“ਖੇਡਾਂ ਵਤਨ ਪੰਜਾਬ ਦੀਆਂ 2024” ਦੇ ਪਹਿਲੇ ਦਿਨ ਖਿਡਾਰੀਆਂ ਵਿੱਚ ਦੇਖਣ ਨੂੰ ਮਿਲਿਆ ਵਿਲੱਖਣ ਉਤਸ਼ਾਹ

ਮੋਗਾ, 2 ਸਤੰਬਰ,
ਖੇਡਾਂ ਵਤਨ ਪੰਜਾਬ ਦੀਆਂ-2024 ਦੇ ਬਲਾਕ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਵਿੱਚ ਅੱਜ ਖਿਡਾਰੀਆਂ ਵਿੱਚ ਵਿਲੱਖਣ ਜਜਬਾ ਦੇਖਣ ਨੂੰ ਮਿਲਿਆ। ਖੇਡ ਮੈਦਾਨਾਂ ਵਿੱਚ ਖਿਡਾਰੀਆਂ ਦਾ ਇਕੱਠ ਪੰਜਾਬ ਦੇ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਦੇ ਪੁਰਜ਼ੋਰ ਯਤਨਾਂ ਦੀ ਗਵਾਹੀ ਭਰ ਰਿਹਾ ਸੀ। ਨਸ਼ਿਆਂ ਦਾ ਨਾਮੁਰਾਦ ਬਿਮਾਰੀ ਨੂੰ ਖਤਮ ਕਰਨ ਲਈ ਵੀ ਇਹ ਖੇਡਾਂ ਚੰਗਾ ਮੀਲ ਪੱਥਰ ਸਾਬਿਤ ਹੋ ਰਹੀਆਂ ਹਨ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਮੋਗਾ ਸ਼੍ਰੀ ਸ਼ਾਸਵਤ ਰਾਜਦਾਨ ਨੇ ਦੱਸਿਆ ਕਿ ਅੱਜ ਦੇ ਫੁੱਟਬਾਲ ਅੰਡਰ 14 ਦੇ ਮੁਕਾਬਲਿਆਂ ਵਿੱਚ ਬਿਲਾਸਪੁਰ ਤੇ ਦੀਨਾ ਸਾਹਿਬ ਦੀ ਟੀਮ ਫਾਈਨਲ ਵਿੱਚ ਪੁੱਜ ਚੁੱਕੀ ਹੈ। ਅੰਡਰ 17 ਲੜਕੇ ਮੁਕਾਬਲਿਆਂ ਵਿੱਚ ਹਿੰਮਤਪੁਰਾ, ਸੈਦੋਕੇ, ਬਿਲਾਸਪੁਰ ਤੇ ਲੋਪੋਂ ਸਕੂਲ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪੁੱਜ ਚੁੱਕੀਆਂ ਹਨ। ਅੰਡਰ 21 ਲੜਕਿਆਂ ਦੇ ਮੁਕਾਬਲਿਆਂ ਵਿੱਚ ਲੋਪੋ ਤੇ ਬੱਧਨੀਂ ਕਲਾਂ ਫਾਈਨਲ ਵਿੱਚ ਪੁੱਜ ਗਈਆਂ ਹਨ।
ਇਸੇ ਤਰ੍ਹਾਂ ਐਥਲੈਟਿਕਸ (600 ਮੀਟਰ) ਅੰਡਰ 14  ਲੜਕਿਆਂ ਦੇ ਮੁਕਾਬਲਿਆਂ ਵਿੱਚ ਗੁਰਮਨਪ੍ਰੀਤ ਸਿੰਘ ਮੱਲੇਆਣਾ ਨੇ ਪਹਿਲਾ, ਅਨਮੋਲ ਸਿੰਘ ਦੇ ਦੂਜਾ, ਪ੍ਰਭਦੀਪ ਸਿੰਘ ਤੇ ਤੀਸਰਾ, ਅੰਡਰ 17 (800 ਮੀਟਰ) ਲੜਕਿਆਂ ਦੇ ਮੁਕਾਬਲਿਆਂ ਵਿੱਚ ਰਾਹੁਲ ਕੁਮਾਰ ਨੇ ਪਹਿਲਾ, ਯੂਸਫ ਸਿੰਘ ਨੇ ਦੂਸਰਾ, ਹਰਜੋਤ ਸਿੰਘ ਨੇ ਤੀਸਰਾ, ਅੰਡਰ 21 (800 ਮੀਟਰ) ਲੜਕਿਆਂ ਦੇ ਮੁਕਾਬਲਿਆਂ ਵਿੱਚ ਗੁਰਲਾਲ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ 14 (600 ਮੀਟਰ) ਗੁਰਚੇਤ ਸਿੰਘ ਨੇ ਪਹਿਲਾ, ਗੁਰਮਨਪ੍ਰੀਤ ਸਿੰਘ ਨੇ ਦੂਜਾ, ਏਕਨੂਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਐਥਲੈਟਿਕਸ (600 ਮੀਟਰ) ਅੰਡਰ 14 ਲੜਕੀਆਂ ਦੇ ਮੁਕਾਬਲਿਆਂ ਵਿੱਚ ਮਨਦੀਪ ਕੌਰ ਨੇ ਪਹਿਲਾ, ਸੁਖਰਾਜ ਕੌਰ ਨੇ ਦੂਸਰਾ, ਗੁਰਕੀਰਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ (400 ਮੀਟਰ) ਅੰਡਰ 17 ਦੇ ਮੁਕਾਬਲਿਆਂ ਵਿੱਚ ਖੁਸ਼ਦੀਪ ਕੌਰ ਨੇ ਪਹਿਲਾ, ਜਸਪ੍ਰੀਤ ਕੌਰ ਨੇ ਦੂਸਰਾ, ਰਮਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।  ਖੋ-ਖੋ ਦੇ ਅੰਡਰ 14 ਬਲਾਕ ਪੱਧਰੀ ਮੁਕਾਬਲਿਆਂ ਵਿੱਚ ਨੰਗਲ ਨੇ ਪਹਿਲਾ ਤੇ ਮੀਨੀਆ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਲੜਕਿਆਂ ਦੇ ਮੁਕਾਬਲਿਆਂ ਵਿੱਚ ਨੰਗਲ ਨੇ ਪਹਿਲਾ, ਮੱਧੋਕੇ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਕਬੱਡੀ, ਵਾਲੀਬਾਲ ਦੇ ਮੁਕਾਬਲੇ ਵੀ ਆਯੋਜਿਤ ਕੀਤੇ ਗਏ।
ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਵਿਸ਼ੇਸ਼ ਸਾਰੰਗਲ ਦੇ ਹੁਕਮਾਂ ਅਧੀਨ ਇਹਨਾਂ ਮੁਕਾਬਲਿਆਂ ਵਿੱਚ ਖਿਡਾਰੀਆਂ ਨੂੰ ਉੱਚ ਪੱਧਰੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਖਿਡਾਰੀਆਂ ਦੀ ਡਾਈਟ ਦਾ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

[wpadcenter_ad id='4448' align='none']