ਲੋਕ ਸਭਾ ਚੋਣਾਂ-2024 ਤਹਿਤ ਚੋਣ ਹਲਕਾ 085-ਮਲੋਟ ਦੇ ਵੋਟਰਾਂ ਨੂੰ ਵੋਟ ਪਾਉਣ ਹਿੱਤ ਜਾਗਰੂਕ ਕਰਨ ਲਈ ਸਾਈਕਲ ਰੈਲੀ ਦਾ ਆਯੋਜਨ

ਮਲੋਟ / ਸ੍ਰੀ ਮੁਕਤਸਰ ਸਾਹਿਬ,7 ਮਈ
                            ਲੋਕ ਸਭਾ ਚੋਣਾਂ-2024 ਤਹਿਤ ਚੋਣ ਹਲਕਾ 085- ਮਲੋਟ ਦੇ ਵੋਟਰਾਂ ਨੂੰ ਵੋਟ ਪਾਉਣ ਹਿੱਤ ਪ੍ਰੇਰਿਤ ਕਰਨ ਲਈ ਸਵੀਪ ਗਤੀਵਿਧੀ ਅਧੀਨ ਚੋਣ ਕਮਿਸ਼ਨ ਅਤੇ ਜਿਲ੍ਹਾ ਚੋਣ ਅਫਸਰ, ਸ਼੍ਰੀ ਹਰਪ੍ਰੀਤ ਸਿੰਘ ਸੂਦਨ ਦੀਆ ਹਦਾਇਤਾਂ ਅਨੁਸਾਰ ਐਸ.ਡੀ.ਐਮ.ਕਮ- ਸਹਾਇਕ ਰਿਟਰਨਿੰਗ ਅਫਸਰ ਡਾ. ਸੰਜੀਵ ਕੁਮਾਰ ਦੀ ਯੋਗ ਅਗਵਾਈ ਹੇਠ ਅੱਜ ਮਲੋਟ ਸ਼ਹਿਰ ਦੇ ਵੱਖ-ਵੱਖ ਬਜ਼ਾਰਾ ਵਿੱਚ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।
                             ਇਸ ਸਾਈਕਲ ਰੈਲੀ ਦੀ ਸ਼ੁਰੂਆਤ ਐਸ.ਡੀ.ਐਮ. ਸਾਹਿਬ ਅਤੇ ਉਪ-ਕਪਤਾਨ ਪੁਲਿਸ ਮਲੋਟ  ਵੱਲੋਂ  ਸਾਈਕਲ ਚਲਾ ਕੇ ਕੀਤੀ ਗਈ, ਜਿਸ ਵਿੱਚ ਲਗਭਗ 150 ਦੇ ਕਰੀਬ ਲੜਕਿਆ ਨੇ ਸਾਇਕਲ ਚਲਾ ਕੇ ਮਲੋਟ ਸ਼ਹਿਰ ਦੇ ਵੋਟਰਾਂ ਨੂੰ ਜਾਗਰੂਕ ਕੀਤਾ। ਜਿਸ ਦਾ ਸ਼ਹਿਰ ਦੇ ਵੋਟਰਾਂ ਵੱਲਂ ਭਰਵਾਂ ਸਵਾਗਤ ਕੀਤਾ ਗਿਆ।
                            ਇਸ ਮੌਕੇ ਸਵੀਪ ਨੋਡਲ ਅਫਸਰ ਚੋਣ ਹਲਕਾ 085- ਮਲੋਟ ਸ੍ਰੀ ਗੌਰਵ ਭਠੇਜਾ, ਸ਼੍ਰੀ ਬਲਦੇਵ ਕਾਲੜਾ, ਸਮਾਜ ਸੇਵੀ ਮੁਨੀਸ਼ ਵਰਮਾ, ਪ੍ਰਿੰਸੀਪਲ ਕ੍ਰਿਸ਼ਨ ਕੁਮਾਰ, ਹੈੱਡ ਮਾਸਟਰ ਹਰਮੀਤ ਸਿੰਘ, ਐਸ.ਡੀ.ਐਮ. ਦਫਤਰ ਤੇ ਤਹਿਸੀਲ ਦਫਤਰ ਮਲੋਟ ਦਾ ਸਮੁੱਚਾ ਸਟਾਫ, ਭਾਰਤ ਵਿਕਾਸ ਪਰੀਸ਼ਦ ਮਲੋਟ ਦੀ ਟੀਮ ਅਤੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।   

[wpadcenter_ad id='4448' align='none']