰ (  )    ਐਸ.ਬੀ.ਐਸ ਸਰਕਾਰੀ ਕਾਲਜ, ਕੋਟਕਪੂਰਾ ਦੀ ਗ੍ਰਹਿ ਵਿਗਿਆਨ...

ਡਾ. ਮਨਮੋਹਨ ਸਿੰਘ ਦੀ ਅੰਤਿਮ ਯਾਤਰਾ , ਗਾਂਧੀ ਪਰਿਵਾਰ ਸਣੇ ਹਰ ਲੀਡਰ ਨਮ ਅੱਖਾਂ ਨਾਲ ਕਰ ਰਿਹਾ ਯਾਦ

Manmohan Singh Funeral  ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੱਜ...