ਗੁਜਰਾਤ: ਕਿਸ਼ਤੀ ਪਲਟਣ ਕਾਰਨ 14 ਵਿਦਿਆਰਥੀਆਂ ਸਣੇ 16 ਦੀ ਮੌਤ

Vadodara Boat Accident

Vadodara Boat Accident

ਗੁਜਰਾਤ ਦੇ ਵਡੋਦਰਾ ਸ਼ਹਿਰ ਦੇ ਬਾਹਰੀ ਖੇਤਰ ’ਚ ਇਕ ਝੀਲ ’ਚ ਵੀਰਵਾਰ ਨੂੰ ਇਕ ਕਿਸ਼ਤੀ ਪਲਟਣ ਕਾਰਨ ਉਸ ’ਚ ਸਵਾਰ 14 ਵਿਦਿਆਰਥੀ ਅਤੇ ਦੋ ਅਧਿਆਪਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਵਿਦਿਆਰਥੀ ਇਥੇ ਪਿਕਨਿਕ ਮਨਾਉਣ ਆਏ ਸਨ ਅਤੇ ਹਰਨੀ ਝੀਲ ’ਚ ਕਿਸ਼ਤੀ ਦੀ ਸਵਾਰੀ ਕਰ ਰਹੇ ਸਨ ਕਿ ਇਹ ਘਟਨਾ ਵਾਪਰ ਗਈ। ਕਿਸ਼ਤੀ ’ਚ 27 ਲੋਕ ਸਵਾਰ ਸੀ ਜਦੋਂ ਕਿ ਚਾਰ ਜਣੇ ਅਜੇ ਲਾਪਤਾ ਹਨ। ਖਬਰ ਲਿਖੇ ਜਾਣ ਤਕ ਬਚਾਅ ਮੁਹਿੰਮ ਚੱਲ ਰਹੀ ਸੀ।

ਗੁਜਰਾਤ ਦੇ ਵਡੋਦਰਾ ‘ਚ ਕਿਸ਼ਤੀ ਹਾਦਸੇ ਦੀ ਘਟਨਾ ‘ਚ 18 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਹੋਰ ਲੋਕਾਂ ਦੀ ਭਾਲ ਜਾਰੀ ਹੈ। ਵੀਰਵਾਰ (18 ਜਨਵਰੀ) ਨੂੰ ਵਡੋਦਰਾ ਦੀ ਹਰਨੀ ਝੀਲ ‘ਚ ਕਿਸ਼ਤੀ ਪਲਟ ਗਈ। ਇਸ ‘ਤੇ ਸਕੂਲੀ ਬੱਚੇ ਅਤੇ ਅਧਿਆਪਕ ਸਵਾਰ ਸਨ। ਬਚਾਅ ਦੌਰਾਨ 20 ਲੋਕਾਂ ਨੂੰ ਬਚਾਇਆ ਗਿਆ, ਜਿਨ੍ਹਾਂ ‘ਚੋਂ 12 ਬੱਚਿਆਂ ਅਤੇ 2 ਅਧਿਆਪਕਾਂ ਦੀ ਮੌਤ ਹੋ ਗਈ। ਕਿਸ਼ਤੀ ‘ਚ ਸਵਾਰ ਬਾਕੀ 11 ਬੱਚਿਆਂ ਅਤੇ 2 ਅਧਿਆਪਕਾਂ ਨੂੰ ਬਚਾ ਲਿਆ ਗਿਆ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅੱਜ ਮ੍ਰਿਤਕ ਬੱਚਿਆਂ ਅਤੇ ਅਧਿਆਪਕਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਵਡੋਦਰਾ ਦੇ ਕਲੈਕਟਰ ਏਬੀ ਗੋਰ ਨੇ ਦੱਸਿਆ ਕਿ 16 ਸਮਰੱਥਾ ਵਾਲੀ ਕਿਸ਼ਤੀ ਵਿੱਚ 31 ਲੋਕ ਸਵਾਰ ਸਨ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਬੱਚੇ ਨਿਊ ਸਨਰਾਈਜ਼ ਸਕੂਲ ਵਡੋਦਰਾ ਨਾਲ ਸਬੰਧਤ ਹਨ। ਹਰ ਬੱਚੇ ਦੀ ਉਮਰ 8 ਤੋਂ 13 ਸਾਲ ਦੇ ਵਿਚਕਾਰ ਹੈ।

ਬੱਚੇ ਅਧਿਆਪਕਾਂ ਨਾਲ ਪਿਕਨਿਕ ‘ਤੇ ਗਏ
ਸਾਰੇ ਬੱਚੇ ਆਪਣੇ ਅਧਿਆਪਕਾਂ ਨਾਲ ਸਕੂਲ ਪਿਕਨਿਕ ਮਨਾਉਣ ਗਏ ਹੋਏ ਸਨ। ਝੀਲ ਦੀ ਯਾਤਰਾ ਦੌਰਾਨ ਬੱਚੇ ਅਤੇ ਅਧਿਆਪਕ ਸੈਲਫੀ ਲੈਣ ਲਈ ਕਿਸ਼ਤੀ ਦੇ ਇੱਕ ਪਾਸੇ ਆ ਗਏ। ਇਸ ਕਾਰਨ ਕਿਸ਼ਤੀ ਇਕ ਪਾਸੇ ਝੁਕ ਕੇ ਪਲਟ ਗਈ।

ਬੱਚੇ ਦੇ ਮਾਤਾ-ਪਿਤਾ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਦੇ ਅਧਿਆਪਕ ਦਾ ਫੋਨ ਆਇਆ ਕਿ ਉਨ੍ਹਾਂ ਦਾ ਬੱਚਾ ਠੀਕ ਨਹੀਂ ਹੈ। ਜਦੋਂ ਮੈਂ ਇੱਥੇ ਆਪਣੇ ਬੇਟੇ ਨੂੰ ਲੈਣ ਆਇਆ ਤਾਂ ਮੈਨੂੰ ਘਟਨਾ ਦਾ ਪਤਾ ਲੱਗਾ। ਹਾਲਾਂਕਿ, ਮੇਰੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।

READ ALSO:ਪੀਤਮਪੁਰਾ ਵਿਚ ਬਹੁਮੰਜ਼ਿਲਾ ਇਮਾਰਤ ‘ਚ ਲੱਗੀ ਅੱਗ, 5 ਲੋਕ ਜ਼ਿੰਦਾ ਸੜੇ  

ਸਿਰਫ਼ 10 ਵਿਦਿਆਰਥੀਆਂ ਨੇ ਲਾਈਫ਼ ਜੈਕਟਾਂ ਪਾਈਆਂ ਸਨ
ਹਾਦਸੇ ਬਾਰੇ ਪਹਿਲਾਂ ਦੱਸਿਆ ਗਿਆ ਸੀ ਕਿ ਕਿਸ਼ਤੀ ‘ਤੇ ਸਵਾਰ ਕਿਸੇ ਨੇ ਵੀ ਲਾਈਫ ਜੈਕੇਟ ਨਹੀਂ ਪਾਈ ਹੋਈ ਸੀ। ਹਾਲਾਂਕਿ, ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਨੇ ਕਿਹਾ ਕਿ 10 ਵਿਦਿਆਰਥੀਆਂ ਨੇ ਲਾਈਫ ਜੈਕਟਾਂ ਪਾਈਆਂ ਹੋਈਆਂ ਸਨ। ਜਦੋਂ ਕਿਸ਼ਤੀ ਪਲਟ ਗਈ ਤਾਂ ਹੋਰ ਬੱਚੇ ਅਤੇ ਅਧਿਆਪਕ ਡੁੱਬਣ ਲੱਗੇ। ਇਸ ਤੋਂ ਪਤਾ ਲੱਗਦਾ ਹੈ ਕਿ ਪ੍ਰਬੰਧਕਾਂ ਦੀ ਗਲਤੀ ਸੀ।

Vadodara Boat Accident

[wpadcenter_ad id='4448' align='none']