ਦੋ ਹਜ਼ਾਰ ਦੇ ਨੋਟ ਵਾਪਸ ਲੈਣ ਦਾ ਅਸਰ ਆਇਆ ਨਜ਼ਰ, 8.2 ਫ਼ੀਸਦ ਤੋਂ ਘੱਟ ਕੇ 3.7 ਫ਼ੀਸਦ ਰਹਿ ਗਿਆ ਕਰੰਸੀ ਦੀ ਵਾਧਾ

Two Thousand Notes

Two Thousand Notes

ਆਰਬੀਆਈ ਦੇ 2000 ਦੇ ਬੈਂਕ ਨੋਟਾਂ ਨੂੰ ਚਲਨ ਤੋਂ ਹਟਾਉਣ ਦਾ ਅਸਰ ਨਜ਼ਰ ਆਉਣ ਲੱਗਾ ਹੈ। ਅੰਕੜਿਆਂ ਮੁਤਾਬਕ 9 ਫਰਵਰੀ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਚਲਨ ਵਿਚ ਕਰੰਸੀ ਦੀ ਵਾਧਾ ਸਾਲ ਪਹਿਲਾਂ ਦੇ 8.2 ਫ਼ੀਸਦ ਤੋਂ ਘੱਟ ਕੇ 3.7 ਫ਼ੀਸਦ ਰਹਿ ਗਿਆ ਹੈ। ਚਲਨ ਵਿਚ ਕਰੰਸੀ ਤੋਂ ਭਾਵ ਮੌਜੂਦਾ ਨੋਟਾਂ ਤੇ ਸਿੱਕਿਆਂ ਤੋਂ ਹੁੰਦਾ ਹੈ, ਜਿਸ ਨੂੰ ਸੀਆਈਸੀ ਕਹਿੰਦੇ ਹਨ। ਜਨਤਾ ਦੇ ਕੋਲ ਮੌਜੂਦ ਕਰੰਸੀ ਤੋਂ ਭਾਵ ਬੈਂਕਾਂ ਕੋਲ ਜਮ੍ਹਾਂ ਨਕਦੀ ਨੂੰ ਘਟਾ ਕੇ ਚਲਨ ਵਿਚ ਆਏ ਨੋਟ ਤੇ ਸਿੱਕੇ ਹੁੰਦੇ ਹਨ। ਆਰਬੀਆਈ ਅਨੁਸਾਰ ਵਪਾਰਕ ਬੈਂਕਾਂ ਕੋਲ ਨਕਦੀ ਵਿਚ ਜਨਵਰੀ ਵਿਚ ਦੋ ਅੰਕਾਂ ਦਾ ਵਾਧਾ ਹੋਇਆ ਹੈ। ਇਸ ਦੀ ਵਜ੍ਹਾ 2000 ਦੇ ਨੋਟਾਂ ਨੂੰ ਵਾਪਸ ਮੰਗਾਉਣਾ ਹੈ।

ਕੇਂਦਰੀ ੈਬੈਂਕ ਦੇ ਅੰਕੜਿਆਂ ਮੁਤਾਬਕ ਰਾਖਵੀਂ ਕਰੰਸੀ (ਆਰਐੱਮ) ਦਾ ਵਾਧਾ 9 ਫਰਵਰੀ 2024 ਤੋਂ ਘੱਟ ਕੇ 5.8 ਫ਼ੀਸਦ ਰਹਿ ਗਈ ਹੈ। ਇਹ ਇਕ ਵਰ੍ਹੇ ਪਹਿਲਾਂ 11.2 ਫ਼ੀਸਦ ਸੀ। ਆਰਐੱਮ ਵਿਚ ਸੀਆਈਸੀ ਤੋਂ ਇਲਾਵਾ ਆਰਬੀਆਈ ਦੇ ਕੋਲ ਪੈਂਕਾਂ ਦੀ ਜਮ੍ਹਾ ਰਾਸ਼ੀ ਤੇ ਕੇਂਦਰੀ ਬੈਂਕ ਕੋਲ ਹੋਰ ਨਕਦੀਆਂ ਸ਼ਾਮਲ ਹਨ। ਆਰਬੀਆਈ ਦਾ ਕਹਿਣਾ ਹੈ ਕਿ ਆਰਐੱਮ ਦੇ ਸਭ ਤੋਂ ਵੱਡੇ ਹਿੱਸੇ ਸੀਆਈਸੀ ਦਾ ਵਾਧਾ ਇਕ ਸਾਲ ਪਹਿਲਾਂ ਦੇ 8.2 ਫ਼ੀਸਦ ਤੋਂ ਘੱਟ ਕੇ 3.7 ਫ਼ੀਸਦ ਰਹਿ ਗਿਆ ਹੈ।

READ ALSO:ਆਮ ਚੋਣਾਂ ‘ਚ ਧਾਂਦਲੀ ਦੇ ਦੋਸ਼ਾਂ ਦਰਮਿਆਨ ਪਾਕਿਸਤਾਨ ‘ਚ ਇਸ ਦਿਨ ਹੋਣਗੀਆਂ ਰਾਸ਼ਟਰਪਤੀ ਚੋਣਾਂ

ਇਸ ਵਜ੍ਹਾ ਨਾਲ ਸਪੱਸ਼ਟ ਰੂਪ ਨਾਲ 2000 ਰੁਪਏ ਦੇ ਨੋਟਾਂ ਨੁੂੰ ਵਾਪਸ ਲਿਆ ਜਾਣਾ ਹੈ। ਕੇਂਦਰੀ ਬੈਂਕ ਨੇ 19 ਮਈ 2023 ਨੂੰ 2000 ਰੁਪਏ ਮੁੱਲ ਵਰਗ ਦੇ ਨੋਟ ਬੈਂਕਾਂ ਨੂੰ ਚਲਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। 31 ਜਨਵਰੀ ਤੱਕ 2000 ਰੁਪਏ ਦੇ ਲਗਭਗ 97.5 ਫ਼ੀਸਦ ਨੋਟ ਬੈਂਕਿੰਗ ਪ੍ਰਣਾਲੀ ਵਿਚ ਵਾਪਸ ਆਏ ਸਨ ਤੇ ਸਿਰਫ਼ 8897 ਕਰੋੜ ਰੁਪਏ ਮੁੱਲ ਦੇ ਅਜਿਹੇ ਨੋਟ ਵੀ ਹੁਣ ਜਨਤਾ ਦੇ ਕੋਲ ਹਨ। 19 ਮਈ 2023 ਨੂੰ ਕਾਰੋਬਾਰ ਦੀ ਸਮਾਪਤੀ ’ਤੇ ਚਲਨ ਵਿਚ 2000 ਰੁਪਏ ਦੇ ਬੈਂਕ ਨੋਟਾਂ ਦਾ ਕੁੱਲ ਮੁੱਲ 3.56 ਲੱਖ ਕਰੋੜ ਰੁਪਏ ਸੀ।

Two Thousand Notes

[wpadcenter_ad id='4448' align='none']