ਜਨਮਦਿਨ ਤੇ 24 ਕੈਰੇਟ ਸੋਨੇ ਦਾ ਕੇਕ ਕੱਟ ਕੇ ਉਰਵਸ਼ੀ ਰੌਤੇਲਾ ਨੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ

Urvashi Rautela Birthday
Urvashi Rautela Birthday

Urvashi Rautela Birthday

ਬੋਲੀਵੁਡ ਅਦਾਕਰਾ ਉਰਵਸ਼ੀ ਰੌਤੇਲਾ ਨੇ ਵੀਕਐਂਡ ‘ਤੇ 24 ਕੈਰੇਟ ਸੋਨੇ ਦਾ ਕੇਕ ਕੱਟ ਕੇ ਆਪਣਾ ਜਨਮਦਿਨ ਮਨਾਇਆ। ਜਿਸਦੀ ਤਸਵੀਰਾਂ ਅਦਾਕਾਰਾ ਵਲੋਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆ ਗਈਆਂ ਨੇ | ਉਰਵਸ਼ੀ ਨੇ ਆਪਣੇ ਜਨਮਦਿਨ ਦਾ ਕੇਕ ਕੱਟਦੇ ਸਮੇਂ ਸ਼ਾਨਦਾਰ ਲਾਲ ਰੰਗ ਦੀ ਡਰੈੱਸ ਪਾਈ ਹੋਈ ਸੀ। ਜਿਸਦੀ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ | ਉਰਵਸ਼ੀ ਦੇ ਜਨਮਦਿਨ ਤੇ ਲਵ ਡੋਜ਼ 2 ਦੀ ਟੀਮ ਯਾਨੀ ਕਿ ਯੋ ਯੋ ਹਨੀ ਸਿੰਘ ਵੀ ਮੌਜੂਦ ਸੀ | ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਤਸਵੀਰ ਦੇ ਕੈਪਸ਼ਨ ਚ ਉਰਵਸ਼ੀ ਨੇ ਲਿਖਿਆ “ਮੇਰੇ ਸਾਰੇ ਸ਼ਾਨਦਾਰ ਪ੍ਰਸ਼ੰਸਕਾਂ ਅਤੇ ਪਿਆਰਿਆਂ ਦਾ ਲੱਖ ਲੱਖ ਧੰਨਵਾਦ ਤੁਹਾਡੇ ਸਾਰੇ ਆਸ਼ੀਰਵਾਦ ਲਈ ਮੈਂ ਤੁਹਾਨੂੰ ਧੰਨਵਾਦ ਕਰਦੀ ਹਾਂ”

also read :- ਜੱਟ ਨੂੰ ਚੁੜੈਲ ਟੱਕਰੀ’ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਸਰਗੁਣ ਮਹਿਤਾ ਨਾਲ ਰੋਮਾਂਸ ਕਰਦੇ ਨਜ਼ਰ ਆਏ ਗਿੱਪੀ ਗਰੇਵਾਲ!

ਉਰਵਸ਼ੀ ਦਾ ਵਰਕ ਫਰੰਟ ‘ਤੇ ਸਭ ਤੋਂ ਵਿਅਸਤ ਸਿਤਾਰਿਆਂ ਵਿੱਚੋਂ ਇੱਕ ਹੈ। ਪਿਛਲੇ ਸਾਲ, ਉਸਨੇ ਚਾਰ ਤੇਲਗੂ ਫਿਲਮਾਂ – ਬ੍ਰੋ, ਸਕੰਦਾ, ਵਾਲਟੇਅਰ ਵੀਰਯਾ, ਅਤੇ ਏਜੰਟ ਵਿੱਚ ਮਹੱਤਵਪੂਰਨ ਵਿਸ਼ੇਸ਼ ਭੂਮਿਕਾਵਾਂ ਕੀਤੀਆਂ। ਇਸ ਤੋਂ ਇਲਾਵਾ, ਉਸਨੇ ਰਣਦੀਪ ਹੁੱਡਾ ਦੇ ਨਾਲ ਵੈੱਬ ਸੀਰੀਜ਼ ਇੰਸਪੈਕਟਰ ਅਵਿਨਾਸ਼ ਵਿੱਚ ਅਭਿਨੈ ਕੀਤਾ। ਆਉਣ ਵਾਲੇ ਪ੍ਰੋਜੈਕਟਾਂ ਵਿੱਚ ਦਿਲ ਹੈ ਗ੍ਰੇ ਅਤੇ ਬਲੈਕ ਰੋਜ਼ ਨਾਲ ਤੇਲਗੂ ਸਿਨੇਮਾ ਵਿੱਚ ਉਸਦੀ ਸ਼ੁਰੂਆਤ ਸ਼ਾਮਲ ਹੈ।

[wpadcenter_ad id='4448' align='none']