Sunday, January 19, 2025

ਜਿਲ੍ਹੇ ਵਿੱਚ 4 ਲਿੰਕ ਸੜਕਾਂ ਦੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਹੋਵੇਗੀ ਅੱਪਗ੍ਰੇਡੇਸ਼ਨ-ਵਿਧਾਇਕ ਸੇਖੋਂ

Date:

ਫਰੀਦਕੋਟ 24 ਜੁਲਾਈ,

ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਫਰੀਦਕੋਟ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਨਾਲ ਸਬੰਧਤ ਸੜਕਾਂ ਦੇ ਟੈਂਡਰ ਪ੍ਰਾਪਤ ਕੀਤੇ ਜਾ ਚੁੱਕੇ ਹਨ ਅਤੇ ਜਲਦੀ ਹੀ ਇਹਨਾਂ ਸੜਕਾਂ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਅੱਪਗ੍ਰੇਡੇਸ਼ਨ ਵਾਲੀਆਂ ਇਨ੍ਹਾਂ ਸੜਕਾਂ ਵਿੱਚ ਲਿੰਕ ਰੋਡ ਦੀਪ ਸਿੰਘ ਵਾਲਾ ਤੋਂ ਕੋਠੇ ਕਾਨਿਆਂਵਾਲੀ ਜਿਸ ਦੀ ਕੁੱਲ ਲੰਬਾਈ 5 ਕਿਲੋਮੀਟਰ ਹੈ। ਇਸ ਤੇ 4.80 ਕਰੋੜ ਰੁਪਏ ਖਰਚ ਕੀਤੇ ਜਾਣਗੇ, ਲਿੰਕ ਰੋਡ ਐਮ.ਡੀ.ਆਰ-71 ਜਨੇਰੀਆ ਸਕੂਲ ਤੋਂ ਸੰਗਰਾਹੂਰ ਤੋਂ ਬੁੱਟਰ ਤੋਂ ਅਰਾਈਆਂਵਾਲਾ ਖੁਰਦ ਬਲਾਕ ਬਾਊਂਡਰੀ ਤੱਕ ਜਿਸ ਦੀ ਕੁੱਲ ਲੰਬਾਈ ਤਕਰੀਬਨ 10 ਕਿਲੋਮੀਟਰ ਅਤੇ ਇਸ ਤੇ 9.63 ਕਰੋੜ ਰੁਪਏ ਖਰਚ ਕੀਤੇ ਜਾਣਗੇ, ਲਿੰਕ ਰੋਡ ਅਰਾਈਆਂਵਾਲਾ ਤੋਂ ਬੇਗੂਵਾਲਾ ਜਿਸ ਦੀ ਲੰਬਾਈ ਤਕਰੀਬਨ 6 ਕਿਲੋਮੀਟਰ ਹੈ, ਤੇ 5.65 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ ਲਿੰਕ ਰੋਡ ਫਰੀਦਕੋਟ ਤੋਂ ਬੀੜ ਭੋਲੂਵਾਲਾ ਤੋਂ ਭੋਲੂਵਾਲਾ ਜਿਸ ਦੀ ਲੰਬਾਈ ਤਕਰੀਬਨ 7 ਕਿਲੋਮੀਟਰ ਹੈ, ਤੇ 5.97 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਸਾਰੀਆਂ ਸੜਕਾਂ ਡਿਜਾਈਨਡ ਸੜਕਾਂ ਹੋਣਗੀਆਂ ਅਤੇ ਇਹਨਾਂ ਦੀ ਪੰਜ ਸਾਲਾਂ ਮੈਨਟੀਨੈਂਸ ਕੰਮ ਵੀ ਉਸਾਰੀ ਕਰਨ ਵਾਲੇ ਠੇਕੇਦਾਰਾਂ ਵੱਲੋਂ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹਨਾਂ ਸੜਕਾਂ ਦੀ ਇੰਸਪੈਕਸ਼ਨ ਦਾ ਕੰਮ ਸਟੇਟ ਕੁਆਲਿਟੀ ਮੋਨੀਟਰ ਅਤੇ ਨੈਸ਼ਨਲ ਕੁਆਲਿਟੀ ਮੋਨੀਟਰ ਵੱਲੋਂ ਲਗਾਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸੜਕਾਂ ਕੁਆਲਿਟੀ ਪੱਖੋਂ ਮਜਬੂਤ ਬਣਨਗੀਆਂ।

Share post:

Subscribe

spot_imgspot_img

Popular

More like this
Related

ਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ: ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ

ਪਟਿਆਲਾ/ਚੰਡੀਗੜ੍ਹ, 19 ਜਨਵਰੀ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ...

ਜਲੰਧਰ ਦਿਹਾਤੀ ਪੁਲਿਸ ਨੇ ਜ਼ਮੀਨੀ ਵਿਵਾਦ ਸੁਲਝਾਇਆ, 5 ਗ੍ਰਿਫ਼ਤਾਰ

ਜਲੰਧਰ, 19 ਜਨਵਰੀ : ਇੱਕ ਤੇਜ਼ ਕਾਰਵਾਈ ਕਰਦੇ ਹੋਏ ਜਲੰਧਰ...

ਜਲੰਧਰ ਦਿਹਾਤੀ ਪੁਲਿਸ ਵਲੋਂ 4030 ਲੀਟਰ ਜ਼ਹਿਰੀਲੀ ਰਸਾਇਣਕ ਸ਼ਰਾਬ ਜ਼ਬਤ

ਜਲੰਧਰ/ਮਹਿਤਪੁਰ, 19 ਜਨਵਰੀ :    ਇੱਕ ਮਹੱਤਵਪੂਰਨ ਸਫਲਤਾ ਹਾਸਲ ਕਰਦਿਆਂ ਜਲੰਧਰ...

ਕੈਬਨਿਟ ਮੰਤਰੀ ਪੰਜਾਬ ਮਹਿੰਦਰ ਭਗਤ ਨੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦਾ ਉਦਘਾਟਨ ਕੀਤਾ

ਜਲੰਧਰ: ਸ਼੍ਰੀ ਪੰਚਵਟੀ ਮੰਦਰ ਗਊਸ਼ਾਲਾ ਧਰਮਸ਼ਾਲਾ ਕਮੇਟੀ (ਰਜਿਸਟਰਡ) ਬਸਤੀ...