ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ ਮੀਆਂਵਾਕੀ ਸਕੀਮ ਤਹਿਤਮਿੰਨੀ ਜੰਗਲ ਲਗਾਇਆ

ਮਾਨਸਾ, 12 ਅਗਸਤ:
ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਮਾਨਸਾ ਸ੍ਰੀ ਐੱਚ.ਐਸ. ਗਰੇਵਾਲ ਵੱਲੋਂ ਜ਼ਿਲ੍ਹਾ ਕੋਰਟ ਕੰਪਲੈਕਸ, ਮਾਨਸਾ ਵਿਖੇ ਮੀਆਂਵਾਕੀ ਸਕੀਮ ਤਹਿਤ ਮਿੰਨੀ ਜੰਗਲ ਲਗਾਇਆ ਗਿਆ। ਇਹ ਮਿੰਨੀ ਜੰਗਲ (ਨਾਨਕ ਬਗੀਚੀ) ਦੇ ਨਾਮ ਨਾਲ ਜਾਣਿਆ ਜਾਵੇਗਾ। ਇਸ ਜੰਗਲ ਵਿੱਚ ਵੱਖ ਵੱਖ ਕਿਸਮਾਂ ਦੇ ਪੌਦੇ ਜਿਵੇਂ ਕਿ ਪੁਤਰਨ ਜੀਵਾ, ਰਜੌਣ, ਸੁਖਚੈਨ, ਫੈਕਸ, ਤੂਤ, ਤੁਲਸੀ, ਢੱਕ, ਹਿਜ, ਜਕਰੰਡਾ, ਸਮਾਲੂ, ਸਿਰਸ, ਮੋਰਪੰਖ, ਸੁਖ ਸਾਨਤੀ, ਗੁਲਾਬ, ਕਲੋਅਸ ਪੌਦੇ ਲਗਾਏ ਗਏ।
ਇਸ ਮੌਕੇ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀ ਗੁਰਮੋਹਨ ਸਿੰਘ, ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਸ੍ਰੀ ਅਮਿਤ ਕੁਮਾਰ ਗਰਗ, ਚੀਫ ਜੂਡੀਸ਼ੀਅਲ ਮੈਜੀਸਟ੍ਰੇਟ, ਮਾਨਸਾ ਮਿਸ. ਗੁਰਜੀਤ ਕੌਰ ਢਿੱਲੋਂ ਵੱਲੋਂ ਵੀ ਪੌਦੇ ਲਗਾਏ ਗਏ।
ਸੈਸ਼ਨਜ਼ ਜੱਜ ਸ੍ਰੀ ਐਚ.ਐਸ. ਗਰੇਵਾਲ ਨੇ ਕਿਹਾ ਕਿ ਇਹ ਮਿੰਨੀ ਜੰਗਲ ਲਗਾਉਣ ਦਾ ਮੁੱਖ ਮੰਤਵ ਆਲੋਪ ਹੋ ਰਹੇ ਪੰਛੀ ਜਿਵੇਂ ਕਿ ਚਿੜੀਆਂ ਨੂੰ ਮਿੰਨੀ ਜੰਗਲ ਵਿਚ ਰਹਿਣ ਬਸੇਰਾ ਪ੍ਰਦਾਨ ਕਰਨਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਸਾਫ ਤੇ ਸਵੱਛ ਵਾਤਾਵਰਣ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਅੱਗੇ ਵੀ ਜਾਰੀ ਰਹਿਣਗੀਆਂ।

[wpadcenter_ad id='4448' align='none']