Unclaimed dead body: ਫਾਜ਼ਿਲਕਾ ਦੇ ਪਿੰਡ ਜੰਡਵਾਲਾ ਭੀਮਸ਼ਾਹ ਦੇ ਗੁਰਦੁਆਰਾ ਸਾਹਿਬ ਨੇੜੇ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲੀ ਹੈ। ਜਿਸ ਤੋਂ ਬਾਅਦ ਅਰਨੀਵਾਲਾ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਫਾਜ਼ਿਲਕਾ ਦੇ ਸਿਵਲ ਹਸਪਤਾਲ ‘ਚ ਸ਼ਨਾਖਤ ਲਈ 72 ਘੰਟਿਆਂ ਲਈ ਰਖਵਾ ਦਿੱਤਾ ਹੈ। ਇੰਤਜ਼ਾਰ ਕਰਨ ਤੋਂ ਬਾਅਦ ਕੋਈ ਨਹੀਂ ਆਇਆ।
ਪੁਲੀਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਫਾਜ਼ਿਲਕਾ ਦੀ ਜਥੇਬੰਦੀ ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਦੇ ਹਵਾਲੇ ਕਰ ਦਿੱਤਾ। ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਦੀ ਸਮੁੱਚੀ ਟੀਮ ਵੱਲੋਂ ਪੁਲੀਸ ਦੀ ਨਿਗਰਾਨੀ ਹੇਠ ਲਾਸ਼ ਦਾ ਸਸਕਾਰ ਕੀਤਾ ਗਿਆ।
ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਉਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਅਰਨੀਵਾਲਾ ਪੁਲੀਸ ਦਾ ਫੋਨ ਆਇਆ ਸੀ ਕਿ ਇੱਕ ਲਾਵਾਰਿਸ ਲਾਸ਼ ਪਈ ਹੈ। ਉਸ ਦਾ ਸਸਕਾਰ ਕਰਨਾ ਹੈ। ਇਸ ਤੋਂ ਬਾਅਦ ਸ਼ਿਵ ਸੈਨਾ ਫਾਜ਼ਿਲਕਾ ਦੀ ਟੀਮ ਨੇ ਮ੍ਰਿਤਕ ਦੇਹ ਨੂੰ ਆਪਣੇ ਕਬਜੇ ‘ਚ ਲੈ ਕੇ ਫਾਜ਼ਿਲਕਾ ਦੇ ਸ਼ਿਵਪੁਰੀ ਵਿਖੇ ਕਾਨੂੰਨ ਅਨੁਸਾਰ ਲਾਵਾਰਸ ਵਿਅਕਤੀ ਦਾ ਸਸਕਾਰ ਕਰਵਾਇਆ। Unclaimed dead body:
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਉਮੇਸ਼ ਕੁਮਾਰ, ਜ਼ਿਲ੍ਹਾ ਯੂਥ ਪ੍ਰਧਾਨ ਵਰੁਣ ਮਿੱਢਾ, ਜ਼ਿਲ੍ਹਾ ਉਪ ਪ੍ਰਧਾਨ ਭਰਤ ਖੁਰਾਣਾ, ਜ਼ਿਲ੍ਹਾ ਸਲਾਹਕਾਰ ਸੰਦੀਪ ਭੁਸਰੀ, ਸ਼ਹਿਰੀ ਮੀਤ ਪ੍ਰਧਾਨ ਅਰੁਣ ਕੁਮਾਰ, ਜ਼ਿਲ੍ਹਾ ਦਿਹਾਤੀ ਪ੍ਰਧਾਨ ਰਾਹੁਲ ਕੁਮਾਰ, ਜ਼ਿਲ੍ਹਾ ਪ੍ਰੈੱਸ ਸਕੱਤਰ ਰੁਪੇਸ਼ ਬਾਂਸਲ, ਸੋਸ਼ਲ ਮੀਡੀਆ ਇੰਚਾਰਜ ਸਾਹਿਲ, ਰਿੰਕੂ ਕੁਮਾਰ ਆਦਿ ਹਾਜ਼ਰ ਸਨ | ਵਿਸ਼ਾਲ ਵਰਮਾ, ਸੁਭਾਸ਼ ਕੁਮਾਰ, ਕੇਵਲ ਕ੍ਰਿਸ਼ਨ, ਰਿੰਕੂ ਲਾਧੂਕਾ, ਅਨਿਰੁਧ ਸ਼ਰਮਾ, ਅੰਕੁਰ ਗੁੰਬਰ, ਗੌਤਮ ਵਰਮਾ ਅਤੇ ਹੋਰ ਮੈਂਬਰ ਹਾਜ਼ਰ ਸਨ। Unclaimed dead body: