Friday, December 27, 2024

ਬਾਲੀਵੁੱਡ ਵਿੱਚ Debut ਕਰਨ ਜਾ ਰਹੀ ਹੈ ਉਰਫੀ ਜਾਵੇਦ , ਫ਼ਿਲਮ LSD 2 ਵਿੱਚ ਐਕਟਿੰਗ ਕਰਦੀ ਆਵੇਗੀ ਨਜ਼ਰ

Date:

Uorfi Javed

ਉਰਫੀ ਜਾਵੇਦ ਅਕਸਰ ਆਪਣੇ ਅਜੀਬੋ-ਗਰੀਬ ਪਹਿਰਾਵੇ ਕਾਰਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ | ਆਪਣੇ ਵੱਖਰੇ ਡਰੈਸਿੰਗ ਸੈਂਸ ਅਤੇ ਸਟਾਈਲ ਕਾਰਨ ਉਹ ਅਕਸਰ ਟ੍ਰੋਲ ਵੀ ਹੁੰਦੀ ਹੈ। ਉਰਫੀ ਜਾਵੇਦ ਹੁਣ ਫਿਲਮਾਂ ‘ਚ ਆਪਣੀ ਕਿਸਮਤ ਅਜ਼ਮਾਉਣ ਜਾ ਰਹੀ ਹੈ। ਖਬਰ ਹੈ ਕਿ ਉਰਫੀ ਜਲਦ ਹੀ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ।
ਸੋਸ਼ਲ ਮੀਡੀਆ ਸੰਨਸੈਸ਼ਨ ਉਰਫੀ ਜਾਵੇਦ ਦਿਬਾਕਰ ਬੈਨਰਜੀ ਦੀ ਆਉਣ ਵਾਲੀ ਫਿਲਮ ‘ਐਲਐਸਡੀ 2’ ਨਾਲ ਐਕਟਿੰਗ ਦੀ ਦੁਨੀਆ ‘ਚ ਐਂਟਰੀ ਕਰਨ ਜਾ ਰਹੀ ਹੈ। ਇਹ ਫਿਲਮ 19 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਦਸਤਕ ਦੇਣ ਲਈ ਤਿਆਰ ਹੈ।

‘ਐਲਐਸਡੀ 2’ ਇੱਕ ਅਜਿਹੀ ਫਿਲਮ ਹੋਵੇਗੀ ਜੋ ਇੰਟਰਨੈੱਟ ਦੀ ਦੁਨੀਆ ਵਿੱਚ ਜਿੱਥੇ ਸੋਸ਼ਲ ਮੀਡੀਆ ਦਾ ਵੱਡਾ ਪ੍ਰਭਾਵ ਹੈ, ਵਿੱਚ ਪਿਆਰ ਦੀ ਕਹਾਣੀ ਲੈ ਕੇ ਆਵੇਗੀ। ਇਹ ਫਿਲਮ ਪਿਆਰ ਅਤੇ ਰਿਸ਼ਤੇ ਨੂੰ ਡਿਜੀਟਲ ਰੂਪ ਵਿੱਚ ਦਰਸਾਉਂਦੀ ਇੱਕ ਕਾਮੁਕ ਡਰਾਮਾ ਹੋਵੇਗੀ। ਆਪਣੀ ਵਿਲੱਖਣ ਫੈਸ਼ਨ ਸੈਂਸ ਅਤੇ ਸੋਸ਼ਲ ਮੀਡੀਆ ‘ਤੇ ਮੌਜੂਦਗੀ ਲਈ ਜਾਣੀ ਜਾਂਦੀ ਉਰਫੀ ਜਾਵੇਦ ਨੂੰ ਇਸ ਫਿਲਮ ਵਿੱਚ ਦੇਖਣਾ ਬਹੁਤ ਦਿਲਚਸਪ ਹੋਵੇਗਾ ਕਿਉਂਕਿ ਫਿਲਮ ਦਾ ਵਿਸ਼ਾ ਉਸ ਦੀ ਸ਼ਖਸੀਅਤ ਨਾਲ ਬਿਲਕੁਲ ਮੇਲ ਖਾਂਦਾ ਹੈ। ‘ਐਲਐਸਡੀ 2’ 2010 ਵਿੱਚ ਰਿਲੀਜ਼ ਹੋਈ ਫਿਲਮ ‘ਐਲਐਸਡੀ’ ਦਾ ਸੀਕਵਲ ਹੈ। ਫਿਲਮ ‘LSD 2’ ਵਿੱਚ ਤੁਸ਼ਾਰ ਕਪੂਰ ਅਤੇ ਮੌਨੀ ਰਾਏ ਦੇ ਕੈਮਿਓ ਹੋਣ ਦੀ ਵੀ ਖਬਰ ਹੈ।

also read :- ਇਨ੍ਹਾਂ ਚੀਜ਼ਾਂ ਦੇ ਸੇਵਨ ਨਾਲ਼ ਖ਼ੂਨ ਹੁੰਦਾ ਹੈ ਸਾਫ , ਰੋਜ਼ਾਨਾ ਕਰੋ ਸੇਵਨ , ਮਿਲ਼ੇਗਾ ਬਿਮਾਰੀਆਂ ਤੋਂ ਵੀ ਛੁਟਕਾਰਾ

ਬਾਲਾਜੀ ਮੋਸ਼ਨ ਪਿਕਚਰਜ਼ ਅਤੇ ਕਲਟ ਮੂਵੀਜ਼ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ‘ਚ ਨਿਮਰਤ ਕੌਰ ਆਹਲੂਵਾਲੀਆ ਮੁੱਖ ਅਦਾਕਾਰਾ ਦੀ ਭੂਮਿਕਾ ‘ਚ ਨਜ਼ਰ ਆਉਣ ਵਾਲੀ ਸੀ। ਅਦਾਕਾਰਾ ਨੇ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਸੀ। ਪਰ ਬਾਅਦ ‘ਚ ਖਬਰ ਆਈ ਕਿ ਅਦਾਕਾਰਾ ਨੇ ਜ਼ਿਆਦਾ ਇੰਟੀਮੇਟ ਸੀਨਜ਼ ਕਾਰਨ ਫਿਲਮ ਛੱਡ ਦਿੱਤੀ ਹੈ।

Uorfi Javed

Share post:

Subscribe

spot_imgspot_img

Popular

More like this
Related