5G ਯੂਜ਼ਰਜ਼ ਨੂੰ Airtel ਅਤੇ Jio ਦਾ ਵੱਡਾ ਝਟਕਾ, ਇਸ ਮਹੀਨੇ ਤੋਂ ਨਹੀਂ ਮਿਲੇਗਾ Unlimited ਡਾਟਾ..

Unlimited data

Unlimited data

ਦੇਸ਼ ਦੀਆਂ 2 ਦਿੱਗਜ਼ ਟੈਲੀਕਾਮ ਕੰਪਨੀਆਂ ਰਿਲਾਇੰਸ ਜੀਓ ਅਤੇ ਏਅਰਟੈੱਲ ਆਪਣੇ ਕਰੋੜਾਂ 5ਜੀ ਯੂਜ਼ਰਜ਼ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ’ਚ ਹਨ। ਇਕ ਰਿਪੋਰਟ ਅਨੁਸਾਰ ਏਅਰਟੈੱਲ ਅਤੇ ਜੀਓ, 2024 ਦੀ ਦੂਜੀ ਛਿਮਾਹੀ ’ਚ ਆਪਣੇ ਅਣਲਿਮਟਿਡ 5ਜੀ ਡਾਟਾ ਆਫਰ ਕਰਨ ਵਾਲੇ ਪਲਾਨ ਵਾਪਸ ਲੈ ਸਕਦੇ ਹਨ। ਇਸ ਰਿਪੋਰਟ ’ਚ ਵਿਸ਼ਲੇਸ਼ਕਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਰੈਵੇਨਿਊ ਵਧਾਉਣ ਲਈ ਕੰਪਨੀਆਂ 5ਜੀ ਸਰਵਿਸ ਲਈ 4ਜੀ ਦੇ ਮੁਕਾਬਲੇ 5-10 ਫੀਸਦੀ ਤੱਕ ਜ਼ਿਆਦਾ ਚਾਰਜ ਕਰ ਸਕਦੀਆਂ ਹਨ।

ਰੈਵੇਨਿਊ ਵਧਾਉਣ ’ਤੇ ਕੰਪਨੀਆਂ ਦਾ ਜ਼ੋਰ

ਏਅਰਟੈੱਲ ਅਤੇ ਜੀਓ ਨੇ ਅਕਤੂਬਰ 2022 ’ਚ ਦੇਸ਼ ’ਚ 5ਜੀ ਸੇਵਾਵਾਂ ਲਾਂਚ ਕੀਤੀਆਂ ਅਤੇ ਉਦੋਂ ਤੋਂ ਮੌਜੂਦਾ 4ਜੀ ਟੈਰਿਫ ਦੇ ਰੇਟ ’ਤੇ ਅਣਲਿਮਟਿਡ 5ਜੀ ਸੇਵਾਵਾਂ ਦੇ ਰਹੇ ਹਨ। ਹਾਲਾਂਕਿ, ਅਣਲਿਮਟਿਡ 5ਜੀ ਡਾਟਾ ਦਾ ਯੁੱਗ ਜਲਦ ਹੀ ਖਤਮ ਹੁੰਦਾ ਦਿਸ ਰਿਹਾ ਹੈ ਕਿਉਂਕਿ ਦੋਵੇਂ ਕੰਪਨੀਆਂ ਦੇਸ਼ ਭਰ ’ਚ 5ਜੀ ਸੇਵਾਵਾਂ ਨੂੰ ਰੋਲ-ਆਊਟ ਕਰਨ ਅਤੇ ਮਾਨੇਟਾਈਜ਼ੇਸ਼ਨ ’ਤੇ ਜ਼ਿਆਦਾ ਧਿਆਨ ਕੇਂਦਰਿਤ ਕਰਨ ਦੀ ਯੋਜਨਾ ਬਣਾ ਰਹੀ ਹੈ।

ਦੋਵੇਂ ਕੰਪਨੀਆਂ ਭਾਰਤ ’ਚ 5ਜੀ ਰੋਲ-ਆਊਟ ਕਰਨ ’ਚ ਵੀ ਸਭ ਤੋਂ ਅੱਗੇ ਰਹੀਆਂ ਹਨ, ਉਨ੍ਹਾਂ ਦਰਮਿਆਨ 12.5 ਕਰੋੜ ਤੋਂ ਵੱਧ 5ਜੀ ਯੂਜ਼ਰਜ਼ ਹਨ। ਇਸ ਤੋਂ ਇਲਾਵਾ, 2024 ਦੇ ਅੰਤ ਤੱਕ ਦੇਸ਼ ’ਚ 5ਜੀ ਯੂਜ਼ਰਜ਼ ਦੀ ਗਿਣਤੀ 20 ਕਰੋੜ ਤੋਂ ਵੱਧ ਹੋਣ ਦੀ ਉਮੀਦ ਹੈ।

ਜੀਓ ਅਤੇ ਏਅਰਟੈੱਲ ਲਾਂਚ ਕਰਨਗੇ ਨਵੇਂ ਪਲਾਨ!

ਇਕ ਰਿਪੋਰਟ ’ਚ ਜੈਫਰੀਜ਼ ਦੇ ਇਕ ਨੋਟ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਏਅਰਟੈੱਲ ਅਤੇ ਜੀਓ ਮੌਜੂਦਾ 4ਜੀ ਪਲਾਨ ਦੀ ਤੁਲਨਾ ’ਚ ਆਪਣੇ 5ਜੀ ਪਲਾਨ 5-10 ਫੀਸਦੀ ਜ਼ਿਆਦਾ ਕੀਮਤ ’ਤੇ ਲਾਂਚ ਕਰ ਸਕਦੇ ਹਨ। ਦੋਵੇਂ ਕੰਪਨੀਆਂ ਮਾਨੇਟਾਈਜ਼ੇਸ਼ਨ, ਰੈਵੇਨਿਊ ਅਤੇ ਮਾਰਕੀਟ ਸ਼ੇਅਰ ਵਧਾਉਣ ਲਈ 30-40 ਫੀਸਦੀ ਵਾਧੂ ਡਾਟਾ ਦੀ ਪੇਸ਼ਕਸ਼ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ :ਅਕਾਲੀ ਦਲ ਨੂੰ ਵੱਡਾ ਝਟਕਾ ! ਮਾਇਆਵਤੀ ਨੇ ਕਰ ਦਿੱਤਾ ਵੱਡਾ ਐਲਾਨ..

ਖਰਚ ਕਰਨੇ ਹੋਣਗੇ ਜ਼ਿਆਦਾ ਪੈਸੇ

ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਰੋਜ਼ਗਾਰ ਪੂੰਜੀ ’ਤੇ ਰਿਟਰਨ ’ਚ ਸੁਧਾਰ ਲਈ 2024 ਦੀ ਸਤੰਬਰ ਤਿਮਾਹੀ ’ਚ ਮੋਬਾਈਲ ਟੈਰਿਫ ’ਚ ਘੱਟੋ-ਘੱਟ 20 ਫੀਸਦੀ ਦਾ ਵਾਧਾ ਹੋ ਸਕਦਾ ਹੈ। ਇੰਟਰਨੈਸ਼ਨਲ ਟੈਲੀਕਾਮ ਯੂਨੀਅਨ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਟੈਲੀਕਾਮ ਕੰਪਨੀਆਂ ਕੋਲ ਕੀਮਤਾਂ ਵਧਾਉਣ ਲਈ ਹੁਣ ਵੀ ਭਰਪੂਰ ਗੁੰਜਾਇਸ਼ ਹੈ ਕਿਉਂਕਿ ਭਾਰਤ ’ਚ ਟੈਲੀਕਾਮ ਸਰਵਿਸ ਟੈਰਿਫ ਹੁਣ ਵੀ ਦੁਨੀਆ ’ਚ ਸਭ ਤੋਂ ਘੱਟ 2 ਡਾਲਰ ਪ੍ਰਤੀ ਮਹੀਨਾ ਹੈ। ਇਸ ਤੋਂ ਇਲਾਵਾ 2 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਜਦੋਂ ਜੀਓ, ਵੀ. ਆਈ. ਅਤੇ ਏਅਰਟੈੱਲ ਨੇ ਆਖਰੀ ਵਾਰ ਨਵੰਬਰ 2021 ’ਚ ਆਪਣੇ ਟੈਰਿਫ ’ਚ 19-25 ਫੀਸਦੀ ਦਾ ਵਾਧਾ ਕੀਤਾ ਸੀ।

Unlimited data

[wpadcenter_ad id='4448' align='none']